(Source: ECI/ABP News/ABP Majha)
Rihanna ਦੇ ਬੁਆਏਫ੍ਰੈਂਡ A$AP Rocky ਨੂੰ ਕੀਤਾ ਗਿਆ ਗ੍ਰਿਫਤਾਰ, ਇੱਕ ਵਿਅਕਤੀ ਨੂੰ ਗੋਲੀ ਮਾਰਨ ਦੇ ਦੋਸ਼
ਰਿਹਾਨਾ ਦੇ ਬੁਆਏਫ੍ਰੈਂਡ A$AP ਰੌਕੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 20 ਅਪ੍ਰੈਲ ਬੁੱਧਵਾਰ ਨੂੰ ਬਾਰਬਾਡੋਸ ਤੋਂ ਛੁੱਟੀਆਂ ਮਨਾ ਕੇ ਪਰਤ ਰਹੇ ਰੌਕੀ ਨੂੰ ਪੁਲਿਸ ਨੇ ਲਾਸ ਏਂਜਲਸ ਦੇ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ।
Rihanna Boyfriend Arrested: ਫੇਮਸ ਹਾਲੀਵੁੱਡ ਗਾਇਕਾ ਰਿਹਾਨਾ ਦੇ ਬੁਆਏਫ੍ਰੈਂਡ A$AP ਰੌਕੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 20 ਅਪ੍ਰੈਲ ਬੁੱਧਵਾਰ ਨੂੰ ਬਾਰਬਾਡੋਸ ਤੋਂ ਛੁੱਟੀਆਂ ਮਨਾ ਕੇ ਵਾਪਸ ਪਰਤ ਰਹੇ ਰਿਹਾਨਾ ਦੇ ਬੁਆਏਫ੍ਰੈਂਡ ਰੌਕੀ ਨੂੰ ਪੁਲਿਸ ਨੇ ਲਾਸ ਏਂਜਲਸ ਦੇ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ। ਰੌਕੀ 'ਤੇ ਇੱਕ ਵਿਅਕਤੀ 'ਤੇ ਗੋਲੀ ਚਲਾਉਣ ਦਾ ਦੋਸ਼ ਹੈ, ਹਾਲਾਂਕਿ ਖੁਸ਼ਕਿਸਮਤੀ ਨਾਲ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਮਾਮਲਾ ਨਵੰਬਰ 2021 ਦਾ ਹੈ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਰਿਹਾਨਾ ਅਤੇ ਉਸਦਾ ਬੁਆਏਫ੍ਰੈਂਡ A$AP ਰੌਕੀ ਬਾਰਬਾਡੋਸ ਵਿੱਚ ਛੁੱਟੀਆਂ ਮਨਾਉਣ ਗਏ ਸੀ। ਦੋਵਾਂ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਜਦੋਂ ਦੋਵੇਂ ਆਪਣੀ ਵਕੈਸ਼ਨ ਖ਼ਤਮ ਕਰਕੇ ਬੁੱਧਵਾਰ ਨੂੰ ਲਾਸ ਏਂਜਲਸ ਪਹੁੰਚੇ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰੌਕੀ ਨੂੰ ਏਅਰਪੋਰਟ ਤੋਂ ਹੀ ਗ੍ਰਿਫਤਾਰ ਕਰ ਲਿਆ। ਲਾਸ ਏਂਜਲਸ ਪੁਲਿਸ ਵਿਭਾਗ (LAPD) ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ A$AP ਰੌਕੀ 'ਤੇ ਨਵੰਬਰ 2021 ਵਿੱਚ ਇੱਕ ਵਿਅਕਤੀ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।
33-year-old Rakim Mayers, a Los Angeles resident, also known as music artist A$AP Rocky, has been arrested in connection to a shooting that occurred in the Hollywood area in November of 2021. pic.twitter.com/YeV9w2udDL
— LAPD HQ (@LAPDHQ) April 20, 2022
ਜਾਣੋ ਪੂਰਾ ਮਾਮਲਾ:
ਪੁਲਿਸ ਦੇ ਬਿਆਨ ਮੁਤਾਬਕ, '6 ਨਵੰਬਰ 2021 ਨੂੰ ਰਾਤ ਕਰੀਬ 10:15 ਵਜੇ ਦੋ ਜਾਣਕਾਰਾਂ ਵਿਚਕਾਰ ਝਗੜਾ ਹੋਇਆ। ਇਹ ਤਕਰਾਰ ਇੰਨੀ ਵਧ ਗਈ ਕਿ ਇੱਕ ਵਿਅਕਤੀ ਨੇ ਦੂਜੇ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਚਲਾਉਣ ਤੋਂ ਬਾਅਦ ਸ਼ੱਕੀ ਅਤੇ ਦੋ ਹੋਰ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਇਸ ਦੇ ਨਾਲ ਹੀ ਇਸ ਘਟਨਾ 'ਚ ਗੋਲੀ ਲੱਗਣ ਕਾਰਨ ਉਕਤ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜਾਂਚ ਤੋਂ ਬਾਅਦ, ਸ਼ੱਕੀ ਦੀ ਪਛਾਣ 33 ਸਾਲਾ Rakim Mayers ਵਜੋਂ ਹੋਈ ਹੈ, ਜੋ ਲਾਸ ਏਂਜਲਸ ਵਿੱਚ ਰਹਿੰਦਾ ਹੈ ਅਤੇ ਇੱਕ ਮਸ਼ਹੂਰ ਸੰਗੀਤ ਕਲਾਕਾਰ ਹੈ ਜਿਸਦਾ ਨਾਂਅ A$AP Rocky ਹੈ। Rakim Mayers ਨੂੰ ਪੁਲਿਸ ਨੇ 20 ਅਪ੍ਰੈਲ ਦੀ ਸਵੇਰ ਨੂੰ ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ।
ਇਹ ਵੀ ਪੜ੍ਹੋ: Weather Update Today: ਅਗਲੇ ਪੰਜ ਦਿਨਾਂ ਤੱਕ ਹੋਵੇਗੀ ਭਾਰੀ ਬਾਰਸ਼, ਦਿੱਲੀ 'ਚ ਵੀ ਬਦਲੇਗਾ ਮੌਸਮ, ਜਾਣੋ ਆਪਣੇ ਸ਼ਹਿਰ ਦੇ ਮੌਸਮ ਦਾ ਹਾਲ