Parineeti Raghav Engagement: ਪਰਿਣੀਤੀ ਨੇ ਰਾਘਵ ਲਈ ਗਾਇਆ ਗੀਤ 'Ve Maahi', ਦੋਵਾਂ ਭਰਾਵਾਂ ਨੇ ਮੀਡੀਆ ਨੂੰ ਵੰਡੀ ਮਿਠਾਈ
Parineeti Raghav Engagement Videos: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਸਦ ਮੈਂਬਰ ਰਾਘਵ ਚੱਡਾ ਨਾਲ ਮੰਗਣੀ ਕਰ ਲਈ ਹੈ। ਇਸ ਜੋੜੇ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ
Parineeti Raghav Engagement Videos: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਸਦ ਮੈਂਬਰ ਰਾਘਵ ਚੱਡਾ ਨਾਲ ਮੰਗਣੀ ਕਰ ਲਈ ਹੈ। ਇਸ ਜੋੜੇ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਪਰਿਣੀਤੀ ਅਤੇ ਰਾਘਵ ਦੀ ਮੰਗਣੀ ਦਿੱਲੀ ਦੇ ਕਪੂਰਥਲਾ ਹਾਊਸ 'ਚ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਹੋਈ। ਇਨ੍ਹਾਂ ਵਾਈਰਲ ਹੋ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਵਿਚਕਾਰ ਪਰੀ ਅਤੇ ਰਾਘਵ ਦਾ ਇੱਕ ਅਜਿਹਾ ਵੀਡੀਓ ਵਾਈਰਲ ਹੋ ਰਿਹਾ ਹੈ, ਜਿਸ ਵਿੱਚ ਪਰੀ ਨੇ ਆਪਣੇ ਮੰਗੇਤਰ ਰਾਘਵ ਲਈ ਫਿਲਮ ਕੇਸਰੀ ਦਾ ਗੀਤ ਵੇ ਮਾਹੀ ਗਾਇਆ। ਤੁਸੀ ਵੀ ਵੇਖੋ ਇਹ ਮਜ਼ੇਦਾਰ ਵੀਡੀਓ...
View this post on Instagram
ਦਰਅਸਲ, ਇਹ ਵੀਡੀਓ ਮਸ਼ਹੂਰ ਪਾਪਰਾਜ਼ੀ ਵਾਇਰਲ ਭਿਯਾਨੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਪਰੀ ਅਤੇ ਰਾਘਵ ਆਪਣੇ ਮਸਤੀ ਭਰੇ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਇਸ ਦੌਰਾਨ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਪਰੀ ਮੰਗੇਤਰ ਰਾਘਵ ਲਈ ਗੀਤ ਵੇ ਮਾਹੀ ਗਾਉਂਦੀ ਹੋਈ ਦਿਖਾਈ ਦੇ ਰਹੀ ਹੈ। ਦੋਵਾਂ ਦੀਆਂ ਅੱਖਾਂ-ਅੱਖਾਂ ਵਿੱਚ ਹੋਣ ਵਾਲੀਆਂ ਇਹ ਗੱਲਾਂ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।
View this post on Instagram
ਇਸ ਤੋਂ ਇਲਾਵਾ ਪਰੀ ਦੇ ਦੋਵੇਂ ਭਰਾਵਾ ਨੇ ਮੰਗਣੀ ਸਮਾਰੋਹ ਦੇ ਲਾਸਟ ਵਿੱਚ ਮੀਡੀਆ ਨੂੰ ਮਿਠਾਇਆਂ ਵੰਡੀਆਂ। ਪਰੀ ਦੀ ਇਸ ਖੁਸ਼ੀ ਵਿੱਚ ਨਾ ਸਿਰਫ ਉਨ੍ਹਾਂ ਦਾ ਪਰਿਵਾਰ ਸਗੋਂ ਮੀਡੀਆ ਕਰਮਚਾਰੀ ਅਤੇ ਪ੍ਰਸ਼ੰਸ਼ਕਾਂ ਨੇ ਆਪਣੇ ਪਿਆਰ ਅਤੇ ਆਸ਼ੀਰਵਾਦ ਦੀ ਵਰਖਾ ਕੀਤੀ। ਤੁਸੀ ਵੀ ਵੇਖੋ ਇਹ ਵੀਡੀਓ...
ਪ੍ਰੇਮ ਕਹਾਣੀ ਇਸ ਸਾਲ ਮਾਰਚ ਤੋਂ ਸ਼ੁਰੂ ਹੋਈ...
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਰਿਸ਼ਤਿਆਂ ਦੀ ਚਰਚਾ ਉਦੋਂ ਸ਼ੁਰੂ ਹੋਈ ਜਦੋਂ ਦੋਵਾਂ ਨੂੰ ਇੱਕ ਰੈਸਟੋਰੈਂਟ ਤੋਂ ਬਾਹਰ ਆਉਂਦੇ ਦੇਖਿਆ ਗਿਆ। ਇਹ ਇਸ ਸਾਲ ਮਾਰਚ ਮਹੀਨੇ ਦੀ ਗੱਲ ਹੈ। ਇਸ ਤੋਂ ਬਾਅਦ ਇਹ ਜੋੜਾ ਅਕਸਰ ਇਕ-ਦੂਜੇ ਨਾਲ ਨਜ਼ਰ ਆਉਣ ਲੱਗਾ। ਦੱਸਿਆ ਜਾਂਦਾ ਹੈ ਕਿ ਪਰਿਣੀਤੀ ਅਤੇ ਰਾਘਵ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੜ੍ਹਾਈ ਕੀਤੀ ਹੈ। ਉਦੋਂ ਤੋਂ ਦੋਵੇਂ ਇੱਕ ਦੂਜੇ ਨੂੰ ਜਾਣਦੇ ਹਨ। ਹਾਲਾਂਕਿ ਉਨ੍ਹਾਂ ਦੇ ਡੇਟਿੰਗ ਦੀਆਂ ਖਬਰਾਂ ਕੁਝ ਮਹੀਨੇ ਪਹਿਲਾਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਸਨ। ਇਸ ਤੋਂ ਬਾਅਦ, ਜੋੜੇ ਨੂੰ ਕਦੇ ਡਿਨਰ ਡੇਟ 'ਤੇ ਅਤੇ ਕਦੇ ਆਈਪੀਐਲ ਮੈਚ ਦੇਖਦੇ ਹੋਏ ਸਪਾਟ ਹੋਏ।