Baba Siddique's Iftar Party: ਸ਼ਹਿਨਾਜ਼ ਗਿੱਲ ਨੂੰ ਨਜ਼ਰਅੰਦਾਜ਼ ਕਰ ਰਸ਼ਮੀ ਦੇਸਾਈ ਹੋਈ ਟ੍ਰੋਲ, ਫੈਨਜ਼ ਬੋਲੇ- 'ਸਨਾ ਤੋਂ Jealous ਕਰਦੀ ਰਸ਼ਮੀ'
Shehnaaz Gill Rashami Desai At Iftaar Party: ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ਬੀ-ਟਾਊਨ 'ਚ ਸਭ ਤੋਂ ਮਸ਼ਹੂਰ ਹੈ, ਜਿਸ ਦਾ ਹਰ ਰਮਜ਼ਾਨ 'ਤੇ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਸ ਇਫਤਾਰ ਪਾਰਟੀ 'ਚ ...
Shehnaaz Gill Rashami Desai At Iftaar Party: ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ਬੀ-ਟਾਊਨ 'ਚ ਸਭ ਤੋਂ ਮਸ਼ਹੂਰ ਹੈ, ਜਿਸ ਦਾ ਹਰ ਰਮਜ਼ਾਨ 'ਤੇ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਸ ਇਫਤਾਰ ਪਾਰਟੀ 'ਚ ਬਾਲੀਵੁੱਡ ਤੋਂ ਲੈ ਕੇ ਟੀਵੀ ਇੰਡਸਟਰੀ ਤੱਕ ਦੇ ਸਿਤਾਰੇ ਰੰਗ ਭਰਦੇ ਹਨ। ਬੀਤੀ ਰਾਤ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਕਈ ਮਸ਼ਹੂਰ ਹਸਤੀਆਂ ਨੂੰ ਦੇਖਿਆ ਗਿਆ। ਇਸ ਦੌਰਾਨ ਸ਼ਹਿਨਾਜ਼ ਗਿੱਲ ਨੂੰ ਦੇਖ ਕੇ ਰਸ਼ਮੀ ਦੇਸਾਈ ਦਾ ਰਿਐਕਸ਼ਨ ਕਾਫੀ ਚਰਚਾ 'ਚ ਹੈ।
ਰਸ਼ਮੀ ਦੇਸਾਈ ਨੇ ਸ਼ਹਿਨਾਜ਼ ਗਿੱਲ ਨੂੰ ਕੀਤਾ ਨਜ਼ਰ ਅੰਦਾਜ਼!...
ਅਸਲ 'ਚ ਅਜਿਹਾ ਹੋਇਆ ਕਿ ਰਸ਼ਮੀ ਦੇਸਾਈ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਪਹੁੰਚੀ। ਉਹ ਉੱਥੇ ਮੌਜੂਦ ਇੱਕ ਵਿਅਕਤੀ ਨਾਲ ਗੱਲ ਕਰ ਰਹੀ ਸੀ ਜਦੋਂ ਸਾਹਮਣੇ ਤੋਂ ਸ਼ਹਿਨਾਜ਼ ਗਿੱਲ ਦਾਖਲ ਹੋਈ, ਜਿਸ ਨੂੰ ਦੇਖ ਕੇ ਰਸ਼ਮੀ ਦੇਸਾਈ ਤੁਰੰਤ ਉੱਥੋਂ ਚਲੀ ਗਈ ਅਤੇ ਫੋਨ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਸ਼ਹਿਨਾਜ਼ ਨੇ ਸਾਰਿਆਂ ਨੂੰ ਹੈਲੋ ਕਿਹਾ। ਹੁਣ ਰਸ਼ਮੀ ਦੇ ਇਸ ਰਵੱਈਏ ਦੀ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ। ਲੋਕ ਹੈਰਾਨ ਹਨ ਕਿ ਉਨ੍ਹਾਂ ਨੇ ਸ਼ਹਿਨਾਜ਼ ਗਿੱਲ ਨੂੰ ਨਜ਼ਰਅੰਦਾਜ਼ ਕਿਉਂ ਕੀਤਾ।
View this post on Instagram
ਰਸ਼ਮੀ ਦੇਸਾਈ ਅਤੇ ਸ਼ਹਿਨਾਜ਼ ਗਿੱਲ ਦੀ ਲੁੱਕ...
ਕਈ ਲੋਕ ਕਮੈਂਟ ਕਰ ਰਹੇ ਹਨ ਕਿ ਰਸ਼ਮੀ ਦੇਸਾਈ ਸ਼ਹਿਨਾਜ਼ ਗਿੱਲ ਤੋਂ ਈਰਖਾ ਕਰ ਰਹੀ ਹੈ। ਉਸ ਦੇ ਅਚਾਨਕ ਗਾਇਬ ਹੋਣ 'ਤੇ ਕੁਝ ਲੋਕ ਉਸ ਨੂੰ ਬੁਰੀ ਤਰ੍ਹਾਂ ਨਾਲ ਟ੍ਰੋਲ ਵੀ ਕਰ ਰਹੇ ਹਨ। ਦੋਵਾਂ ਦੇ ਲੁੱਕ ਦੀ ਗੱਲ ਕਰੀਏ ਤਾਂ ਰਸ਼ਮੀ ਦੇਸਾਈ ਨੇ ਹੈਵੀ ਪਿੰਕ ਕਲਰ ਦੀ ਡਰੈੱਸ ਪਾਈ ਸੀ, ਜਿਸ ਦੇ ਨਾਲ ਉਨ੍ਹਾਂ ਨੇ ਆਪਣੇ ਵਾਲਾਂ ਨੂੰ ਬੰਨ੍ਹਿਆ ਸੀ ਅਤੇ ਝੁਮਕਿਆਂ ਨਾਲ ਲੁੱਕ ਨੂੰ ਪੂਰਾ ਕੀਤਾ ਸੀ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਨੇ ਗੋਲਡਨ ਕਢਾਈ ਵਾਲਾ ਸੂਟ ਪਾਇਆ ਸੀ। ਸ਼ਹਿਨਾਜ਼ ਖੁੱਲ੍ਹੇ ਵਾਲਾਂ ਅਤੇ ਘੱਟ ਮੇਕਅੱਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
'ਬਿੱਗ ਬੌਸ 13' 'ਚ ਰਸ਼ਮੀ-ਸ਼ਹਿਨਾਜ਼ ਦੀ ਲੜਾਈ
ਰਸ਼ਮੀ ਦੇਸਾਈ ਅਤੇ ਸ਼ਹਿਨਾਜ਼ ਗਿੱਲ 'ਬਿੱਗ ਬੌਸ 13' ਵਿੱਚ ਇਕੱਠੇ ਨਜ਼ਰ ਆਏ ਸਨ। ਉਸ ਸਮੇਂ ਦੋਵਾਂ ਵਿਚਾਲੇ ਕਾਫੀ ਝਗੜਾ ਹੁੰਦਾ ਸੀ ਅਤੇ ਅਕਸਰ ਦੋਵਾਂ ਵਿਚਾਲੇ ਤੂੰ-ਤੂੰ-ਮੈਂ-ਮੈਂ ਹੁੰਦੀ ਰਹਿੰਦੀ ਸੀ। ਇੰਨਾ ਹੀ ਨਹੀਂ ਰਸ਼ਮੀ ਸਿਧਾਰਥ ਸ਼ੁਕਲਾ ਦੀ ਗਰਲਫ੍ਰੈਂਡ ਵੀ ਰਹਿ ਚੁੱਕੀ ਹੈ। ਅਜਿਹੇ 'ਚ ਦੋਵੇਂ ਇਕ-ਦੂਜੇ ਨਾਲ ਗੱਲ ਕਰਨਾ ਪਸੰਦ ਨਹੀਂ ਕਰਦੇ, ਜੋ ਉਨ੍ਹਾਂ ਦੀ ਤਾਜ਼ਾ ਪ੍ਰਤੀਕਿਰਿਆ ਤੋਂ ਸਪੱਸ਼ਟ ਹੈ।