ਕੀ Shehnaaz Gill ਨੇ ਕਰ ਲਈ ਕੰਮ 'ਤੇ ਵਾਪਸੀ? ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀ ਵੀਡੀਓ
ਸ਼ਹਿਨਾਜ਼ ਗਿੱਲ ਤੇ ਦਿਲਜੀਤ ਦੋਸਾਂਝ ਦੀ ਫਿਲਮ 'ਹੌਂਸਲਾ ਰੱਖ' 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਤੇ ਫੈਂਨਸ ਇਸ ਨੂੰ ਖੂਬ ਪਸੰਦ ਕਰ ਰਹੇ ਹਨ।
ਚੰਡੀਗੜ੍ਹ: ਐਕਟਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਐਕਟਰਸ ਸ਼ਹਿਨਾਜ਼ ਗਿੱਲ ਟੁੱਟ ਗਈ ਸੀ। ਸਿਧਾਰਥ ਦੇ ਅੰਤਿਮ ਸੰਸਕਾਰ ਦੌਰਾਨ ਕੁਝ ਤਸਵੀਰਾਂ ਵਾਇਰਲ ਹੋਈਆਂ ਜਿਸ ਵਿੱਚ ਸ਼ਹਿਨਾਜ਼ ਨੂੰ ਰੋਂਦੇ ਹੋਏ ਦੇਖਿਆ ਗਿਆ। ਸਿਧਾਰਥ ਦੀ ਮੌਤ ਦੇ ਇੱਕ ਮਹੀਨੇ ਬਾਅਦ ਸ਼ਹਿਨਾਜ਼ ਨੇ ਖੁਦ ਨੂੰ ਸੰਭਾਲ ਕੇ ਕੰਮ 'ਤੇ ਵਾਪਸੀ ਕਰ ਲਈ ਹੈ।
ਦੱਸ ਦਈਏ ਕਿ ਸ਼ਹਿਨਾਜ਼ ਜਲਦ ਹੀ ਦਿਲਜੀਤ ਦੋਸਾਂਝ ਨਾਲ ਪੰਜਾਬੀ ਫਿਲਮ ‘ਹੌਂਸਲਾ ਰੱਖ’ ਵਿੱਚ ਨਜ਼ਰ ਆਵੇਗੀ। ਕੁਝ ਦਿਨ ਪਹਿਲਾਂ ਫਿਲਮ ਦੇ ਨਿਰਮਾਤਾ ਨੇ ਦੱਸਿਆ ਸੀ ਕਿ ਉਹ ਜਲਦੀ ਹੀ ਕੰਮ 'ਤੇ ਵਾਪਸ ਆਉਣ ਵਾਲੀ ਹੈ। ਹੁਣ ਲੱਗਦਾ ਹੈ ਕਿ ਸ਼ਹਿਨਾਜ਼ ਕੰਮ ਤੇ ਵਾਪਸ ਆ ਗਈ ਹੈ। ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਦਿਲਜੀਤ ਦੋਸਾਂਝ ਨੇ ਵੀਡੀਓ ਸਾਂਝੀ ਕੀਤੀ
ਸਿੰਗਰ ਤੇ ਐਕਟਰ ਦਿਲਜੀਤ ਦੁਸਾਂਝ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਸ਼ਹਿਨਾਜ਼ ਤੇ ਸੋਨਮ ਬਾਜਵਾ ਉਸ ਦੇ ਨਾਲ ਨਜ਼ਰ ਆ ਰਹੀਆਂ ਹਨ। ਫੈਨਸ ਨੂੰ ਲੱਗਦਾ ਹੈ ਕਿ ਇਹ ਵੀਡੀਓ ਹਾਲ ਹੀ ਦਾ ਹੈ। ਵੀਡੀਓ ਵਿੱਚ ਦਿਲਜੀਤ ਤੇ ਸੋਨਮ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਸੀਨ ਉਸਦੀ ਫਿਲਮ ਹੌਂਸਲਾ ਰੱਖ ਦਾ ਹੈ।
View this post on Instagram
ਇਸ ਤੋਂ ਬਾਅਦ ਸ਼ਹਿਨਾਜ਼ ਸੀਨ ਵਿੱਚ ਆਉਂਦੀ ਹੈ ਤੇ ਉਹ ਦਿਲਜੀਤ ਨੂੰ ਇੱਕ ਟੈਡੀ ਬੀਅਰ ਨਾਲ ਮਾਰਨਾ ਸ਼ੁਰੂ ਕਰਦੀ ਹੈ। ਵੀਡੀਓ ਦੇ ਆਖਰ 'ਚ ਸ਼ਹਿਨਾਜ਼ ਅਤੇ ਸੋਨਮ ਦੋਵੇਂ ਦਿਲਜੀਤ ਨੂੰ ਮਾਰਨ ਤੋਂ ਬਾਅਦ ਹੱਸਦੀਆਂ ਨਜ਼ਰ ਆ ਰਹੀਆਂ ਹਨ। ਵੀਡੀਓ ਵਿੱਚ, ਸ਼ਹਿਨਾਜ਼ ਨੇ ਪੋਲਕਾ ਡੌਟਸ ਡ੍ਰੈੱਸ ਦੇ ਨਾਲ ਉੱਚੇ ਬੂਟ ਪਹਿਨੇ ਨਜ਼ਰ ਆ ਰਹੀ ਹੈ।
ਸ਼ਹਿਨਾਜ਼ ਦੇ ਪ੍ਰਸ਼ੰਸਕ ਦਿਲਜੀਤ ਦੀ ਪੋਸਟ 'ਤੇ ਟਿੱਪਣੀਆਂ ਕਰ ਰਹੇ ਹਨ। ਫੈਨਸ ਸ਼ਹਿਨਾਜ਼ ਨੂੰ ਖੁਸ਼ ਵੇਖ ਖੁਦ ਵੀ ਖੁਸ਼ ਹੋ ਰਹੇ ਹਨ। ਦੱਸ ਦਈਏ ਕਿ ਹੋਂਸਲਾ ਰੱਖ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਦਿਲਜੀਤ ਦੇ ਨਾਲ ਸ਼ਹਿਨਾਜ਼ ਤੇ ਸੋਨਮ ਬਾਜਵਾ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਪੰਜਾਬੀ ਗਾਇਕ ਗਿੱਪੀ ਗਰੇਵਾਲ ਦਾ ਬੇਟਾ ਵੀ ਫਿਲਮ ਵਿੱਚ ਨਜ਼ਰ ਆਵੇਗਾ।
ਇਹ ਵੀ ਪੜ੍ਹੋ: Digital Payments Without Internet: ਹੁਣ ਇੰਟਰਨੈੱਟ ਤੋਂ ਬਗੈਰ ਵੀ ਪੈਸੇ ਦੇ ਲੈਣ-ਦੇਣ ਕੀਤੇ ਜਾ ਸਕਦੇ, ਆਰਬੀਆਈ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: