Viral Video: ਸਲਮਾਨ ਖਾਨ ਦੀ ਕਥਿਤ ਪ੍ਰੇਮਿਕਾ ਦੀ ਹੋਈ ਬੇਇੱਜ਼ਤੀ ? ਦੇਖਦੀ ਰਹਿ ਗਈ ਸ਼ਿਲਪਾ ਸ਼ੈਟੀ!
Iulia Vantur Shilpa Shetty Ramp Video: ਸਲਮਾਨ ਖਾਨ ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੇ ਸੋਸ਼ਲ ਮੀਡੀਆ ਉੱਪਰ ਹਲਚਲ ਮਚਾ ਦਿੱਤੀ ਹੈ।
Iulia Vantur Shilpa Shetty Ramp Video: ਸਲਮਾਨ ਖਾਨ ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੇ ਸੋਸ਼ਲ ਮੀਡੀਆ ਉੱਪਰ ਹਲਚਲ ਮਚਾ ਦਿੱਤੀ ਹੈ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਜਿਸ ਨੂੰ ਵੇਖ ਪ੍ਰਸ਼ੰਸਕ ਹੈਰਾਨ ਹੋ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...
ਦਰਅਸਲ, ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਯੂਲੀਆ ਵੰਤੂਰ ਅਤੇ ਸ਼ਿਲਪਾ ਸ਼ੈੱਟੀ ਦੋਵੇਂ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਉਹ ਰੈਂਪ 'ਤੇ ਚੱਲ ਰਹੀ ਸੀ ਪਰ ਕੁਝ ਅਜਿਹਾ ਹੋਇਆ ਕਿ ਹੁਣ ਇਹ ਵੀਡੀਓ ਵਿਵਾਦਾਂ 'ਚ ਘਿਰ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਰੈਂਪ ਵਾਕ ਦੌਰਾਨ ਯੂਲੀਆ ਵੰਤੂਰ ਦੀ ਬੇਇੱਜ਼ਤੀ ਹੋਈ ਅਤੇ ਇਸ ਦੇ ਲਈ ਡਿਜ਼ਾਈਨਰ ਮਹਿਲਾ ਅਤੇ ਸ਼ਿਲਪਾ ਸ਼ੈੱਟੀ ਜ਼ਿੰਮੇਵਾਰ ਹਨ?
ਵੀਡੀਓ ਵਿੱਚ ਤੁਸੀਂ ਦੇਖੋਂਗੇ ਕਿ ਜਦੋਂ ਇਹ ਵਾਕ ਸ਼ੁਰੂ ਹੁੰਦੀ ਹੈ ਤਾਂ ਯੂਲੀਆ ਵਿਚਕਾਰ ਚੱਲ ਰਹੀ ਹੁੰਦੀ ਹੈ। ਰੈਂਪ 'ਤੇ ਹੀ ਡਿਜ਼ਾਈਨਰ ਮਹਿਲਾ ਨੇ ਯੂਲੀਆ ਨੂੰ ਕਿਨਾਰੇ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੂੰ ਵਿਚਕਾਰ ਆਉਣ ਲਈ ਕਿਹਾ। ਇਸ ਦੌਰਾਨ ਸ਼ਿਲਪਾ ਨੇ ਬਿਨਾਂ ਕਿਸੇ ਝਿਜਕ ਦੇ ਅਜਿਹਾ ਕੀਤਾ। ਹਾਲਾਂਕਿ ਇਸ ਦੌਰਾਨ ਯੂਲੀਆ ਨੇ ਹੱਸ ਕੇ ਗੱਲ ਨੂੰ ਟਾਲ ਦਿੱਤਾ। ਪਰ ਹੁਣ ਲੋਕ ਟਿੱਪਣੀ ਕਰਦੇ ਹੋਏ ਸਲਮਾਨ ਖਾਨ ਦਾ ਨਾਮ ਲੈ ਰਹੇ ਹਨ।
View this post on Instagram
ਦੇਖ ਲੈਣਗੇ ਸਲਮਾਨ ਭਾਈ?
ਲੋਕ ਇਸ ਵੀਡੀਓ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਨੇ ਲਿਖਿਆ, "ਸਲਮਾਨ ਭਾਈ ਇਹ ਦੇਖ ਲੈਣਗੇ।" ਦੂਜੇ ਨੇ ਲਿਖਿਆ, "ਸ਼ਿਲਪਾ ਸ਼ੈੱਟੀ ਦਾ ਕਰੀਅਰ ਗਿਆ।" ਇਕ ਨੇ ਲਿਖਿਆ, ''ਇਹ ਬਹੁਤ ਹੀ ਗਲਤ ਵਿਵਹਾਰ ਹੈ।" ਇੱਕ ਨੇ ਲਿਖਿਆ, ਡਿਜ਼ਾਈਨਰ ਅਤੇ ਸ਼ਿਲਪਾ ਸ਼ੈੱਟੀ ਦੀ ਅਜੀਬ ਹਰਕਤ ਹੈ। ਇੱਕ ਨੇ ਲਿਖਿਆ, ਸ਼ਰਮ ਵੀ ਨਹੀਂ ਆਉਂਦੀ।'' ਇਹ ਬੁਨਿਆਦੀ ਸ਼ਿਸ਼ਟਾਚਾਰ ਦੇ ਬਾਰੇ ਵਿੱਚ ਹੈ। ਬਹੁਤ ਰੁੱਖਾ ਅਤੇ ਗੈਰ-ਪੇਸ਼ੇਵਰ ਵਿਵਹਾਰ।''
ਰਾਧੇ ਵਿੱਚ ਗਾਇਆ ਸੀ ਗੀਤ
ਫਿਲਮ ਰਾਧੇ 'ਚ ਸਲਮਾਨ ਖਾਨ ਨੇ ਯੂਲੀਆ ਨੂੰ 'ਸਿਟੀ ਮਾਰ' ਗਾਉਣ ਦਾ ਮੌਕਾ ਦਿੱਤਾ ਸੀ। ਜੀ ਹਾਂ, ਇਸ ਗੀਤ ਨੂੰ ਯੂਲੀਆ ਵੰਤੂਰ ਨੇ ਗਾਇਆ ਸੀ। ਇਹ ਗੀਤ ਬਹੁਤ ਹਿੱਟ ਸਾਬਤ ਹੋਇਆ, ਕਈ ਮਿਲੀਅਨ ਤੋਂ ਵੱਧ ਵਿਯੂਜ਼ ਦੇ ਨਾਲ ਚਾਰਟ 'ਤੇ ਚੋਟੀ 'ਤੇ ਰਿਹਾ। ਰਾਧੇ ਦਾ ਇਹ ਗੀਤ ਅੱਲੂ ਅਰਜੁਨ ਅਤੇ ਪੂਜਾ ਹੇਗੜੇ ਦੇ ਹਿੱਟ ਗੀਤ ਸੀਟੀ ਮਾਰ ਦਾ ਰੀਕ੍ਰਿਏਟਿਡ ਵਰਜ਼ਨ ਹੈ। ਯੂਲੀਆ ਅਕਸਰ ਸਲਮਾਨ ਖਾਨ ਨਾਲ ਨਜ਼ਰ ਆਉਂਦੀ ਹੈ।