RRR Release Date: ਆਲੀਆ-ਐਨਟੀਆਰ ਅਤੇ ਰਾਮ ਚਰਨ ਦੀ ਫਿਲਮ RRR ਦਾ ਇੰਤਜ਼ਾਰ ਖ਼ਤਮ, ਇਸ ਦਿਨ ਹੋ ਰਹੀ ਹੈ ਰਿਲੀਜ਼
RRR release date 25 March 2022: ਫਿਲਮ ਆਰਆਰਆਰ ਦੇ ਨਿਰਮਾਤਾਵਾਂ ਨੇ ਪ੍ਰਸ਼ੰਸਕਾਂ ਨੂੰ 2 ਰਿਲੀਜ਼ ਡੇਟ ਦੱਸੀ ਸੀ। ਪਰ ਹੁਣ ਆਖਿਰਕਾਰ ਰਾਮ ਚਰਨ, ਜੂਨੀਅਰ ਐਨਟੀਆਰ, ਆਲੀਆ ਭੱਟ ਅਤੇ ਅਜੇ ਦੇਵਗਨ ਦੀ ਫਿਲਮ ਦੀ ਕੰਫਰਮ ਰਿਲੀਜ਼ ਡੇਟ ਸਾਹਮਣੇ ਆ ਗਈ ਹੈ।
ਮੁੰਬਈ: ਦੇਸ਼ ਵਿੱਚ ਵੱਧ ਰਹੇ ਕੋਰੋਨਾਵਾਇਰਸ ਕਾਰਨ ਇਸਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤੀ ਗਈ ਐਸਐਸ ਰਾਜਾਮੌਲੀ ਦੀ ਬਹੁ-ਉਡੀਕ ਫਿਲਮ ਆਰਆਰਆਰ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਫਿਲਮ ਦੇ ਨਿਰਮਾਤਾਵਾਂ ਨੇ ਰਿਲੀਜ਼ ਡੇਟ ਨੂੰ ਲੈ ਕੇ ਅਧਿਕਾਰਤ ਬਿਆਨ ਜਾਰੀ ਕਰਕੇ ਫਿਲਮ ਦੀ ਅੰਤਿਮ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਜੂਨੀਅਰ ਐਨਟੀਆਰ ਅਤੇ ਰਾਮਚਰਨ ਸਟਾਰਰ ਇਹ ਫਿਲਮ 25 ਮਾਰਚ 2022 ਨੂੰ ਸਿਨੇਮਾਘਰਾਂ ਵਿੱਚ ਆਵੇਗੀ।
ਫਿਲਮ ਦੀ ਰਿਲੀਜ਼ ਡੇਟ ਬਾਰੇ ਜਾਣਕਾਰੀ ਦਿੰਦੇ ਹੋਏ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਪੋਸਟ ਕੀਤਾ ਅਤੇ ਲਿਖਿਆ, RRR ਦੀ ਰਿਲੀਜ਼ ਡੇਟ ਫਾਈਨਲ ਹੈ - 25 ਮਾਰਚ 2022। ਬਾਕਸ ਆਫਿਸ ਕਲੈਕਸ਼ਨ ਦੇ ਲਿਹਾਜ਼ ਨਾਲ ਇਹ ਵੱਡੇ ਬਜਟ ਦੀ ਫਿਲਮ ਮੇਕਰਸ ਲਈ ਬਹੁਤ ਮਹੱਤਵਪੂਰਨ ਹੈ। ਇਹੀ ਕਾਰਨ ਹੈ ਕਿ ਨਿਰਮਾਤਾ ਇਸ ਦੀ ਰਿਲੀਜ਼ ਲਈ ਸਹੀ ਦਿਨ ਲੱਭ ਰਹੇ ਸੀ।
ਹੁਣ ਇਹ ਫਿਲਮ 25 ਮਾਰਚ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਆਰਆਰਆਰ ਫਿਲਮ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਨਵਾਂ ਪੋਸਟਰ ਸਾਂਝਾ ਕਰਦੇ ਹੋਏ, ਨਿਰਮਾਤਾਵਾਂ ਨੇ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।
#RRRonMarch25th, 2022... FINALISED! 🔥🌊 #RRRMovie pic.twitter.com/hQfrB9jrjS
— RRR Movie (@RRRMovie) January 31, 2022
ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਫਿਲਮ ਵਿੱਚ 1920 ਦੇ ਸਮੇਂ ਨੂੰ ਦਿਖਾਇਆ ਗਿਆ ਹੈ। ਫਿਲਮ ਵਿੱਚ ਅਲੂਰੀ ਅਤੇ ਕੋਮਾਰਾਮ ਨੂੰ ਬ੍ਰਿਟਿਸ਼ ਰਾਜ ਅਤੇ ਹੈਦਰਾਬਾਦ ਦੇ ਨਿਜ਼ਾਮ ਦੇ ਵਿਰੁੱਧ ਲੜਦੇ ਦਿਖਾਇਆ ਗਿਆ ਹੈ। ਇਹ ਫਿਲਮ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ 'ਚ ਵੀ ਵੱਡੇ ਪੱਧਰ 'ਤੇ ਰਿਲੀਜ਼ ਹੋਵੇਗੀ। ਦੂਜੇ ਪਾਸੇ ਇਸ ਫਿਲਮ 'ਚ ਜੂਨੀਅਰ ਐਨਟੀਆਰ ਅਤੇ ਰਾਮਚਰਨ ਤੋਂ ਇਲਾਵਾ ਬਾਲੀਵੁੱਡ ਐਕਟਰ ਅਜੇ ਦੇਵਗਨ ਅਤੇ ਹਿੰਦੀ ਸਿਨੇਮਾ ਦੀ ਮਸ਼ਹੂਰ ਐਕਟਰਸ ਆਲੀਆ ਭੱਟ ਵੀ ਨਜ਼ਰ ਆਉਣ ਵਾਲੀ ਹੈ।
ਇਹ ਵੀ ਪੜ੍ਹੋ: Smartphone in India: ਭਾਰਤ 'ਚ ਵਧਦਾ ਜਾ ਰਿਹਾ ਹੈ ਸਮਾਰਟਫੋਨ ਦਾ ਕ੍ਰੇਜ਼, 2021 'ਚ ਸਮਾਰਟਫੋਨ ਬਾਜ਼ਾਰ ਦੀ ਵਿਕਰੀ 38 ਅਰਬ ਡਾਲਰ ਤੋਂ ਪਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin