ਸ਼ਿਲਪਾ ਸ਼ੈਟੀ ਦਾ ਪਤੀ ਬਣਾਉਂਦਾ ਸੀ ਅਸ਼ਲੀਲ ਫਿਲਮਾਂ? ਰਾਜ ਕੁੰਦਰਾ ਗ੍ਰਿਫ਼ਤਾਰ
ਮੁੰਬਈ ਕ੍ਰਾਇਮ ਬ੍ਰਾਂਚ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਇਸ ਪੂਰੇ ਮਾਮਲੇ 'ਚ ਮਾਸਟਰ ਮਾਈਂਡ ਸਨ।
ਮੁੰਬਈ: ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਮੁੰਬਈ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰਾਜ ਕੁੰਦਰਾ 'ਤੇ ਅਸ਼ਲੀਲ਼ ਫਿਲਮਾਂ ਬਣਾਉਣ ਇਲਜ਼ਾਮ ਲੱਗਾ ਹੈ। ਰਾਜ ਕੁੰਦਰਾ ਇੱਕ ਬਿਜ਼ਨਸਮੈਨ ਹਨ ਤੇ ਲੋਕ ਇਹ ਜਾਣ ਕੇ ਹੈਰਾਨ ਹਨ ਕਿ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਪਰਦੇ ਦੇ ਪਿੱਛੇ ਇਸ ਕਾਲੇ ਧੰਦੇ 'ਚ ਸ਼ਾਮਲ ਹਨ। ਪੁਲਿਸ ਨੇ 19 ਜੁਲਾਈ ਨੂੰ ਰਾਜ ਕੁੰਦਰਾ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਾਜ ਕੁੰਦਰਾ ਖਿਲਾਫ ਲੋੜੀਂਦੇ ਸਬੂਤ ਹਨ।
ਇਸ ਤਰ੍ਹਾਂ ਖੁੱਲ੍ਹੀ ਰਾਜ ਕੁੰਦਰਾ ਦੀ ਪੋਲ
ਇਸ ਸਾਲ ਫਰਵਰੀ 'ਚ ਖੁਲਾਸਾ ਹੋਇਆ ਸੀ ਕਿ ਰਾਜ ਕੁੰਦਰਾ ਅਜਿਹੇ ਅਸ਼ਲੀਲ ਮਾਮਲੇ 'ਚ ਸ਼ਾਮਲ ਹਨ। ਮੁੰਬਈ ਪੁਲਿਸ ਕਮਿਸ਼ਨਰ ਨੇ ਇਸ ਬਾਰੇ ਦੱਸਿਆ, ਫਰਵਰੀ, 2021 'ਚ ਪੌਰਨ ਫ਼ਿਲਮਾਂ ਬਣਾਉਣ ਤੇ ਉਨ੍ਹਾਂ ਨੂੰ ਕਿਸੇ ਐਪ ਵੱਲੋਂ ਪਬਲਿਸ਼ ਕਰਨ ਨੂੰ ਲੈਕੇ ਕੇਸ ਰਜਿਸਟਰ ਕੀਤਾ ਗਿਆ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਰਾਜ ਕੁੰਦਰਾ ਤੇ ਕੁਝ ਹੋਰ ਲੋਕਾਂ ਖ਼ਿਲਾਫ਼ ਇਕ ਮਹਿਲਾ ਨੇ ਮੁੰਬਈ ਪੁਲਿਸ 'ਚ ਕੇਸ ਦਰਜ ਕਰਵਾਇਆ ਸੀ। ਇਨਾਂ 'ਤੇ ਇਲਜ਼ਾਮ ਹਨ ਕਿ ਇਹ ਲੋਕ ਅਦਾਕਾਰਾ ਨੂੰ ਵੈਬਸੀਰੀਜ਼ 'ਤੇ ਸ਼ੌਰਟ ਫ਼ਿਲਮਾਂ ਬਣਾਉਣ ਲਈ ਅਪ੍ਰੋਚ ਕਰਦੇ ਹਨ ਤੇ ਉਸ ਤੋਂ ਬਾਅਦ ਜ਼ਬਰਦਸਤੀ ਉਨ੍ਹਾਂ ਤੋਂ ਪੌਰਨ ਬਣਵਾਉਂਦੇ ਹਨ।
ਮੁੰਬਈ ਕ੍ਰਾਇਮ ਬ੍ਰਾਂਚ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਇਸ ਪੂਰੇ ਮਾਮਲੇ 'ਚ ਮਾਸਟਰ ਮਾਈਂਡ ਸਨ। ਇਸ ਮਾਮਲੇ 'ਚ ਰਾਜ ਕੁੰਦਰਾ ਤੋਂ ਪਹਿਲਾਂ ਪੰਜ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਇਸ ਤਰ੍ਹਾਂ ਚੱਲਦਾ ਸੀ ਇਹ ਕਾਲਾ ਧੰਦਾ
