Mika Singh: 'ਭਾਈ ਮੈਂ ਭਾਈ ਤੂੰ ਫਿਕਰ ਨਾ ਕਰ', ਸਲਮਾਨ ਦੇ ਸਮਰਥਨ 'ਚ ਇਹ ਕੀ ਬੋਲ ਗਏ ਮੀਕਾ ਸਿੰਘ, ਲਾਰੈਂਸ ਬਿਸ਼ਨੋਈ ਨੂੰ ਦਿੱਤੀ ਚੇਤਾਵਨੀ
Mika Singh On Salman Khan: ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਕਾਲੇ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਲੰਬੇ ਸਮੇਂ ਤੋਂ ਅਦਾਕਾਰ
Mika Singh On Salman Khan: ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਕਾਲੇ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਲੰਬੇ ਸਮੇਂ ਤੋਂ ਅਦਾਕਾਰ ਦਾ ਪਿੱਛਾ ਕਰ ਰਿਹਾ ਸੀ। ਜਿਸਦੇ ਚੱਲਦੇ ਸਲਮਾਨ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਜਦੋਂ ਬਾਬਾ ਸਿੱਦੀਕੀ ਦਾ ਕਤਲ ਹੋਇਆ ਸੀ ਤਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ 'ਚ ਦਾਅਵਾ ਕੀਤਾ ਗਿਆ ਸੀ ਕਿ ਬਾਬਾ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਹ ਸਲਮਾਨ ਦੇ ਕਰੀਬੀ ਸੀ। ਲਾਰੈਂਸ ਗੈਂਗ ਦੀ ਇਸ ਕਥਿਤ ਸੋਸ਼ਲ ਮੀਡੀਆ ਪੋਸਟ ਦੇ ਬਾਵਜੂਦ ਕਈ ਲੋਕ ਸਲਮਾਨ ਦੇ ਸਮਰਥਨ 'ਚ ਹਨ। ਹੁਣ ਗਾਇਕ ਮੀਕਾ ਸਿੰਘ ਨੇ ਸਲਮਾਨ ਦੇ ਸਮਰਥਨ 'ਚ ਬਿਆਨ ਦਿੱਤਾ ਹੈ। ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ।
ਮੀਕਾ ਸਿੰਘ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਲਾਈਵ ਕੰਸਰਟ ਦੌਰਾਨ ਸਲਮਾਨ ਖਾਨ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਹਨ। ਮੀਕਾ ਸਿੰਘ ਨੇ ਸਟੇਜ ਤੋਂ ਸਲਮਾਨ ਲਈ ਫਿਲਮ 'ਸ਼ੂਟਆਊਟ ਐਟ ਲੋਖੰਡਵਾਲਾ' ਦਾ ਗੀਤ ਗਾਇਆ। ਉਨ੍ਹਾਂ ਨੇ ਕਿਹਾ, "ਸਲਮਾਨ ਖਾਨ ਲਈ ਇਹ ਲਾਈਨ ਹੈ 'ਭਾਈ ਮੈਂ ਭਾਈ ਤੂੰ ਫਿਕਰ ਨਾ ਕਰ...ਅਪੁਨ ਕੋ ਬਤਾ ਦੇ ਕਭੀ ਹੋ ਗਈ ਫੰਟਰ... ਸਬਕੀ $#% ਅਪਨੇ ਨਾਮ ਸੇ ਅਪੁਨ ਜਾਏ ਜਿਧਰ।"
ਅਜਿਹੇ ਕਮੈਂਟ ਕੀਤੇ ਜਾ ਰਹੇ
ਮੀਕਾ ਸਿੰਘ ਦੇ ਇਸ ਵੀਡੀਓ 'ਤੇ ਕਈ ਲੋਕ ਕਮੈਂਟ ਵੀ ਕਰ ਰਹੇ ਹਨ। ਪਾਪਰਾਜ਼ੀ ਵਾਇਰਲ ਭਯਾਨੀ ਨੇ ਮੀਕਾ ਦੀ ਇਹ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇੱਕ ਨੇ ਲਿਖਿਆ, “ਵਿਨਾਸ਼ ਕਾਲ ਵਿਪਰੀਤ ਬੁੱਧੀ।” ਪੰਕਜ ਸ਼ਰਮਾ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, "ਆਪਣੇ ਪੈਰਾਂ ਤੇ ਕੁਹਾੜੀ ਮਾਰਨਾ ਇਸ ਨੂੰ ਕਹਿੰਦੇ ਹਨ।" ਕਈ ਲੋਕ ਕਹਿ ਰਹੇ ਹਨ ਕਿ ਮੀਕਾ ਨੇ ਸਲਮਾਨ ਨੂੰ ਸਪੋਰਟ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹਾਲਾਂਕਿ ਕਈ ਲੋਕ ਮੀਕਾ ਸਿੰਘ ਨੂੰ ਕਿੰਗ ਕਹਿ ਰਹੇ ਹਨ ਅਤੇ ਉਨ੍ਹਾਂ ਦੀ ਖੂਬ ਤਾਰੀਫ ਕਰ ਰਹੇ ਹਨ।
View this post on Instagram
ਸਲਮਾਨ ਦੀ ਸੁਰੱਖਿਆ ਵਧਾਈ ਗਈ
ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮੁੰਬਈ ਪੁਲਸ ਨੇ ਸਲਮਾਨ ਖਾਨ ਦੀ ਸੁਰੱਖਿਆ ਸਖਤ ਕਰ ਦਿੱਤੀ ਹੈ। ਹਾਲ ਹੀ 'ਚ ਇੱਕ ਇੰਟਰਵਿਊ 'ਚ ਸਲਮਾਨ ਦੇ ਪਿਤਾ ਅਤੇ ਸਕ੍ਰੀਨਰਾਇਟਰ ਸਲੀਮ ਖਾਨ ਨੇ ਦੱਸਿਆ ਸੀ ਕਿ ਸਲਮਾਨ ਨੂੰ ਘਰ 'ਚ ਖਿੜਕੀ ਦੇ ਕੋਲ ਬੈਠਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਕਾਲਾ ਹਿਰਨ ਮਾਮਲੇ 'ਚ ਮੁਆਫੀ ਮੰਗਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕਿਸ ਤੋਂ ਮੁਆਫੀ ਮੰਗੀਏ, ਦਰੱਖਤ ਜਾਂ ਮੂਰਤੀ ਤੋਂ। ਉਨ੍ਹਾਂ ਦਾਅਵਾ ਕੀਤਾ ਕਿ ਸਲਮਾਨ ਨੇ ਕੋਈ ਸ਼ਿਕਾਰ ਨਹੀਂ ਕੀਤਾ ਹੈ।