'ਸਲਮਾਨ ਕਿਉਂ ਮੰਗੇ ਮਾਫੀ, ਉਸ ਨੇ ਕਿਸੇ ਜਾਨਵਰ ਨੂੰ ਨਹੀਂ ਮਾਰਿਆ', ਲਾਰੇਂਸ ਬਿਸ਼ਨੋਈ 'ਤੇ ਭੜਕੇ ਅਦਾਕਾਰ ਦੇ ਪਿਤਾ, ਜਾਣੋ ਪੂਰਾ ਮਾਮਲਾ
Salman Khan Father Salim Khan: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਹਾਲ ਹੀ 'ਚ ਲਾਰੇਂਸ ਬਿਸ਼ਨੋਈ 'ਤੇ ਭੜਕਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸਲਮਾਨ ਖਾਨ ਕਿਸੇ ਤੋਂ ਮਾਫੀ ਕਿਉਂ ਮੰਗੇਗਾ।
Salman Khan Father Salim Khan: ਬਾਲੀਵੁੱਡ 'ਚ ਇਨ੍ਹੀਂ ਦਿਨੀਂ ਇਨ੍ਹਾਂ ਦੋ ਨਾਵਾਂ ਦਾ ਸਭ ਤੋਂ ਜ਼ਿਆਦਾ ਜ਼ਿਕਰ ਕੀਤਾ ਜਾ ਰਿਹਾ ਹੈ: ਸਲਮਾਨ ਖਾਨ ਅਤੇ ਲਾਰੈਂਸ ਬਿਸ਼ਨੋਈ। ਹਾਲ ਹੀ ਵਿੱਚ ਬਾਬਾ ਸਿੱਦੀਕੀ ਕਤਲ ਕਾਂਡ ਤੋਂ ਬਾਅਦ ਇਹ ਚਰਚਾ ਹੋਰ ਤੇਜ਼ ਹੋ ਗਈ ਹੈ। ਲਾਰੈਂਸ ਬਿਸ਼ਨੋਈ ਗੈਂਗ ਪਹਿਲਾਂ ਵੀ ਸਲਮਾਨ ਖਾਨ ਦੇ ਘਰ 'ਤੇ ਹਮਲਾ ਕਰ ਚੁੱਕਿਆ ਹੈ ਅਤੇ ਕਈ ਸਾਜ਼ਿਸ਼ਾਂ ਨੂੰ ਅੰਜਾਮ ਦੇ ਚੁੱਕਿਆ ਹੈ। ਇਸ ਸਭ ਦੇ ਵਿਚਕਾਰ ਸਲਮਾਨ ਖਾਨ ਦੇ ਪਿਤਾ ਸਲੀਮ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਸਲਮਾਨ ਨੂੰ ਮਿਲ ਰਹੀਆਂ ਧਮਕੀਆਂ 'ਤੇ ਬੋਲੇ ਸਲੀਮ ਖਾਨ
ਸਲਮਾਨ ਖਾਨ ਇਨ੍ਹੀਂ ਦਿਨੀਂ ਸਖ਼ਤ ਸੁਰੱਖਿਆ 'ਚ ਰਹਿੰਦੇ ਹਨ। ਘਰ ਤੋਂ ਲੈ ਕੇ ਸ਼ੂਟਿੰਗ ਸਪਾਟ ਤੱਕ ਸਲਮਾਨ ਦੇ ਹਰ ਮੂਵਮੈਂਟ ਨੂੰ ਪੁਲਿਸ ਸੁਰੱਖਿਆ ਹੇਠ ਹੀ ਅੱਗੇ ਵਧਾਇਆ ਜਾ ਰਿਹਾ ਹੈ। ਦੂਜੇ ਪਾਸੇ ਸਲਮਾਨ ਨੂੰ ਬਿਸ਼ਨੋਈ ਗੈਂਗ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਪੂਰੇ ਘਟਨਾਕ੍ਰਮ ਵਿਚਾਲੇ ਸਲੀਮ ਖਾਨ ਨੇ ਇਸ ਮੁੱਦੇ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ।
ਸਲਮਾਨ ਨੇ ਕਿਸੇ ਜਾਨਵਰ ਨੂੰ ਨਹੀਂ ਮਾਰਿਆ - ਸਲੀਮ ਖਾਨ