ਕੇਂਦ੍ਰਿਨ ਨਾਂਅ ਦੀ ਇਕ ਕੰਪਨੀ ਜਿਸ ਦੀ ਰਜਿਸਟ੍ਰੇਸ਼ਨ ਯੂਕੇ 'ਚ ਕੀਤੀ ਗਈ ਸੀ, ਉਹ ਓਟੀਟੀ ਪਲੇਟਫਾਰਮ 'ਤੇ ਅਸ਼ਲੀਲ ਫ਼ਿਲਮਾਂ ਪਬਲਿਸ਼ ਕਰਦੀ ਸੀ। ਇਹ ਕੰਪਨੀ ਰਾਜ ਕੁੰਦਰਾ ਨੇ ਹੀ ਬਣਾਈ ਤੇ ਵਿਦੇਸ਼ 'ਚ ਰਜਿਸਟ੍ਰੇਸ਼ਨ ਕਰਵਾਈ ਤਾਂ ਜੋ ਸਾਇਬਰ ਲਾਅ ਤੋਂ ਬਚਿਆ ਜਾ ਸਕੇ।
ਦੱਸਿਆ ਜਾ ਰਿਹਾ ਕਿ ਰਾਜ ਕੁੰਦਰਾ ਦੇ ਪਰਿਵਾਰ ਦੇ ਲੋਕ ਹੀ ਇਸ ਕੰਪਨੀ ਦੇ ਡਾਇਰੈਕਟਰਸ ਸਨ। ਇਹ ਕੰਪਨੀ ਸਰਵਰਸ 'ਤੇ ਮੁੰਬਈ ਜਾਂ ਭਾਰਤ ਦੇ ਹੋਰ ਥਾਵਾਂ 'ਤੇ ਸ਼ੂਟ ਕੀਤੇ ਅਸ਼ਲੀਲ ਵੀਡੀਓ ਅਪਲੋਡ ਕਰਦੀ ਸੀ। ਵੀ ਟ੍ਰਾਂਸਫਰ ਜ਼ਰੀਏ ਇੱਥੋਂ ਵੀਡੀਓ ਭੇਜੇ ਜਾਂਦੇ ਸਨ।
ਇਸ ਧੰਦੇ 'ਚ ਰਾਜ ਕੁੰਦਰਾ ਨੇ ਲਾਏ ਸਨ 10 ਕਰੋੜ ਰੁਪਏ
ਕ੍ਰਾਇਮ ਬ੍ਰਾਂਚ ਦੇ ਮੁਤਾਬਕ ਰਾਜ ਕੁੰਦਰਾ ਨੇ ਇਸ ਬਿਜ਼ਨਸ 'ਚ 10 ਕਰੋੜ ਰੁਪਏ ਲਾਏ ਸਨ। ਕ੍ਰਾਇਮ ਬ੍ਰਾਂਚ ਦੇ ਮੁਤਾਬਕ ਇਹ ਫਰਵਰੀ 'ਚ ਸਾਫ਼ ਹੋ ਗਿਆ ਸੀ ਕਿ ਕੁੰਦਰਾ ਕੇਂਦਰਿਨ ਕੰਪਨੀ ਨਾਲ ਜੁੜੇ ਹੋਏ ਹਨ। ਪਰ ਸਿੱਧਾ ਲਿੰਕ ਨਾ ਹੋਣ ਕਾਰਨ ਕ੍ਰਾਇਮ ਬ੍ਰਾਂਚ ਜਾਂਚ ਵਿਚ ਜੁੱਟੀ ਸੀ।
ਦਰਅਸਲ ਉਮੇਸ਼ ਕਾਮਤ ਨਾਂਅ ਦੇ ਵਿਅਕਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਕ੍ਰਾਇਮ ਬ੍ਰਾਂਚ ਦੀ ਜਾਂਚ ਅੱਗੇ ਵਧੀ। ਉਸ ਨੇ ਹੀ ਸਾਰਾ ਕੱਚਾ ਚਿੱਠਾ ਕ੍ਰਾਇਮ ਬ੍ਰਾਂਚ ਦੇ ਸਾਹਮਣੇ ਖੋਲ੍ਹਿਆ ਸੀ। ਸਬੂਤ ਦੇ ਤੌਰ 'ਤੇ ਕ੍ਰਾਇਮ ਬ੍ਰਾਂਚ ਨੂੰ ਪਤਾ ਲੱਗਿਆ ਕਿ 8-10 ਕਰੋੜ ਦਾ ਟ੍ਰਾਂਜੈਕਸ਼ਨ ਹੋਇਆ ਸੀ। ਇਸ ਤੋਂ ਬਾਅਦ ਅੱਜ ਕ੍ਰਾਇਮ ਬ੍ਰਾਂਚ ਨੇ ਰਾਜ ਕੁੰਦਰਾ ਨੂੰ ਦਫ਼ਤਰ ਬੁਲਾਇਆ ਤੇ ਪੁੱਛਗਿਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ।
ਕੌਣ ਹੈ ਰਾਜ ਕੁੰਦਰਾ
ਰਾਜ ਕੁੰਦਰਾ ਬਿਜ਼ਨੈਸਮੈਨ ਹਨ ਤੇ ਉਹ ਆਪਣੀ ਪਤਨੀ ਸ਼ਿਲਪਾ ਸ਼ੈਟੀ ਕੁੰਦਰਾ ਦੀ ਵਜ੍ਹਾ ਨਾਲ ਹਮੇਸ਼ਾਂ ਸੁਰਖੀਆਂ 'ਚ ਰਹਿੰਦੇ ਹਨ। ਦੋਵਾਂ ਨੇ 2009 'ਚ ਵਿਆਹ ਰਚਾਇਆ ਸੀ।