ਪੜਚੋਲ ਕਰੋ
Advertisement
songs on farmers: ਕਿਸਾਨ ਅੰਦੋਲਨ ਨੇ ਬਦਲੀ ਪੰਜਾਬੀ ਕਲਾਕਾਰਾਂ ਦੀ ਸੋਚ, ਕਿਸਾਨਾਂ ਬਾਰੇ ਗਾਣਿਆਂ ਪਾਈ ਯੂ-ਟਿਊਬ 'ਤੇ ਧਮਾਲ, ਹੋ ਰਹੇ ਖੂਬ ਵਾਇਰਲ
Farmer Protest: ਕਿਸਾਨ ਬਿੱਲਾਂ ਦੇ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਮੱਠਾ ਪੈਣ ਦਾ ਨਾਂ ਨਹੀਂ ਲੈ ਰਿਹਾ। ਇਸੇ ਦੌਰਾਨ ਪੰਜਾਬੀ ਕਲਾਕਾਰਾਂ ਨੇ ਵੀ ਆਪਣੇ ਪੰਜਾਬੀ ਹੋਣ ਦਾ ਪੂਰਾ ਫਰਜ਼ ਨਿਭਾਇਆ ਤੇ ਆਪਣੇ ਗਾਣਿਆਂ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਨਵੀਂ ਸ਼ਕਤੀ ਦਿੱਤੀ। ਪੰਜਾਬੀ ਗਾਇਕਾਂ ਵੱਲੋਂ ਗਾਏ ਗਏ ਗੀਤਾਂ ਵਿੱਚ ਕਿਸਾਨ ਸੰਘਰਸ਼ ਬਾਰੇ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਹਨ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਲੌਕਡਾਉਨ ਦੌਰਾਨ ਸੰਗੀਤ ਉਦਯੋਗ ਹੋਰਨਾਂ ਖੇਤਰਾਂ ਵਾਂਗ ਠੰਢਾ ਪਿਆ ਸੀ। ਪੰਜਾਬੀ ਗਾਇਕਾਂ 'ਤੇ ਵੀ ਇਸ ਦਾ ਪ੍ਰਭਾਵ ਪਿਆ ਪਰ ਹੁਣ ਕਿਸਾਨ ਅੰਦੋਲਨ ਨੇ ਕਲਾਕਾਰਾਂ ਦੀ ਸੋਚ ਨੂੰ ਨਵਾਂ ਰੰਗ ਦਿੱਤਾ ਹੈ। ਉਨ੍ਹਾਂ ਨੇ ਕਿਸਾਨ ਅੰਦੋਲਨ ਲਈ ਜੋ ਗਾਣੇ ਲਿਖੇ ਹਨ, ਉਹ ਯੂ-ਟਿਊਬ 'ਤੇ ਖੂਬ ਧਮਾਲ ਕਰ ਰਹੇ ਹਨ। ਆਓ ਅਸੀਂ ਤੁਹਾਨੂੰ ਉਨ੍ਹਾਂ ਗੀਤਾਂ ਬਾਰੇ ਦੱਸਦੇ ਹਾਂ ਜੋ ਯੂ-ਟਿਊਬ 'ਤੇ ਵਾਇਰਲ ਹੋ ਰਹੇ ਹਨ।
ਜੱਟਾ ਤਕੜਾ ਹੋਜਾ- ਪੰਜਾਬੀ ਗਾਇਕ ਜਸ ਬਾਜਵਾ ਦਾ ਲਿਖਿਆ ਗੀਤ 'ਜੱਟਾ ਤਕੜਾ ਹੋਜਾ' ਯੂ-ਟਿਊਬ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਗਾਣੇ ਵਿੱਚ ਕਿਸਾਨਾਂ ਨੂੰ ਆਪਣੀ ਜ਼ਮੀਨ ਗਵਾਉਣ ਦਾ ਡਰ ਦਿਖਾਇਆ ਗਿਆ ਹੈ। ਗਾਣਾ ਹੁਣ ਤਕ ਤਕਰੀਬਨ 40 ਲੱਖ ਵਾਰ ਯੂ-ਟਿਊਬ 'ਤੇ ਸੁਣਿਆ ਜਾ ਚੁੱਕਾ ਹੈ।
ਜਾਗ ਕਿਸਾਨਾਂ- ਹਰਫ ਚੀਮਾ ਦਾ ਲਿਖਿਆ ਗੀਤ ਪੇਚਾ ਵੀ ਯੂ-ਟਿਊਬ 'ਤੇ ਜ਼ਬਰਦਸਤ ਕਮਾਲ ਕਰ ਰਿਹਾ ਹੈ। ਇਸ ਗੀਤ ਨੂੰ ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਗਾਇਆ ਹੈ। ਸੰਗੀਤ ਵੀਡੀਓ ਵਿੱਚ ਕਿਸਾਨ ਬਿੱਲ ਦਾ ਵਿਰੋਧ ਕਰਦੇ ਹੋਏ ਦਿਖਾਈ ਦਿੱਤੇ ਹਨ। ਅਸਲੀ ਕਲਿੱਪ ਨੂੰ ਵੀ ਗਾਣੇ ਵਿੱਚ ਕੁਝ ਥਾਂਵਾਂ 'ਤੇ ਵਰਤਿਆ ਗਿਆ ਹੈ।
ਦਿੱਲੀਏ ਇਹ ਪੰਜਾਬ ਨਾਲ ਪੰਗੇ ਠੀਕ ਨਹੀਂ- ਆਰ ਨੇਤ ਦਾ ਗਾਣਾ ਦਿੱਲੀਏ ਇਹ ਪੰਜਾਬ ਨਾਲ ਪੰਗੇ ਠੀਕ ਨਹੀਂ ਯੂਟਿਊਬ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਤਿੰਨ ਮਿੰਟਾਂ ਦੇ ਇਸ ਗਾਣੇ ਨੂੰ ਹੁਣ ਤੱਕ 25 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਅਸੀਂ ਵਡਾਂਗੇ- ਹਿੰਮਤ ਸੰਧੂ ਵਲੋਂ ਲਿਖਿਆ ਤੇ ਗਾਇਆ ਅਸੀਂ ਵਡਾਂਗੇ ਗਾਣੇ ਨੂੰ ਹੁਣ ਤੱਕ ਯੂ-ਟਿਊਬ 'ਤੇ 50 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਹਿੰਮਤ ਨੇ ਵੀ ਤਿਆਰ ਕੀਤਾ ਹੈ ਤੇ ਇਸ ਦੀ ਵੀਡੀਓ ਵਿੱਚ ਕਿਸਾਨਾਂ ਵੱਲੋਂ ਬੈਰੀਕੇਡ ਢਾਹੁਣ ਤੇ ਅੰਦੋਲਨ ਦੇ ਹੋਰ ਦ੍ਰਿਸ਼ਾਂ ਨੂੰ ਸ਼ਾਮਲ ਕਰਕੇ ਤਿਆਰ ਕੀਤੀ ਗਈ ਹੈ।
ਕਿਸਾਨ ਬਨਾਮ ਰਾਜਨੀਤੀ- ਮੱਟ ਸ਼ੇਰੋ ਵਾਲਾ ਵੱਲੋਂ ਲਿਖਿਆ ਗੀਤ 'ਕਿਸਾਨ ਬਨਾਮ ਰਾਜਨੀਤੀ' ਨੂੰ ਅਨਮੋਲ ਗਗਨ ਮਾਨ ਨੇ ਗਾਇਆ ਹੈ। ਵੀਡੀਓ ਉਨ੍ਹਾਂ ਦੇ ਅਧਿਕਾਰਤ ਯੂ-ਟਿਊਬ ਚੈਨਲ 'ਤੇ ਅਪਲੋਡ ਕੀਤਾ ਗਿਆ ਹੈ। ਹੁਣ ਤੱਕ ਇਸ ਨੂੰ 4 ਲੱਖ ਵਾਰ ਸੁਣਿਆ ਜਾ ਚੁੱਕਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement