(Source: ECI/ABP News)
Lawrence Bishnoi: ਲਾਰੈਂਸ ਬਿਸ਼ਨੋਈ ਨੂੰ ਕੀ ਸੰਦੇ*ਸ਼ ਦੇਣਾ ਚਾਹੁੰਦੀ ਸਲਮਾਨ ਖਾਨ ਦੀ ਸਾ*ਬਕਾ ਪ੍ਰੇਮਿਕਾ? ਹੈਰਾਨੀਜਨਕ ਖੁਲਾਸਾ
Somy Ali Reaction: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਸ ਵਿਚਾਲੇ ਮੁੰਬਈ 'ਚ ਸਲਮਾਨ ਦੇ ਦੋਸਤ ਅਤੇ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਤੋਂ ਬਾਅਦ ਹਰ ਕੋਈ ਅਦਾਕਾਰ ਦੀ ਸੁਰੱਖਿਆ ਨੂੰ

Somy Ali Reaction: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਸ ਵਿਚਾਲੇ ਮੁੰਬਈ 'ਚ ਸਲਮਾਨ ਦੇ ਦੋਸਤ ਅਤੇ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਤੋਂ ਬਾਅਦ ਹਰ ਕੋਈ ਅਦਾਕਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਇਸ ਦੌਰਾਨ ਸਲਮਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਅਦਾਕਾਰ ਨੂੰ ਧਮਕੀਆਂ ਦੇਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਗੱਲ ਕਰਨ ਦੀ ਪਹਿਲ ਕੀਤੀ ਸੀ। ਸੋਮੀ ਅਲੀ ਨੇ ਜ਼ੂਮ ਰਾਹੀਂ ਲਾਰੈਂਸ ਨਾਲ ਗੱਲ ਕਰਨ ਬਾਰੇ ਖੁਲਾਸਾ ਕੀਤਾ ਸੀ। ਹਾਲਾਂਕਿ ਬਾਅਦ 'ਚ ਸੋਮੀ ਅਲੀ ਨੇ ਉਸ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ।
ਹੁਣ ਸੋਮੀ ਅਲੀ ਨੇ ਖੁਲਾਸਾ ਕੀਤਾ ਹੈ ਕਿ ਉਹ ਲਾਰੈਂਸ ਨਾਲ ਕਿਉਂ ਗੱਲ ਕਰਨਾ ਚਾਹੁੰਦੀ ਸੀ। ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਸੋਮੀ ਅਲੀ ਨੇ ਕਿਹਾ ਕਿ ਉਹ ਲਾਰੈਂਸ ਨਾਲ ਸ਼ਾਂਤੀ ਚਾਹੁੰਦੀ ਸੀ। ਦੱਸ ਦੇਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਦਾਕਾਰ ਨੂੰ ਕਈ ਵਾਰ ਧਮਕੀਆਂ ਦੇ ਚੁੱਕਿਆ ਹੈ। ਕਾਲਾ ਹਿਰਨ ਮਾਮਲੇ 'ਚ ਲਾਰੈਂਸ ਨੇ ਸਲਮਾਨ ਖਾਨ ਨੂੰ ਮਾਫ਼ੀ ਮੰਗਣ ਲਈ ਕਿਹਾ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਧਮਕੀਆਂ ਦਿੰਦਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਗੈਂਗ ਨੇ ਸਲਮਾਨ ਖਾਨ ਦੇ ਘਰ ਨੂੰ ਵੀ ਨਿਸ਼ਾਨਾ ਬਣਾ ਕੇ ਗੋਲੀਬਾਰੀ ਕਰ ਚੁੱਕਿਆ ਹੈ।
Read MOre: Abhishek-Aishwarya Divorce: ਐਸ਼ਵਰਿਆ ਨਾਲ ਤਲਾਕ ਤੋਂ ਬਾਅਦ ਬੱਚਨ ਪਰਿਵਾਰ ਨੂੰ ਦੇਣਾ ਪਵੇਗਾ ਇੰਨਾ ਗੁਜਾਰਾ ਭੱਤਾ, ਅਭਿਸ਼ੇਕ ਦੀ ਵਿਕ ਜਾਏਗੀ ਜਾਇਦਾਦ
ਸੋਮੀ ਅਲੀ ਕਿਉਂ ਚਿੰਤਤ ਹੈ?
ਸੋਮੀ ਅਲੀ ਨੇ ਕਿਹਾ ਕਿ ਉਹ ਸਲਮਾਨ ਖਾਨ ਨੂੰ ਮਿਲ ਰਹੀਆਂ ਲਗਾਤਾਰ ਧਮਕੀਆਂ ਤੋਂ ਚਿੰਤਤ ਹੈ, ਇਸੇ ਲਈ ਉਹ ਸ਼ਾਂਤੀ ਲਈ ਗੱਲ ਕਰਨਾ ਚਾਹੁੰਦੀ ਸੀ। ਅੱਜ ਦੀ ਫਿਲਮ ਇੰਡਸਟਰੀ 90 ਦੇ ਦਹਾਕੇ ਤੋਂ ਬਿਲਕੁਲ ਵੱਖਰੀ ਹੈ, ਪਰ ਸੁਰੱਖਿਆ ਹਮੇਸ਼ਾ ਹੀ ਚਿੰਤਾ ਦਾ ਵਿਸ਼ਾ ਰਹੀ ਹੈ। ਇੱਥੇ ਸੁਰੱਖਿਆ ਹਮੇਸ਼ਾ ਇੱਕ ਮੁੱਦਾ ਰਹੀ ਹੈ, ਖਾਸ ਕਰਕੇ ਔਰਤਾਂ ਲਈ। ਮੈਨੂੰ ਕਦੇ ਵੀ ਸਿੱਧੀ ਧਮਕੀ ਨਹੀਂ ਮਿਲੀ ਪਰ ਮੈਂ ਕਈ ਮੌਕਿਆਂ 'ਤੇ ਅਸਹਿਜ ਮਹਿਸੂਸ ਕੀਤਾ ਹੈ।
93 ਦੀ ਘਟਨਾ ਦਾ ਜ਼ਿਕਰ ਕੀਤਾ
ਅਜਿਹੀ ਹੀ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਸੋਮੀ ਅਲੀ ਨੇ ਕਿਹਾ- ਮਾਰਚ 1993 'ਚ ਮੈਂ ਅਤੇ ਸ਼੍ਰੀਦੇਵੀ ਮੁੰਬਈ ਦੇ ਸੀਰਾਕ ਹੋਟਲ 'ਚ ਰੁਕੇ ਹੋਏ ਸੀ, ਅਸੀਂ ਇਕ ਹਫਤੇ ਦੇ ਅੰਦਰ ਹੀ ਉਥੋਂ ਚਲੇ ਗਏ। ਕੁਝ ਦਿਨ ਅਤੇ ਇੱਕ ਹਫ਼ਤੇ ਬਾਅਦ, ਹੋਟਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਡਰ ਗਈ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
