Sonakshi Sinha: ਸੋਨਾਕਸ਼ੀ ਨੇ ਵਿਆਹ 'ਚ ਪਿਤਾ ਸ਼ਤਰੂਘਨ ਸਿਨਹਾ ਨੂੰ ਨਹੀਂ ਦਿੱਤਾ ਸੱਦਾ! TMC ਸਾਂਸਦ ਦੇ ਬਿਆਨ ਨੇ ਮਚਾਇਆ ਹੰਗਾਮਾ
Sonakshi Sinha Wedding: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਜਾਣਕਾਰੀ ਮੁਤਾਬਕ ਸੋਨਾਕਸ਼ੀ 23 ਜੂਨ
Sonakshi Sinha Wedding: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਜਾਣਕਾਰੀ ਮੁਤਾਬਕ ਸੋਨਾਕਸ਼ੀ 23 ਜੂਨ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਇਸ ਅਚਾਨਕ ਖਬਰ ਨਾਲ ਹਰ ਕੋਈ ਹੈਰਾਨ ਹੈ। ਇੱਥੋਂ ਤੱਕ ਕਿ ਪ੍ਰਸ਼ੰਸਕ ਵੀ ਵਿਸ਼ਵਾਸ ਨਹੀਂ ਕਰ ਪਾ ਰਹੇ ਕਿ ਅਜਿਹਾ ਅਸਲ ਵਿੱਚ ਹੋਣ ਵਾਲਾ ਹੈ। ਹਾਲਾਂਕਿ ਹੁਣ ਤੱਕ ਵਿਆਹ ਦੀਆਂ ਖਬਰਾਂ 'ਤੇ ਸੋਨਾਕਸ਼ੀ ਜਾਂ ਜ਼ਹੀਰ ਇਕਬਾਲ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪਰ ਪਿਤਾ ਸ਼ਤਰੂਘਨ ਸਿਨਹਾ ਨੇ ਅਜਿਹੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ਨੂੰ ਲੈ ਹਰ ਪਾਸੇ ਹੰਗਾਮਾ ਮੱਚ ਗਿਆ ਹੈ।
ਦਰਅਸਲ, ਸ਼ਤਰੂਘਨ ਸਿਨਹਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਸੋਨਾਕਸ਼ੀ ਨੇ ਉਨ੍ਹਾਂ ਨੂੰ ਅਜੇ ਤੱਕ ਵਿਆਹ ਬਾਰੇ ਕੁਝ ਨਹੀਂ ਦੱਸਿਆ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਕੁਝ ਅਜਿਹਾ ਵੀ ਕਿਹਾ ਹੈ, ਜਿਸ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੀ ਦਿੱਗਜ ਅਭਿਨੇਤਾ ਅਤੇ ਟੀਐਮਸੀ ਸੰਸਦ ਸ਼ਤਰੂਘਨ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹਨ?
ਸੋਨਾਕਸ਼ੀ ਦੇ ਵਿਆਹ ਦੀ ਖਬਰ 'ਤੇ ਬੋਲੇ ਸ਼ਤਰੂਘਨ ਸਿਨਹਾ
ਸ਼ਤਰੂਘਨ ਸਿਨਹਾ ਨੇ 'ਟਾਈਮਜ਼ ਨਾਓ' ਨਾਲ ਗੱਲਬਾਤ ਕਰਦਿਆ ਕਿਹਾ, 'ਮੈਂ ਇਸ ਸਮੇਂ ਦਿੱਲੀ 'ਚ ਹਾਂ। ਚੋਣ ਨਤੀਜਿਆਂ ਤੋਂ ਬਾਅਦ ਮੈਂ ਇੱਥੇ ਆ ਗਿਆ ਸੀ। ਮੈਂ ਕਿਸੇ ਨਾਲ ਹੀ ਬੇਟੀ ਦੇ ਪਲਾਨ ਬਾਰੇ ਕੋਈ ਗੱਲ ਨਹੀਂ ਕੀਤੀ। ਤਾਂ ਤੁਹਾਡਾ ਸਵਾਲ ਇਹ ਹੈ ਕਿ ਉਹ ਵਿਆਹ ਕਦੋਂ ਕਰ ਰਹੀ ਹੈ? ਇਸਦਾ ਜਵਾਬ ਇਹ ਹੈ ਕਿ ਉਸਨੇ ਮੈਨੂੰ ਇਸ ਬਾਰੇ ਕੁਝ ਨਹੀਂ ਦੱਸਿਆ। ਮੈਂ ਵੀ ਉਨਾ ਹੀ ਜਾਣਦਾ ਹਾਂ, ਜਿੰਨਾ ਮੀਡੀਆ ਵਿੱਚ ਪੜ੍ਹਦਾ ਹਾਂ। ਜੇਕਰ ਉਹ ਮੈਨੂੰ ਯਕੀਨ ਦਿਵਾਉਂਦੀ ਹੈ ਕਿ ਉਹ ਵਿਆਹ ਕਰ ਰਹੀ ਹੈ, ਤਾਂ ਮੈਂ ਅਤੇ ਮੇਰੀ ਪਤਨੀ ਉਨ੍ਹਾਂ (ਸੋਨਾਕਸ਼ੀ ਅਤੇ ਜ਼ਹੀਰ ਇਕਬਾਲ) ਨੂੰ ਆਸ਼ੀਰਵਾਦ ਦੇਵਾਂਗੇ। ਅਸੀਂ ਕਾਮਨਾ ਕਰਦੇ ਹਾਂ ਕਿ ਉਹ ਹਮੇਸ਼ਾ ਖੁਸ਼ ਰਹੇ।
'ਅੱਜ-ਕੱਲ੍ਹ ਦੇ ਬੱਚੇ ਇਜਾਜ਼ਤ ਨਹੀਂ ਲੈਂਦੇ, ਬੱਸ ਦੱਸਦੇ ਹਨ ਕਿ ਵਿਆਹ ਕਰ ਰਹੇ ਹਨ'
ਸ਼ਤਰੂਘਨ ਸਿਨਹਾ ਨੇ ਅੱਗੇ ਕਿਹਾ, 'ਸਾਨੂੰ ਆਪਣੀ ਬੇਟੀ ਦੇ ਫੈਸਲੇ 'ਤੇ ਪੂਰਾ ਭਰੋਸਾ ਹੈ। ਉਹ ਕਦੇ ਵੀ ਕੋਈ ਗਲਤ ਫੈਸਲਾ ਨਹੀਂ ਲਵੇਗੀ। ਇੱਕ ਬਾਲਗ ਹੋਣ ਦੇ ਨਾਤੇ ਉਸਨੂੰ ਆਪਣੇ ਫੈਸਲੇ ਲੈਣ ਦਾ ਅਧਿਕਾਰ ਹੈ। ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਦੋਂ ਵੀ ਮੇਰੀ ਧੀ ਦਾ ਵਿਆਹ ਹੁੰਦਾ ਹੈ, ਮੈਂ ਬਾਰਾਤ ਦੇ ਸਾਹਮਣੇ ਨੱਚਣਾ ਚਾਹਾਂਗਾ। ਮੇਰੇ ਨਜ਼ਦੀਕੀ ਲੋਕ ਮੈਨੂੰ ਪੁੱਛ ਰਹੇ ਹਨ ਕਿ ਮੈਨੂੰ ਇਸ ਕਥਿਤ ਵਿਆਹ ਬਾਰੇ ਪਤਾ ਕਿਉਂ ਨਹੀਂ ਹੈ, ਅਤੇ ਮੀਡੀਆ ਨੂੰ ਇਸ ਬਾਰੇ ਪਤਾ ਹੈ। ਮੈਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਕਿ ਅੱਜ ਦੇ ਬੱਚੇ ਆਪਣੇ ਮਾਤਾ-ਪਿਤਾ ਤੋਂ ਸਹਿਮਤੀ ਨਹੀਂ ਲੈਂਦੇ, ਉਹ ਸਿਰਫ ਉਨ੍ਹਾਂ ਨੂੰ ਸੂਚਿਤ ਕਰਦੇ ਹਨ। ਅਸੀਂ ਇਹ ਵੀ ਇੰਤਜ਼ਾਰ ਕਰ ਰਹੇ ਹਾਂ ਕਿ ਕਦੋਂ ਦੱਸਿਆ ਜਾਏਗਾ ਕਿ ਵਿਆਹ ਕਰਵਾ ਰਹੇ ਹਨ।