Shehnaaz Gill Video: ਛੋਟੀ ਡਰੈੱਸ 'ਚ ਸ਼ਹਿਨਾਜ਼ ਗਿੱਲ ਪਹੁੰਚ ਗਈ ਮੀਡੀਆ ਸਾਹਮਣੇ, ਪੈਪ ਨੇ ਕਿਹਾ 'ਆਈ ਲਵ ਯੂ' ਤਾਂ ਇੰਝ ਲੱਗੀ ਸ਼ਰਮਾਉਣ
ਸ਼ਹਿਨਾਜ਼ ਗਿੱਲ (Shehnaaz Gill) ਨੂੰ ਹਾਲ ਹੀ 'ਚ ਛੋਟੀ ਜਿਹੀ ਸ਼ਾਰਟ ਡਰੈੱਸ 'ਚ ਦੇਖਿਆ ਗਿਆ। ਇਸ ਡਰੈੱਸ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸ਼ਹਿਨਾਜ਼ ਐਕਟਰ ਵਰੁਣ ਸ਼ਰਮਾ ਦੇ ਜਨਮਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਆਈ ਸੀ।
Shehnaaz Gill Cute Video: ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਛਾਈ ਹੋਈ ਹੈ। ਅਦਾਕਾਰਾ ਜਲਦ ਹੀ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ 'ਕਿਸੀ ਕਾ ਭਾਈ, ਕਿਸੀ ਕੀ ਜਾਨ' (Kisi Ka Bhai Kisi Ki Jaan) 'ਚ ਨਜ਼ਰ ਆਵੇਗੀ ਅਤੇ ਉਹ ਇਸ ਫ਼ਿਲਮ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ। ਹਾਲਾਂਕਿ ਸ਼ਹਿਨਾਜ਼ ਗਿੱਲ (Shehnaaz Gill) ਕਿਸੇ ਨਾ ਕਿਸੇ ਇਵੈਂਟ 'ਚ ਨਜ਼ਰ ਆ ਹੀ ਜਾਂਦੀ ਹੈ ਪਰ ਇਕ ਵਾਰ ਫਿਰ ਉਹ ਦੇਰ ਰਾਤ ਸਪਾਟ ਕੀਤੀ ਗਈ ਅਤੇ ਇਸ ਵਾਰ ਜਦੋਂ ਉਨ੍ਹਾਂ ਨੂੰ ਮੀਡੀਆ ਦੇ ਕੈਮਰਿਆਂ 'ਚ ਘੇਰਿਆ ਤਾਂ ਉਨ੍ਹਾਂ ਨੇ ਸਿਰਫ਼ ਇਕ ਸਮਾਈਲ ਦਿੱਤੀ ਅਤੇ ਉੱਥੋਂ ਚਲੀ ਗਈ। ਲੋਕ ਉਨ੍ਹਾਂ ਦੇ ਇਸ ਅੰਦਾਜ਼ 'ਤੇ ਮਰ ਮਿਟੇ।
ਸ਼ਹਿਨਾਜ਼ ਦਾ ਕਿਊਟ ਵੀਡੀਓ
ਸ਼ਹਿਨਾਜ਼ ਗਿੱਲ (Shehnaaz Gill) ਨੂੰ ਹਾਲ ਹੀ 'ਚ ਛੋਟੀ ਜਿਹੀ ਸ਼ਾਰਟ ਡਰੈੱਸ 'ਚ ਦੇਖਿਆ ਗਿਆ। ਇਸ ਡਰੈੱਸ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸ਼ਹਿਨਾਜ਼ ਐਕਟਰ ਵਰੁਣ ਸ਼ਰਮਾ ਦੇ ਜਨਮਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਲਈ ਅੰਦਰ ਜਾਣ ਵਾਲੀ ਸੀ ਕਿ ਕੈਮਰਿਆਂ ਦੀ ਨਜ਼ਰ ਉਨ੍ਹਾਂ 'ਤੇ ਪੈ ਗਈ ਅਤੇ ਪੈਪਰਾਜੀ ਉਨ੍ਹਾਂ ਦਾ ਨਾਮ ਲੈਣ ਲੱਗੇ। ਸ਼ਹਿਨਾਜ਼ ਗਿੱਲ ਨੇ ਪਹਿਲਾਂ ਤਾਂ ਮੁੜ ਕੇ 'ਹਾਏ' ਕਿਹਾ, ਪਰ ਜਦੋਂ ਪੈਪਰਾਜੀ ਨੇ ਉਨ੍ਹਾਂ ਨੂੰ 'ਆਈ ਲਵ ਯੂ' (I Love You) ਕਿਹਾ ਤਾਂ ਉਹ ਸ਼ਰਮਾਉਣ ਲੱਗੀ ਅਤੇ ਉਨ੍ਹਾਂ ਦੀ ਕਿਊਟ ਹਰਕਤ ਕੈਮਰੇ 'ਚ ਕੈਦ ਹੋ ਗਈ। ਸ਼ਹਿਨਾਜ਼ ਨੂੰ ਇਸ ਤਰ੍ਹਾਂ ਦੇਖ ਕੇ ਲੋਕ ਉਨ੍ਹਾਂ ਦੀ ਮਾਸੂਮੀਅਤ ਦੀ ਤਾਰੀਫ਼ ਕਰਨ ਲੱਗੇ।
ਸ਼ਹਿਨਾਜ਼ ਦੀਆਂ ਫ਼ਿਲਮਾਂ
ਸ਼ਹਿਨਾਜ਼ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਲਈ 'ਬਿੱਗ ਬੌਸ 13' (Bigg Boss 13) ਕਿਸੇ ਲਾਈਫਲਾਈਨ ਤੋਂ ਘੱਟ ਨਹੀਂ ਸੀ। ਇਸ ਰਿਐਲਿਟੀ ਸ਼ੋਅ ਨੇ ਉਨ੍ਹਾਂ ਦੇ ਕਰੀਅਰ ਨੂੰ ਚਾਰ ਚੰਨ ਲਗਾ ਦਿੱਤੇ। ਸ਼ਹਿਨਾਜ਼ ਭਾਵੇਂ ਇਹ ਸ਼ੋਅ ਨਾ ਜਿੱਤ ਸਕੀ ਹੋਵੇ ਪਰ ਅੱਜ ਉਹ ਪੂਰੇ ਦੇਸ਼ ਦੇ ਦਿਲਾਂ ਦੀ ਧੜਕਣ ਬਣ ਗਈ ਹੈ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ 'ਚ ਵੀ ਆਪਣੇ ਕਦਮ ਰੱਖ ਲਏ ਹਨ। ਉਹ ਜਲਦ ਹੀ ਸਲਮਾਨ ਖਾਨ ਦੇ ਨਾਲ ਆਪਣੀ ਆਉਣ ਵਾਲੀ ਫ਼ਿਲਮ 'ਕਿਸੀ ਕਾ ਭਾਈ, ਕਿਸੀ ਕੀ ਜਾਨ' (Kisi Ka Bhai Kisi Ki Jaan) 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ '100%' 'ਚ ਵੀ ਨਜ਼ਰ ਆਵੇਗੀ, ਜਿਸ 'ਚ ਉਨ੍ਹਾਂ ਦੇ ਨਾਲ ਜੌਨ ਅਬ੍ਰਾਹਮ, ਰਿਤੇਸ਼ ਦੇਸ਼ਮੁਖ ਅਤੇ ਨੋਰਾ ਫਤੇਹੀ ਵੀ ਹਨ।