ਪੜਚੋਲ ਕਰੋ
Advertisement
ਲੰਬੇ ਇੰਤਜ਼ਾਰ ਮਗਰੋਂ ਆ ਗਿਆ 'ਰੇਸ-3' ਦਾ ਟ੍ਰੇਲਰ
ਮੁੰਬਈ: ਇੱਕ ਲੰਬੇ ਇੰਤਜ਼ਾਰ ਤੇ ਸਲਮਾਨ ਖਾਨ ਦੇ ਮਜ਼ਾਕ ਕਰਨ ਤੋਂ ਬਾਅਦ ਫਿਲਹਾਲ ਸਲਮਾਨ ਦੀ ਮੱਚ-ਅਵੇਟਿਡ ਫ਼ਿਲਮ ‘ਰੇਸ-3’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟ੍ਰੇਲਰ ਉਮੀਦਾਂ ‘ਤੇ ਖਰਾ ਉਤਰਦਾ ਨਜ਼ਰ ਆ ਰਿਹਾ ਹੈ। ਜ਼ਬਰਦਸਤ ਐਕਸ਼ਨ ਸੀਨਜ਼ ਦੇ ਨਾਲ-ਨਾਲ ਜੈਕਲਿਨ ਨੇ ਇਸ ‘ਚ ਗਲੈਮਰ ਦਾ ਤੜਕਾ ਲਾਇਆ ਹੈ।
ਟ੍ਰੇਲਰ ਦੀ ਸ਼ੁਰੂਆਤ ਸਲਮਾਨ ਦੇ ਦਮਦਾਰ ਡਾਈਲਾਗ ਨਾਲ ਹੁੰਦੀ ਹੈ। ਇਹ ਡਾਈਲਾਗ ਹੈ ਸਿਕੰਦਰ ਯਾਨੀ ਸਲਮਾਨ ਖਾਨ ਦਾ। ਡਾਈਲਾਗ ਤੋਂ ਬਾਅਦ ਸ਼ੁਰੂ ਹੁੰਦੀ ਹੈ ਗੋਲੀਆਂ ਦੀ ਬਾਰਸ਼, ਜਿਸ ਤੋਂ ਬਾਅਦ ਫੇਰ ਆਉਂਦਾ ਹੈ ਸਿਕੰਦਰ ਦਾ ਇੱਕ ਹੋਰ ਡਾਈਲਾਗ।
ਟ੍ਰੇਲਰ ‘ਚ ਇੱਕ-ਇੱਕ ਕਰਕੇ ਸਾਰੇ ਕ੍ਰੈਕਟਰਸ ਦੀ ਐਂਟਰੀ ਹੁੰਦੀ ਹੈ। ਹਰ ਕਿਰਦਾਰ ਦੀ ਐਂਟਰ ਵੀ ਇੱਕ ਡਾਈਲਾਗ ਨਾਲ ਹੀ ਹੁੰਦੀ ਹੈ। ਸਲਮਾਨ ਦੇ ਨਾਲ-ਨਾਲ ਫ਼ਿਲਮ ‘ਚ ਡੇਜ਼ੀ ਸ਼ਾਹ ਤੇ ਜੈਕਲਿਨ ਦਾ ਵੀ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ। ਫ਼ਿਲਮ 15 ਜੂਨ ਨੂੰ ਠੀਕ ਇੱਕ ਮਹੀਨੇ ਬਾਅਦ ਰਿਲੀਜ਼ ਹੋ ਰਹੀ ਹੈ।
[embed]
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement