(Source: ECI/ABP News)
Rajveer Deol: ਰਾਜਵੀਰ ਦਿਓਲ ਦਾ ਵੱਡਾ ਖੁਲਾਸਾ - ਪਿਤਾ ਸੰਨੀ ਨਹੀਂ ਚਾਹੁੰਦੇ ਸੀ ਕਿ ਮੈਂ ਐਕਟਰ ਬਣਾਂ, ਕਿਉਂਕਿ...
Rajveer Deol on Sunny Deol: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਗਦਰ 2' ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸਦੇ ਨਾਲ ਹੀ ਸੰਨੀ ਦਿਓਲ ਦਾ ਪੁੱਤਰ ਰਾਜਵੀਰ ਦਿਓਲ ਫਿਲਮ 'ਦੋਨੋ'

Rajveer Deol on Sunny Deol: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਗਦਰ 2' ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸਦੇ ਨਾਲ ਹੀ ਸੰਨੀ ਦਿਓਲ ਦਾ ਪੁੱਤਰ ਰਾਜਵੀਰ ਦਿਓਲ ਫਿਲਮ 'ਦੋਨੋ' ਨਾਲ ਅਦਾਕਾਰੀ ਦੇ ਖੇਤਰ 'ਚ ਐਂਟਰੀ ਕਰਨ ਜਾ ਰਿਹਾ ਹੈ। 'ਦੋਨੋ' ਦਾ ਟ੍ਰੇਲਰ ਬੀਤੇ ਦਿਨ 4 ਸਤੰਬਰ ਨੂੰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਬੀ-ਟਾਊਨ ਦੇ ਮਸ਼ਹੂਰ ਨਿਰਦੇਸ਼ਕ ਸੂਰਜ ਬੜਜਾਤਿਆ ਦੇ ਬੇਟੇ ਅਵਨੀਸ਼ ਐੱਸ. ਬੜਜਾਤਿਆ ਨੇ ਕੀਤਾ ਹੈ। ਅਵਨੀਸ਼ ਇਸ ਫਿਲਮ ਰਾਹੀਂ ਨਿਰਦੇਸ਼ਨ ਦੀ ਦੁਨੀਆ 'ਚ ਐਂਟਰੀ ਕਰਨ ਜਾ ਰਹੇ ਹਨ। ਫਿਲਮ 'ਚ ਰਾਜਵੀਰ ਦਿਓਲ ਅਤੇ ਪੂਨਮ ਢਿੱਲੋਂ ਦੀ ਬੇਟੀ ਪਾਲੋਮਾ ਢਿੱਲੋਂ ਮੁੱਖ ਭੂਮਿਕਾ 'ਚ ਨਜ਼ਰ ਆ ਰਹੀ ਹੈ।
ਰਾਜਵੀਰ ਨੂੰ ਅਭਿਨੇਤਾ ਨਹੀਂ ਬਣਾਉਣਾ ਚਾਹੁੰਦੇ ਸੀ ਸੰਨੀ ਦਿਓਲ
ਟ੍ਰੇਲਰ ਲਾਂਚ ਈਵੈਂਟ 'ਤੇ ਰਾਜਵੀਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿਤਾ ਸੰਨੀ ਦਿਓਲ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਐਕਟਰ ਬਣੇ। ਅਦਾਕਾਰ ਚਾਹੁੰਦਾ ਸੀ ਕਿ ਉਹ ਪੜ੍ਹਾਈ ਕਰੇ। ਉਨ੍ਹਾਂ ਖੁਲਾਸਾ ਕਰਦੇ ਹੋਏ ਦੱਸਿਆ, "ਤੁਸੀਂ ਇੱਕ ਪਲ ਲਈ ਖੁਸ਼ ਹੁੰਦੇ ਹੋ ਅਤੇ ਫਿਰ ਕੰਮ ਨਾ ਮਿਲਣ 'ਤੇ ਦੁਖੀ ਹੁੰਦੇ ਹੋ। ਮੇਰਾ ਮਤਲਬ ਹੈ ਕਿ ਪਿਤਾ ਜੀ ਨੂੰ 22 ਸਾਲਾਂ ਬਾਅਦ 'ਗਦਰ 2' ਮਿਲੀ ਜੋ ਬਾਕਸ ਆਫਿਸ 'ਤੇ ਹਿੱਟ ਰਹੀ। ਇਸ ਲਈ ਉਹ ਚਿੰਤਤ ਸਨ ਕਿਉਂਕਿ ਇਹ ਮਾਨਸਿਕ ਤੌਰ 'ਤੇ ਬਹੁਤ ਥਕਾਉਣ ਵਾਲੀ ਗੱਲ ਸੀ, ਪਰ ਮੈਨੂੰ ਅਦਾਕਾਰੀ ਨਾਲ ਪਿਆਰ ਹੋ ਗਿਆ, ਪਰ ਇਹ ਮੇਰੇ ਲਈ ਕਾਫੀ ਨਹੀਂ ਹੈ। ਪਾਪਾ ਚਾਹੁੰਦੇ ਸਨ ਕਿ ਮੈਂ ਐਕਟਿੰਗ ਦੀ ਬਜਾਏ ਕੁਝ ਹੋਰ ਕਰਾਂ।
ਫਿਲਮ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ
ਫਿਲਮ ਦੇ ਟ੍ਰੇਲਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਫਿਲਮ ਲਈ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ, ਇੱਕ ਯੂਜ਼ਰ ਨੇ ਲਿਖਿਆ, "ਰਾਜਸ਼੍ਰੀ ਆਪਣੇ ਆਪ ਵਿੱਚ ਇੱਕ ਭਾਵਨਾ ਹੈ ... ਨਵੀਂ ਪੀੜ੍ਹੀ ਨੂੰ ਇਸ ਬੈਨਰ ਹੇਠ ਆਪਣਾ ਸਫ਼ਰ ਸ਼ੁਰੂ ਕਰਦੇ ਹੋਏ ਵੇਖ ਕੇ ਮੈਂ ਕਿੰਨਾ ਖੁਸ਼ ਹਾਂ, ਇਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਇੱਕ ਨਵੀਂ ਸ਼ੁਰੂਆਤ, ਨਵੀਂ ਕਹਾਣੀ, ਅਵਨੀਸ਼, ਰਾਜਵੀਰ ਅਤੇ ਪਾਲੋਮਾ ਨੂੰ ਸ਼ੁਭਕਾਮਨਾਵਾਂ।
ਦੱਸ ਦੇਈਏ ਕਿ ਇਹ ਫਿਲਮ 5 ਅਕਤੂਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
