ਪੜਚੋਲ ਕਰੋ
Advertisement
‘ਦਿਲਬਰੋ’ ਗਾਣਾ ਸੁਣ ਨਮ ਹੋ ਜਾਣਗੀਆਂ ਅੱਖਾਂ
ਮੁੰਬਈ: ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਪ੍ਰਜੈਕਟਸ ਨੂੰ ਲੈ ਕੇ ਕਾਫੀ ਰੁੱਝੀ ਹੋਈ ਹੈ। ਹਾਲ ਹੀ ‘ਚ ਆਲੀਆ ਨੇ ‘ਗਲੀ ਬੁਆਏ’ ਫ਼ਿਲਮ ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਉਸ ਤੋਂ ਬਾਅਦ ‘ਬ੍ਰਹਮਾਸਤਰ’ ਦਾ ਫਸਟ ਸ਼ੈਡਿਉਲ ਪੂਰਾ ਕੀਤਾ। ਹੁਣ ਉਹ ‘ਕਲੰਕ’ ਦੀ ਸ਼ੂਟਿੰਗ ਤੇ ‘ਰਾਜ਼ੀ’ ਦੇ ਪ੍ਰਮੋਸ਼ਨ ‘ਚ ਮਸਰੂਫ ਹੋਈ ਹੈ। ‘ਰਾਜ਼ੀ’ ਫ਼ਿਲਮ ਦਾ ਹਾਲ ਹੀ ‘ਚ ਟ੍ਰੇਲਰ ਰਿਲੀਜ਼ ਹੋਇਆ ਸੀ ਜਿਸ ਨੂੰ ਸਭ ਨੇ ਕਾਫੀ ਚੰਗਾ ਹੁੰਗਾਰਾ ਦਿੱਤਾ ਸੀ।
ਹੁਣ ਫ਼ਿਲਮ ਦਾ ਦੂਜਾ ਗਾਣਾ ‘ਦਿਲਬਰੋ’ ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ‘ਏ ਵਤਨ’ ਗਾਣਾ ਰਿਲੀਜ਼ ਹੋਇਆ ਸੀ। ‘ਦਿਲਬਰੋ’ ਨੂੰ ਹਰਸ਼ਦੀਪ ਕੌਰ, ਵਿਫਾ ਸਰਾਫ ਤੇ ਸ਼ੰਕਰ ਮਹਾਦੇਵਨ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਗੁਲਜਾਰ ਨੇ ਲਿਖੇ ਹਨ। ਗਾਣੇ ਬਾਰੇ ਆਲੀਆ ਭੱਟ ਨੇ ਵੀ ਟਵੀਟ ਕੀਤਾ ਹੈ ਕਿ ਜਦੋਂ ਉਸ ਨੇ ਪਹਿਲੀ ਵਾਰ ਇਹ ਗਾਣਾ ਸੁਣਿਆ ਤਾਂ ਉਸ ਦੀਆਂ ਅੱਖਾਂ ‘ਚ ਹੰਝੂ ਆ ਗਏ।
ਗਾਣੇ ਦੀ ਸ਼ੁਰੂਆਤ ‘ਚ ਕਸ਼ਮੀਰ ਦਾ ਲੋਕਗੀਤ ਸੁਣਾਈ ਦੇ ਰਿਹਾ ਹੈ, ਜਿਸ ਨੇ ਗਾਣੇ ਨੂੰ ਹੋਰ ਖੂਬਸੂਰਤ ਬਣਾ ਦਿੱਤਾ ਹੈ। ਗਾਣੇ ‘ਚ ਆਲੀਆ ਦੀ ਵਿਦਾਈ ਹੋ ਰਹੀ ਹੈ। ਇਸ ਗਾਣੇ ‘ਚ ਉਸ ਦਾ ਪੇਕਿਆਂ ਤੋਂ ਵੱਖ ਹੋਣ ਦਾ ਦਰਦ ਸਾਫ ਨਜ਼ਰ ਆ ਰਿਹਾ ਹੈ।
[embed]
ਫ਼ਿਲਮ ‘ਚ ਆਲੀਆ ਜਾਸੂਸ ਦਾ ਰੋਲ ਕਰ ਰਹੀ ਹੈ ਜਿਸ ਦਾ ਵਿਆਹ ਪਾਕਿਸਤਾਨ ਦੇ ਅਫਸਰ ਨਾਲ ਹੋ ਜਾਂਦਾ ਹੈ। ਆਲੀਆ ਦੇ ਨਾਲ ਇਸ ਫ਼ਿਲਮ ‘ਚ ਵਿੱਕੀ ਕੌਸ਼ਲ ਵੀ ਨਜ਼ਰ ਆਉਣਗੇ। ‘ਰਾਜ਼ੀ’ 11 ਮਈ ਨੂੰ ਰਿਲੀਜ਼ ਹੋ ਰਹੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement