ਪੜਚੋਲ ਕਰੋ
(Source: ECI/ABP News)
ਭੈਣ ਦੀ ਮੰਗਣੀ ਮਗਰੋਂ ਨੁਸਰਤ ਭਰੂਚਾ ਦੇ 'ਸਈਂਆ ਜੀ' ਬਣੇ ਯੋ-ਯੋ ਹਨੀ ਸਿੰਘ, ਵੇਖੋ ਪਹਿਲੀ ਝਲਕ
ਮਸ਼ਹੂਰ ਗਾਇਕ ਯੋ ਯੋ ਹਨੀ ਸਿੰਘ ਨੇ ਆਪਣੇ ਨਵੇਂ ਗਾਣੇ 'ਸਾਈਂਆ ਜੀ' ਦਾ ਪਹਿਲਾ ਲੁੱਕ ਜਾਰੀ ਕੀਤਾ ਹੈ।
![ਭੈਣ ਦੀ ਮੰਗਣੀ ਮਗਰੋਂ ਨੁਸਰਤ ਭਰੂਚਾ ਦੇ 'ਸਈਂਆ ਜੀ' ਬਣੇ ਯੋ-ਯੋ ਹਨੀ ਸਿੰਘ, ਵੇਖੋ ਪਹਿਲੀ ਝਲਕ Singer Yo Yo Honey Singh released first look of his new song 'Saiyaan Ji' with nusrat Bharucha ਭੈਣ ਦੀ ਮੰਗਣੀ ਮਗਰੋਂ ਨੁਸਰਤ ਭਰੂਚਾ ਦੇ 'ਸਈਂਆ ਜੀ' ਬਣੇ ਯੋ-ਯੋ ਹਨੀ ਸਿੰਘ, ਵੇਖੋ ਪਹਿਲੀ ਝਲਕ](https://static.abplive.com/wp-content/uploads/sites/5/2021/01/20233203/honey-singh.jpg?impolicy=abp_cdn&imwidth=1200&height=675)
ਚੰਡੀਗੜ੍ਹ: ਮਸ਼ਹੂਰ ਗਾਇਕ ਯੋ ਯੋ ਹਨੀ ਸਿੰਘ ਨੇ ਆਪਣੇ ਨਵੇਂ ਗਾਣੇ 'ਸਾਈਂਆ ਜੀ' ਦਾ ਪਹਿਲਾ ਲੁੱਕ ਜਾਰੀ ਕੀਤਾ ਹੈ। ਇਸ ਗਾਣੇ ਦੇ ਪਹਿਲੇ ਲੁੱਕ 'ਚ ਹਨੀ ਸਿੰਘ ਦੇ ਨਾਲ ਪੋਸਟਰ 'ਚ ਨੁਸਰਤ ਭਰੂਚਾ ਨਜ਼ਰ ਆ ਰਹੀ ਹੈ। ਇਹ ਗਾਣਾ 27 ਜਨਵਰੀ ਨੂੰ ਰਿਲੀਜ਼ ਹੋਵੇਗਾ।
'ਸਈਂਆ ਜੀ' ਗਾਣੇ ਦੇ ਫਸਟ ਲੁੱਕ ਨੂੰ ਹਨੀ ਸਿੰਘ ਨੇ ਇੰਸਟਾਗ੍ਰਾਮ 'ਤੇ ਕੈਪਸ਼ਨ ਨਾਲ ਸ਼ੇਅਰ ਕੀਤਾ। ਹਨੀ ਸਿੰਘ ਨੇ ਕੈਪਸ਼ਨ ਵਿੱਚ ਲਿਖਿਆ- "ਹੁਣ ਸਮਾਂ ਆ ਗਿਆ ਹੈ ਇਸ ਨੂੰ ਰੀਵੀਲਕਰਨ ਦਾ। ਸਈਂਆ ਜੀ ਜਲਦੀ ਆ ਰਹੇ ਹਨ ਤੁਹਾਨੂੰ ਨੱਚਣ ਲਈ ਮਜਬੂਰ ਕਰਨ ਲਈ। ਇਹ 27 ਜਨਵਰੀ ਨੂੰ ਰਿਲੀਜ਼ ਹੋਵੇਗਾ।"
ਹਨੀ ਸਿੰਘ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਇਸ ਗਾਣੇ ਨੂੰ ਰਿਲੀਜ਼ ਕਰਨ ਵਾਲੇ ਸੀ ਪਰ ਕਿਸਾਨ ਅੰਦੋਲਨ ਕਾਰਨ ਇਸ ਗਾਣੇ ਦੀ ਰਿਲੀਜ਼ ਦੀ ਤਰੀਕ ਵਧਾ ਦਿੱਤੀ ਸੀ। ਇਹ ਜਾਣਕਾਰੀ ਖ਼ੁਦ ਹਨੀ ਸਿੰਘ ਨੇ ਇੰਸਟਾਗ੍ਰਾਮ 'ਤੇ ਦਿੱਤੀ ਸੀ। ਕੈਪਸ਼ਨ 'ਚ ਹਨੀ ਸਿੰਘ ਨੇ ਲਿਖਿਆ-' ਅਸੀਂ ਕਿਸਾਨ ਅੰਦੋਲਨ ਕਾਰਨ ਦਸੰਬਰ 'ਚ 'ਸਈਂਆ ਜੀ' ਗਾਣਾ ਰਿਲੀਜ਼ ਨਹੀਂ ਕਰ ਰਹੇ ਪਰ ਇਹ ਜਲਦ ਆਉਣ ਵਾਲਾ ਹੈ।'
ਨੇਹਾ ਕੱਕੜ ਨੇ ਵੀ ਇਸ ਵੀਡੀਓ ਵਿਚ ਆਪਣੀ ਆਵਾਜ਼ ਦਿੱਤੀ ਹੈ। ਹਾਲਾਂਕਿ, ਉਹ ਇਸ ਗਾਣੇ ਵਿਚ ਨਜ਼ਰ ਨਹੀਂ ਆਵੇਗੀ ਕਿਉਂਕਿ ਜਦੋਂ ਉਹ ਗੀਤ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਤਾਂ ਉਹ ਆਪਣੇ ਵਿਆਹ ਵਿਚ ਰੁੱਝੀ ਹੋਈ ਸੀ। ਦੱਸ ਦਈਏ ਕਿ 'ਸਈਂਆ ਜੀ' ਗਾਣੇ ਦੀ ਸ਼ੂਟਿੰਗ ਰਾਜਸਥਾਨ 'ਚ ਕੀਤੀ ਗਈ ਹੈ।
ਇਹ ਵੀ ਪੜ੍ਹੋ: Reliance Jio ਦਾ ਵੱਡਾ ਧਮਾਕਾ, 1299 ਰੁਪਏ ਦੇ ਪਲਾਨ 'ਚ 336 ਦਿਨਾਂ ਲਈ ਅਨਲਿਮਟਿਡ ਕਾਲਿੰਗ ਅਤੇ ਡਾਟਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਤਕਨਾਲੌਜੀ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)