Salman Khan New SUV: ਜਾਨੋਂ ਮਾਰਨ ਦੀਆਂ ਧਮਕੀਆਂ ਦਰਮਿਆਨ ਸਲਮਾਨ ਖ਼ਾਨ ਨੇ ਆਪਣੀ ਸੁਰੱਖਿਆ ਲਈ ਕੀਤੇ ਖਾਸ ਇੰਤਜ਼ਾਮ, ਖਰੀਦੀ ਬੁਲੇਟਪਰੂਫ ਕਾਰ
Salman Khan New SUV: ਪਿਛਲੇ ਕੁਝ ਮਹੀਨਿਆਂ ਵਿੱਚ ਸਲਮਾਨ ਖ਼ਾਨ ਨੂੰ ਲਾਰੇਂਸ ਬਿਸ਼ਨੋਈ ਅਤੇ ਬਿਸ਼ਨੋਈ ਗੈਂਗ ਵੱਲੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
Salman Khan New SUV: ਪਿਛਲੇ ਕੁਝ ਮਹੀਨਿਆਂ ਵਿੱਚ ਸਲਮਾਨ ਖ਼ਾਨ ਨੂੰ ਲਾਰੇਂਸ ਬਿਸ਼ਨੋਈ ਅਤੇ ਬਿਸ਼ਨੋਈ ਗੈਂਗ ਵੱਲੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਲਗਾਤਾਰ ਧਮਕੀਆਂ ਮਿਲਣ ਤੋਂ ਬਾਅਦ ਅਦਾਕਾਰ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਲਮਾਨ ਨੇ ਖੁਦ ਆਪਣੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ।
ਸਲਮਾਨ ਦੀ ਬੁਲੇਟਪਰੂਫ ਕਾਰ ਭਾਰਤੀ ਬਾਜ਼ਾਰ 'ਚ ਉਪਲਬਧ ਨਹੀਂ ਹੈ
ਸਲਮਾਨ ਨੇ ਮਹਿੰਗੀ ਬੁਲੇਟ ਪਰੂਫ ਕਾਰ ਖਰੀਦੀ ਹੈ। ਅਭਿਨੇਤਾ ਨੂੰ ਅਕਸਰ ਚਿੱਟੇ ਰੰਗ ਦੀ ਲਗਜ਼ਰੀ ਕਾਰ 'ਚ ਸਫਰ ਕਰਦੇ ਦੇਖਿਆ ਜਾਂਦਾ ਹੈ। ਸਲਮਾਨ ਦੀ ਇਹ ਬਹੁਤ ਮਹਿੰਗੀ ਗੱਡੀ ਬੁਲੇਟਪਰੂਫ ਨਿਸਾਨ ਪੈਟਰੋਲ SUV ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਕਾਰ ਫਿਲਹਾਲ ਭਾਰਤੀ ਬਾਜ਼ਾਰ 'ਚ ਉਪਲਬਧ ਨਹੀਂ ਹੈ ਅਤੇ ਇਸ ਨੂੰ ਖਾਸ ਤੌਰ 'ਤੇ ਸਲਮਾਨ ਖਾਨ ਨੇ ਇੰਪੋਰਟ ਕੀਤਾ ਹੈ।
ਕੀ ਹੈ ਸਲਮਾਨ ਦੀ ਨਵੀਂ ਬੁਲੇਟਪਰੂਫ ਗੱਡੀ ਦੀ ਖਾਸੀਅਤ?
ਖਬਰਾਂ ਮੁਤਾਬਕ ਸਲਮਾਨ ਖਾਨ ਦੀ ਬੁਲੇਟਪਰੂਫ ਕਾਰ ਕਥਿਤ ਤੌਰ 'ਤੇ B6 ਜਾਂ B7 ਪੱਧਰ ਦੀ ਸੁਰੱਖਿਆ ਵਾਲੀ ਹੈ। ਬੈਲਿਸਟਿਕ ਸੁਰੱਖਿਆ ਵਾਲਾ B6 ਅਤੇ 41 ਮਿਲੀਮੀਟਰ ਮੋਟਾ ਸ਼ੀਸ਼ਾ ਉੱਚ-ਪਾਵਰ ਵਾਲੀ ਰਾਈਫਲ ਨਾਲ ਟਕਰਾਉਣ 'ਤੇ ਵੀ ਯਾਤਰੀਆਂ ਨੂੰ ਸੁਰੱਖਿਅਤ ਰੱਖਦਾ ਹੈ ਜਦੋਂ ਕਿ 78 ਮਿਲੀਮੀਟਰ ਮੋਟੇ ਸ਼ੀਸ਼ੇ ਵਾਲਾ B7 ਯਾਤਰੀਆਂ ਨੂੰ armour-piercing ਰਾਊਂਡ ਤੋਂ ਬਚਾਉਂਦਾ ਹੈ। ਇਹ ਕਾਰ ਹੁਣ ਕਥਿਤ ਤੌਰ 'ਤੇ ਸਲਮਾਨ ਖਾਨ ਦੀ ਪਿਛਲੀ ਟੋਇਟਾ ਲੈਂਡ ਕਰੂਜ਼ਰ LC200 ਨੂੰ ਬਦਲ ਦੇਵੇਗੀ। ਜਿਸ ਨੂੰ ਕਵਚ ਅਤੇ ਬੁਲੇਟਪਰੂਫ ਸ਼ੀਸ਼ੇ ਨਾਲ ਸੋਧਿਆ ਗਿਆ ਸੀ।
ਸਲਮਾਨ ਨੂੰ ਬਿਸ਼ਨੋਈ ਅਤੇ ਗੋਲਡੀ ਬਰਾੜ ਤੋਂ ਧਮਕੀਆਂ ਮਿਲੀਆਂ ਸਨ
ਦੱਸ ਦੇਈਏ ਕਿ ਪਿਛਲੇ ਮਹੀਨੇ 'ਏਬੀਪੀ ਨਿਊਜ਼' ਦੇ 'ਆਪ੍ਰੇਸ਼ਨ ਦੁਰਦੰਤ' ਦੌਰਾਨ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਜੇਲ੍ਹ ਤੋਂ ਦਿੱਤੇ ਇੰਟਰਵਿਊ 'ਚ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਬਿਸ਼ਨੋਈ ਦੇ ਸਹਿਯੋਗੀ ਗੋਲਡੀ ਬਰਾੜ ਨੇ ਵੀ ਸਲਮਾਨ ਨੂੰ ਧਮਕੀ ਭਰੀ ਈਮੇਲ ਭੇਜੀ ਸੀ। ਜੋਕਿ ਸਲਮਾਨ ਖ਼ਾਨ ਦੇ ਨਿੱਜੀ ਸਹਾਇਕ ਜੌਰਡਨ ਪਟੇਲ ਨੂੰ ਮੇਲ ਕੀਤਾ ਗਿਆ ਸੀ।
ਸਲਮਾਨ ਖ਼ਾਨ ਦੇ ਕਰੀਬੀ ਦੋਸਤ ਪ੍ਰਸ਼ਾਂਤ ਗੁੰਜਾਲਕਰ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਅਭਿਨੇਤਾ ਦੇ ਬਾਂਦਰਾ ਦਫਤਰ ਗਏ ਤਾਂ ਉਨ੍ਹਾਂ ਨੇ ਜੌਰਡਨ ਪਟੇਲ ਦੇ ਇਨਬਾਕਸ 'ਚ ਧਮਕੀ ਭਰੀ ਈਮੇਲ ਦੇਖੀ, ਜਿਸ ਤੋਂ ਬਾਅਦ ਬਾਂਦਰਾ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ।