SGPC on Yaariyan 2: 'ਯਾਰੀਆਂ 2' ਦੇ ਨਿਰਮਾਤਾਵਾਂ ਦੀ ਸਫਾਈ ਤੋਂ ਸਹਿਮਤ ਨਹੀਂ ਹੋਈ SGPC, ਬੋਲੇ- ਕਾਨੂੰਨੀ ਕਾਰਵਾਈ ਕਰ ਰਹੇ ਹਾਂ ਸ਼ੁਰੂ
SGPC on Yaariyan 2: ਦਿਵਿਆ ਖੋਸਲਾ ਕੁਮਾਰ, ਮੀਜ਼ਾਨ ਜ਼ਾਫਰੀ ਅਤੇ ਪਰਲ ਵੀ ਪੁਰੀ ਸਟਾਰਰ ਫਿਲਮ 'ਯਾਰੀਆਂ 2' ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ, ਸਿੱਖ ਧਾਰਮਿਕ ਭਾਈਚਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
SGPC on Yaariyan 2: ਦਿਵਿਆ ਖੋਸਲਾ ਕੁਮਾਰ, ਮੀਜ਼ਾਨ ਜ਼ਾਫਰੀ ਅਤੇ ਪਰਲ ਵੀ ਪੁਰੀ ਸਟਾਰਰ ਫਿਲਮ 'ਯਾਰੀਆਂ 2' ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ, ਸਿੱਖ ਧਾਰਮਿਕ ਭਾਈਚਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਨਿਰਮਾਤਾਵਾਂ 'ਤੇ ਫਿਲਮ ਦੇ ਤਾਜ਼ਾ ਰਿਲੀਜ਼ ਗੀਤ 'ਸੌਰੇ ਘਰ' ਦੇ ਇੱਕ ਸੀਨ ਵਿੱਚ ਕਿਰਪਾਨ ਦੀ ਇਤਰਾਜ਼ਯੋਗ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਮੇਕਰਸ ਨੇ ਇਸ ਬਾਰੇ 'ਚ ਸਪੱਸ਼ਟੀਕਰਨ ਵੀ ਜਾਰੀ ਕੀਤਾ। ਪਰ ਇਸ ਸਪਸ਼ਟੀਕਰ ਤੋਂ ਸਿੱਖ ਧਾਰਮਿਕ ਭਾਈਚਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲਕੁੱਲ ਵੀ ਸਹਿਮਤ ਨਹੀਂ ਹੋਇਆ। ਉਨ੍ਹਾਂ ਮੇਕਰਸ ਵੱਲੋਂ ਦਿੱਤੇ ਸਪਸ਼ਟੀਕਰਨ ਦਾ ਨਾਲ ਹੀ ਜਵਾਬ ਦਿੱਤਾ ਹੈ।
ਐਸਜੀਪੀਸੀ ਦੇ ਅਧਿਕਾਰਤ ਹੈਂਡਲ ਤੋਂ ਟਵੀਟ ਕੀਤਾ ਗਿਆ ਹੈ ਕਿ ਸਿੱਖ ‘ਕਿਰਪਾਨ’ ਅਤੇ ‘ਖੁਕਰੀ’ ਦੀ ਸ਼ਕਲ ਅਤੇ ਸਰੀਰ ਉੱਤੇ ਪਹਿਨਣ ਦੇ ਤਰੀਕੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਅਸੀਂ ਤੁਹਾਡੇ ਤਰਕਹੀਣ ਸਪਸ਼ਟੀਕਰਨ ਤੋਂ ਸੰਤੁਸ਼ਟ ਨਹੀਂ ਹਾਂ। ਇਸ ਲਈ ਅਸੀਂ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ। ਕਿਉਂਕਿ ਸਬੰਧਤ ਵੀਡੀਓ ਗੀਤ ਅਜੇ ਵੀ ਲੋਕਾਂ ਦੀ ਨਜ਼ਰ ਵਿੱਚ ਹਨ ਅਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਲਗਾਤਾਰ ਠੇਸ ਪਹੁੰਚਾ ਰਹੇ ਹਨ।
The Sikhs very well know the shape of a 'Kirpan' and a 'Khukri', and the way both are worn on one's body. We are not satisfied with your illogical clarification. Therefore, we are initiating the process of legal action in this case, as the concerned video song is still in public… https://t.co/rlTyXWkYGH pic.twitter.com/LsxsvK5G24
— Shiromani Gurdwara Parbandhak Committee (@SGPCAmritsar) August 29, 2023
ਉਨ੍ਹਾਂ ਅੱਗੇ ਕਿਹਾ ਖੁਖਰੀ ਨੂੰ ਅਜਿਹਾ ਕਰਨ ਲਈ ਅਧਿਕਾਰਤ ਵਿਅਕਤੀ (ਜ਼ਿਆਦਾਤਰ ਗੋਰਖਾ ਸਿਪਾਹੀ) ਦੁਆਰਾ ਬੈਲਟ 'ਤੇ ਪਿਸਤੌਲ ਵਾਂਗ ਪਹਿਨਿਆ ਜਾਂਦਾ ਹੈ। ਜਦਕਿ ਅਦਾਕਾਰ ਨੇ ਇਸਨੂੰ ਸਿੱਖ ਕਿਰਪਾਨ ਯਾਨਿ ਗਾਤਰੇ ਵਾਂਗ ਪਾਇਆ ਹੋਇਆ ਹੈ। ਸਿੱਖ ਰਹਿਤ ਮਰਯਾਦਾ (ਆਚਾਰ ਜ਼ਾਬਤਾ) ਦੇ ਹੁਕਮਾਂ ਅਨੁਸਾਰ ਕੇਵਲ ਪਹਿਲਕਦਮੀ ਵਾਲੇ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਅਧਿਕਾਰ ਹੈ।
ਨਿਰਮਾਤਾਵਾਂ ਵੱਲੋਂ ਜਾਰੀ ਕੀਤਾ ਸਪੱਸ਼ਟੀਕਰਨ
ਐਸਜੀਪੀਸੀ ਦੇ ਟਵੀਟ ਤੋਂ ਤੁਰੰਤ ਬਾਅਦ, ਨਿਰਦੇਸ਼ਕ ਜੋੜੀ ਰਾਧਿਕਾ ਰਾਓ ਅਤੇ ਵਿਨੈ ਸਪਰੂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੀਜ਼ਾਨ ਨੇ ਕਿਰਪਾਨ ਨਹੀਂ ਬਲਕਿ ਖੁਖਰੀ ਪਾਈ ਹੋਈ ਸੀ। ਟਵਿੱਟਰ 'ਤੇ ਬਿਆਨ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਗੀਤ 'ਚ ਐਕਟਰ ਨੇ ਕਿਰਪਾਨ ਨਹੀਂ ਸਗੋਂ ਖੁਖਰੀ ਪਹਿਨੀ ਹੋਈ ਹੈ। ਦਰਅਸਲ ਫਿਲਮ ਦੇ ਡਾਇਲਾਗਸ ਵੀ ਸਾਫ ਕਰਦੇ ਹਨ ਕਿ ਇਹ ਖੁਖਰੀ ਹੈ। ਦਿੱਖ ਵਿੱਚ ਇੱਕੋ ਜਿਹਾ ਹੋਣ ਕਾਰਨ ਕ੍ਰਿਏਟ ਹੋਈ ਕਿਸੇ ਵੀ ਗਲਤਫਹਿਮੀ ਲਈ ਅਫਸੋਸ ਹੈ। ਸਾਡਾ ਇਰਾਦਾ ਕਦੇ ਵੀ ਕਿਸੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਣਾ ਜਾਂ ਨਿਰਾਦਰ ਕਰਨਾ ਨਹੀਂ ਸੀ।