Sidnaaz: ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਨੇ ਸ਼ਹਿਨਾਜ਼ ਗਿੱਲ ਦੀ ਕੀਤੀ ਇਹ ਹਾਲਤ
Sidharth Shukla Death: ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਨੇ ਸ਼ਹਿਨਾਜ਼ ਗਿੱਲ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਹੈ। ਸ਼ਹਿਨਾਜ਼ ਦੇ ਪਿਤਾ ਨੇ ਮੀਡੀਆ ਦੇ ਸਾਹਮਣੇ ਆ ਕੇ ਆਪਣੀ ਹਾਲਤ ਬਾਰੇ ਦੱਸਿਆ।
ਮੁੰਬਈ: ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਦਿਲ ਦਾ ਦੌਰਾ ਪੈਣ ਕਾਰਨ 40 ਸਾਲ ਦੀ ਉਮਰ ਵਿੱਚ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸਾਰਿਆਂ ਨੂੰ ਦੁਖੀ ਕਰ ਦਿੱਤਾ ਹੈ। ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਪ੍ਰਸ਼ੰਸਕ ਦੋਵਾਂ ਨੂੰ ਪਿਆਰ ਨਾਲ ਸਿਡਨਾਜ਼ ਕਹਿ ਕੇ ਬੁਲਾਉਂਦੇ ਸੀ, ਪਰ ਹੁਣ ਸਿਧਾਰਥ ਨਹੀਂ ਰਹੇ, ਇਹ ਖ਼ਬਰ ਸੁਣ ਕੇ ਸ਼ਹਿਨਾਜ਼ ਦੀ ਹਾਲਤ ਖ਼ਰਾਬ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਦੱਸਿਆ ਕਿ ਸ਼ਹਿਨਾਜ਼ ਦੀ ਸਿਹਤ ਠੀਕ ਨਹੀਂ।
ਸੰਤੋਖ ਸਿੰਘ ਨੇ 'ਸਪੌਟਬੌਏ' ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਉਸ ਦੀ ਧੀ ਦੀ ਸਿਹਤ ਠੀਕ ਨਹੀਂ ਤੇ ਉਸ ਦਾ ਭਰਾ ਸ਼ਾਹਬਾਜ਼ ਉਸ ਦੇ ਨਾਲ ਰਹਿਣ ਲਈ ਮੁੰਬਈ ਆ ਗਿਆ ਹੈ। ਪਿਤਾ ਨੇ ਕਿਹਾ, "ਮੈਂ ਉਸ ਨਾਲ ਗੱਲ ਕੀਤੀ, ਉਹ ਠੀਕ ਨਹੀਂ। ਮੇਰਾ ਬੇਟਾ ਸ਼ਾਹਬਾਜ਼ ਉਸ ਦੇ ਨਾਲ ਰਹਿਣ ਲਈ ਮੁੰਬਈ ਗਿਆ ਹੈ ਤੇ ਮੈਂ ਵੀ ਬਾਅਦ ਵਿੱਚ ਜਾਵਾਂਗਾ।"
ਸੰਤੋਖ ਨੇ ਕਿਹਾ ਕਿ ਉਹ ਹੁਣ ਵੀ ਇਹ ਯਕੀਨ ਕਰਨ ਦੇ ਯੋਗ ਨਹੀਂ ਹਨ ਕਿ ਸਿਧਾਰਥ ਸ਼ੁਕਲਾ ਨਹੀਂ ਰਹੇ। ਉਨ੍ਹਾਂ ਨੇ ਕਿਹਾ ਕਿ "ਮੈਂ ਇਸ ਸਮੇਂ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ, ਜੋ ਵੀ ਹੋਇਆ ਹੈ ਮੈਂ ਉਸ 'ਤੇ ਯਕੀਨ ਨਹੀਂ ਕਰ ਸਕਦਾ।"
ਖ਼ਬਰਾਂ ਮੁਤਾਬਕ ਜਿਵੇਂ ਹੀ ਇਹ ਖ਼ਬਰ ਸ਼ਹਿਨਾਜ਼ ਤੱਕ ਪਹੁੰਚੀ, ਉਸ ਨੇ ਉਸੇ ਸਮੇਂ ਸ਼ੂਟਿੰਗ ਛੱਡ ਦਿੱਤੀ। ਅਸੀਂ ਸਾਰਿਆਂ ਨੇ ਬਿੱਗ ਬੌਸ 13 ਵਿੱਚ ਦੇਖਿਆ ਕਿ ਸ਼ਹਿਨਾਜ਼ ਅਤੇ ਸਿਧਾਰਥ ਇੱਕ ਦੂਜੇ ਨਾਲ ਜੁੜੇ ਹੋਏ ਸੀ। ਸ਼ਹਿਨਾਜ਼ ਵੀ ਸਿਧਾਰਥ ਤੋਂ ਬਗੈਰ ਨਹੀਂ ਰਹਿ ਸਕਦੀ ਸੀ। ਉਹ ਸਿਧਾਰਥ ਨੂੰ ਮਨਾਉਣ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904