(Source: ECI/ABP News)
Abhishek-Aishwarya Divorce: ਐਸ਼ਵਰਿਆ ਨਾਲ ਤਲਾਕ ਤੋਂ ਬਾਅਦ ਬੱਚਨ ਪਰਿਵਾਰ ਨੂੰ ਦੇਣਾ ਪਵੇਗਾ ਇੰਨਾ ਗੁਜਾਰਾ ਭੱਤਾ, ਅਭਿਸ਼ੇਕ ਦੀ ਵਿਕ ਜਾਏਗੀ ਜਾਇਦਾਦ
Abhishek Bachchan-AishWarya Rai Divorce: ਬਾਲੀਵੁੱਡ ਦੀ ਮਸ਼ਹੂਰ ਹਸਤੀ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਆਪਣੇ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ। ਖਬਰਾਂ ਮੁਤਾਬਕ ਦੋਵੇਂ ਜਲਦ ਹੀ

Abhishek Bachchan-AishWarya Rai Divorce: ਬਾਲੀਵੁੱਡ ਦੀ ਮਸ਼ਹੂਰ ਹਸਤੀ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਆਪਣੇ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ। ਖਬਰਾਂ ਮੁਤਾਬਕ ਦੋਵੇਂ ਜਲਦ ਹੀ ਤਲਾਕ ਲੈਣ ਵਾਲੇ ਹਨ। ਐਸ਼ਵਰਿਆ ਆਪਣੀ ਬੇਟੀ ਆਰਾਧਿਆ ਨਾਲ ਬੱਚਨ ਪਰਿਵਾਰ ਤੋਂ ਵੱਖ ਰਹਿ ਰਹੀ ਹੈ। ਹਾਲਾਂਕਿ ਉਨ੍ਹਾਂ ਵੱਲੋਂ ਤਲਾਕ ਦੀ ਖਬਰਾਂ ਨੂੰ ਲੈ ਕੇ ਅਜੇ ਤੱਕ ਕਿਸੇ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਇਸ ਦੌਰਾਨ ਅਭਿਸ਼ੇਕ ਬੱਚਨ ਦੀ ਜਾਇਦਾਦ ਦੀ ਜਾਣਕਾਰੀ ਵਾਇਰਲ ਹੋ ਰਹੀ ਹੈ। ਜੇਕਰ ਦੋਵਾਂ ਦਾ ਤਲਾਕ ਹੋ ਜਾਂਦਾ ਹੈ ਤਾਂ ਐਸ਼ਵਰਿਆ ਨੂੰ ਜਾਇਦਾਦ 'ਚੋਂ ਕਿੰਨਾ ਹਿੱਸਾ ਮਿਲੇਗਾ?
ਐਸ਼ਵਰਿਆ ਰਾਏ ਦੀ ਕਮਾਈ ਦਾ ਸਾਧਨ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਐਸ਼ਵਰਿਆ ਰਾਏ ਨੇ 1994 'ਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਫਿਲਮਾਂ ਤੋਂ ਇਲਾਵਾ ਉਹ ਕਈ ਬ੍ਰਾਂਡਾਂ ਦੀ ਅੰਬੈਸਡਰ ਵੀ ਹੈ। ਉਹ ਇੱਕ ਵਿਗਿਆਪਨ ਲਈ 7-8 ਕਰੋੜ ਰੁਪਏ ਤੱਕ ਚਾਰਜ ਕਰਦੀ ਹੈ। ਉਹ ਬ੍ਰਾਂਡ ਦੇ ਇਸ਼ਤਿਹਾਰਾਂ ਤੋਂ 80 ਤੋਂ 90 ਕਰੋੜ ਰੁਪਏ ਕਮਾ ਲੈਂਦੀ ਹੈ।
Read More: Death: ਮਨੋਰੰਜਨ ਜਗਤ 'ਚ ਛਾਇਆ ਮਾਤਮ, ਹੁਣ ਇਸ ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਗਮ 'ਚ ਡੁੱਬੇ ਫੈਨਜ਼
ਐਸ਼ਵਰਿਆ ਨੇ ਪ੍ਰਾਪਰਟੀ ਅਤੇ ਸਟਾਰਟਅੱਪ 'ਚ ਵੀ ਪੈਸਾ ਲਗਾਇਆ ਹੈ। ਐਸ਼ਵਰਿਆ ਰਾਏ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 800 ਕਰੋੜ ਰੁਪਏ ਦੀ ਜਾਇਦਾਦ ਹੈ। ਅਮਿਤਾਭ ਬੱਚਨ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਪਰਿਵਾਰ ਦੀ ਸਭ ਤੋਂ ਅਮੀਰ ਮੈਂਬਰ ਹੈ। ਅਭਿਸ਼ੇਕ ਬੱਚਨ ਕਮਾਈ ਦੇ ਮਾਮਲੇ 'ਚ ਐਸ਼ਵਰਿਆ ਤੋਂ ਕਾਫੀ ਪਿੱਛੇ ਹਨ।
ਅਭਿਸ਼ੇਕ ਬੱਚਨ ਇੰਨੀ ਜਾਇਦਾਦ ਦੇ ਮਾਲਕ
ਅਭਿਸ਼ੇਕ ਬੱਚਨ ਨੇ ਆਪਣੇ ਕਰੀਅਰ 'ਚ ਸ਼ਾਇਦ ਜ਼ਿਆਦਾ ਫਿਲਮਾਂ ਨਹੀਂ ਕੀਤੀਆਂ ਹੋਣ। ਪਰ ਉਨ੍ਹਾਂ ਦੀਆਂ ਜ਼ਿਆਦਾਤਰ ਫਿਲਮਾਂ ਹਿੱਟ ਰਹੀਆਂ ਹਨ। ਫਿਲਮਾਂ ਤੋਂ ਇਲਾਵਾ ਇਹ ਅਦਾਕਾਰ ਦੋ ਸਪੋਰਟਸ ਟੀਮਾਂ ਦਾ ਮਾਲਕ ਹੈ। ਜਿਸ ਵਿੱਚ ਇੱਕ ਪ੍ਰੋ ਕਬੱਡੀ ਲੀਗ ਅਤੇ ਦੂਜੀ ਫੁੱਟਬਾਲ ਟੀਮ ਹੈ।
ਇਸ ਦੇ ਨਾਲ ਹੀ ਅਭਿਸ਼ੇਕ ਬੱਚਨ ਇੱਕ ਫਿਲਮ ਲਈ 10 ਕਰੋੜ ਰੁਪਏ ਲੈਂਦੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 280 ਕਰੋੜ ਰੁਪਏ ਹੈ ਜੋ ਐਸ਼ਵਰਿਆ ਤੋਂ ਬਹੁਤ ਘੱਟ ਹੈ। ਅਭਿਸ਼ੇਕ ਕੋਲ ਔਡੀ A8L, ਮਰਸੀਡੀਜ਼ ਬੈਂਜ਼ SL350D, ਬੈਂਟਲੇ ਕਾਂਟੀਨੈਂਟਲ GT ਅਤੇ ਮਰਸੀਡੀਜ਼ ਬੈਂਜ਼ AMG ਸਮੇਤ ਹੋਰ ਵੀ ਕਈ ਕਾਰਾਂ ਹਨ।
ਅਭਿਸ਼ੇਕ ਨੂੰ ਐਸ਼ਵਰਿਆ ਨੂੰ ਦੇਣਾ ਪਏਗਾ ਇੰਨਾ ਗੁਜਾਰਾ ਭੱਤਾ
ਅਭਿਸ਼ੇਕ ਬੱਚਨ ਇਸ਼ਤਿਹਾਰਾਂ ਤੋਂ ਕਰੋੜਾਂ ਦੀ ਕਮਾਈ ਕਰਦੇ ਹਨ। ਉਹ ਨਾ ਸਿਰਫ ਇੱਕ ਅਭਿਨੇਤਾ ਅਤੇ ਕਾਰੋਬਾਰੀ ਹੈ ਬਲਕਿ ਇੱਕ ਸਫਲ ਨਿਰਮਾਤਾ ਵੀ ਹੈ। ਉਸ ਦੀ ਕੁੱਲ ਜਾਇਦਾਦ ਲਗਭਗ 280 ਕਰੋੜ ਰੁਪਏ ਹੈ। ਅਦਾਕਾਰ ਹਰ ਮਹੀਨੇ ਲਗਭਗ 1.8 ਕਰੋੜ ਰੁਪਏ ਕਮਾਉਂਦੇ ਹਨ। ਉਨ੍ਹਾਂ ਦੀ ਸਾਲਾਨਾ ਆਮਦਨ ਦੀ ਗੱਲ ਕਰੀਏ ਤਾਂ ਇਹ ਲਗਭਗ 25 ਕਰੋੜ ਰੁਪਏ ਹੈ। ਉਨ੍ਹਾਂ ਦੀ ਜਾਇਦਾਦ ਦੀ ਕੀਮਤ ਲਗਭਗ 75 ਕਰੋੜ ਰੁਪਏ ਹੈ ਅਤੇ ਬਾਕੀ ਜਾਇਦਾਦ ਦੀ ਕੀਮਤ ਲਗਭਗ 60 ਕਰੋੜ ਰੁਪਏ ਹੈ। ਅਜਿਹੇ 'ਚ 25 ਫੀਸਦੀ ਦੀ ਦਰ ਨਾਲ ਉਨ੍ਹਾਂ ਨੂੰ ਐਸ਼ਵਰਿਆ ਰਾਏ ਨੂੰ ਹਰ ਮਹੀਨੇ 45 ਲੱਖ ਰੁਪਏ ਦੇਣੇ ਪੈਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