ਸਲੀਮ ਖਾਨ ਨੇ ਕਿਹਾ ਕਿ ਸਲਮਾਨ ਨੇ ਕਦੇ ਕਿਸੇ ਜਾਨਵਰ ਨੂੰ ਨਹੀਂ ਮਾਰਿਆ। ਸਲਮਾਨ ਨੇ ਕਦੇ ਇੱਕ ਕਾਕਰੋਚ ਤੱਕ ਨਹੀਂ ਮਾਰਿਆ। ਅਸੀਂ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦੇ। ਦਰਅਸਲ, ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਸਲੀਮ ਖਾਨ ਨੇ ਲਾਰੇਂਸ ਬਿਸ਼ਨੋਈ ਦੀ ਤਰਫੋਂ ਸਲਮਾਨ ਦੀ ਮੁਆਫੀ ਦੀ ਮੰਗ 'ਤੇ ਜਵਾਬ ਦਿੱਤਾ ਸੀ।
ਅਸੀਂ ਤਾਂ ਕੀੜੇ ਵੀ ਨਹੀਂ ਮਾਰਦੇ - ਸਲੀਮ ਖਾਨ
ਸਲੀਮ ਖਾਨ ਨੇ ਕਿਹਾ ਕਿ ਲੋਕ ਸਾਨੂੰ ਕਹਿੰਦੇ ਹਨ ਕਿ ਤੁਸੀਂ ਜ਼ਮੀਨ ਵੱਲ ਦੇਖ ਕੇ ਚੱਲਦੇ ਹੋ, ਤੁਸੀਂ ਬਹੁਤ ਸ਼ਰੀਫ ਆਦਮੀ ਹੋ। ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਇਹ ਕੋਈ ਸ਼ਰਾਫਤ ਵਾਲੀ ਗੱਲ ਨਹੀਂ ਹੈ, ਮੈਨੂੰ ਫਿਕਰ ਰਹਿੰਦੀ ਹੈ ਕਿ ਪੈਰਾਂ ਥੱਲ੍ਹੇ ਆ ਕੇ ਕੋਈ ਕੀੜਾ ਨਾ ਜ਼ਖ਼ਮੀ ਹੋ ਜਾਵੇ। ਮੈਂ ਉਨ੍ਹਾਂ ਨੂੰ ਵੀ ਬਚਾਉਂਦਾ ਹੋਇਆ ਚਲਦਾ ਹਾਂ।
ਇਹ ਵੀ ਪੜ੍ਹੋ: ਜੇਕਰ ਤੁਹਾਨੂੰ ਵੀ ਵਾਰ-ਵਾਰ ਲੱਗਦੀ ਪਿਆਸ ਤਾਂ ਹੋ ਸਕਦੀ ਆਹ ਗੰਭੀਰ ਬਿਮਾਰੀ, ਤੁਰੰਤ ਕਰਾਓ ਬਲੱਡ ਟੈਸਟ
ਸਲਮਾਨ ਖਾਨ ਲੋਕਾਂ ਦੀ ਬਹੁਤ ਮਦਦ ਕਰਦੇ ਹਨ
ਸਲੀਮ ਖਾਨ ਨੇ ਕਿਹਾ ਕਿ ਬੀਂਗ ਹਿਊਮਨ ਤੋਂ ਕਿੰਨੇ ਲੋਕਾਂ ਦੀ ਮਦਦ ਕੀਤੀ ਗਈ ਹੈ। ਕੋਵਿਡ ਤੋਂ ਬਾਅਦ ਇਹ ਮਨ੍ਹਾ ਕਰ ਦਿੱਤਾ ਗਿਆ, ਉਸ ਤੋਂ ਪਹਿਲਾਂ ਹਰ ਰੋਜ਼ ਲੰਬੀਆਂ ਕਤਾਰਾਂ ਲੱਗਦੀਆਂ ਸਨ। ਕਿਸੇ ਦਾ ਆਪਰੇਸ਼ਨ ਕਰਵਾਉਣਾ ਪਿਆ, ਕਿਸੇ ਨੂੰ ਕਿਸੇ ਹੋਰ ਮਦਦ ਦੀ ਲੋੜ ਹੁੰਦੀ ਸੀ। ਹਰ ਰੋਜ਼ ਚਾਰ ਸੌ ਤੋਂ ਵੱਧ ਲੋਕ ਮਦਦ ਦੀ ਆਸ ਨਾਲ ਆਉਂਦੇ ਸਨ।
ਜਾਣੋ ਪੂਰਾ ਮਾਮਲਾ
ਦਰਅਸਲ ਚਿੰਕਾਰਾ ਮਾਮਲੇ ਨੂੰ ਲੈ ਕੇ ਲਾਰੇਂਸ ਬਿਸ਼ਨੋਈ ਨੇ ਸਲਮਾਨ ਖਾਨ ਤੋਂ ਜੋਧਪੁਰ ਸਥਿਤ ਬਿਸ਼ਨੋਈ ਭਾਈਚਾਰੇ ਦੇ ਮੰਦਰ 'ਚ ਜਾ ਕੇ ਮੁਆਫੀ ਮੰਗਣ ਦੀ ਮੰਗ ਕੀਤੀ ਸੀ। ਅਜਿਹਾ ਨਾ ਕਰਨ 'ਤੇ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਸ਼ਰਾਬ ਦੇ ਨਾਲ ਲਾਉਂਦੇ ਸੁੱਟਾ, ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ, ਸਿਹਤ ਲਈ ਹੋ ਸਕਦਾ ਖਤਰਨਾਕ