Sonu Sood ਲੈ ਕੇ ਆਏ ਦੇਸੀ ਡ੍ਰਿੰਕ, ਵੀਡੀਓ ਸ਼ੇਅਰ ਕਰ ਕਿਹਾ
ਦੱਸ ਦਈਏ ਕਿ ਸੋਨੂੰ ਸੂਦ ਕੋਰੋਨਾਵਾਇਰਸ ਕਾਰਨ ਲਗਾਏ ਲੌਕਡਾਊਨ ਵਿੱਚ ਰਿਅਲ ਲਾਈਫ 'ਹੀਰੋ' ਬਣ ਕੇ ਉੱਭਰੇ। ਇਸ ਤੋਂ ਬਾਅਦ ਤੋਂ ਹੀ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਲਗਾਤਾਰ ਸੁਰਖੀਆਂ ਵਿੱਚ ਰਹਿੰਦੇ ਹਨ।
ਚੰਡੀਗੜ੍ਹ: ਬਾਲੀਵੁੱਡ ਦੇ ਫੇਮਸ ਐਕਟਰ ਸੋਨੂੰ ਸੂਦ ਆਪਣੇ ਫੈਨਸ ਨਾਲ ਜੁੜੇ ਰਹਿਣ ਲਈ ਇੱਕ ਤੋਂ ਬਾਅਦ ਇੱਕ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਵੀਰਵਾਰ ਨੂੰ ਉਨ੍ਹਾਂ ਨੇ ਇੱਕ ਹੋਰ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ। ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਸ਼ੇਅਰ ਕੀਤਾ, ਜਿਸ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੋਨੂੰ ਸੂਦ ਨੇ ਇਕ ਦੇ ਕੈਪਸ਼ਨ ਵਿੱਚ ਲਿਖਿਆ ਕਿ - 'ਲੈਮਨ ਸੋਡਾ ਨਹੀਂ ਪੀਤਾ, ਤਾਂ ਕੀ ਪੀਤਾ?' ਇੱਥੇ ਵੇਖੋ ਸੋਨੂੰ ਸੂਦ ਵੱਲੋਂ ਸ਼ੇਅਰ ਕੀਤੀ ਇਹ ਵੀਡੀਓ:
ਵੀਡੀਓ ਵਿਚ ਸੋਨੂੰ ਕਹਿੰਦਾ ਹੈ, ‘ਅਸੀਂ ਇਸ ਵੇਲੇ ਮੋਗਾ ਦੇ ਤਰਨ ਤਾਰਨ ਰੋਡ ‘ਤੇ ਹਾਂ। ਜਸਪਾਲ ਜੀ ਦੀ ਲੈਮਨ-ਸੋਡਾ ਦੀ ਦੁਕਾਨ। ਇਸ ਨੂੰ ਖੋਲ੍ਹਣ ਦਾ ਬਹੁਤ ਵਧੀਆ ਢੰਗ ਹੈ, ਇਸ ਨੂੰ ਇੱਥੇ ਰੱਖੋ (ਬੋਤਲ ਦੇ ਮੂੰਹ ‘ਤੇ) ਤੇ ਇਸ ਤਰ੍ਹਾਂ ਮਾਰੋ। ਮੈਨੂੰ ਨਹੀਂ ਪਤਾ ਕਿ ਤੁਹਾਡੇ ਚੋਂ ਕਿੰਨੇ ਲੋਕਾਂ ਨੇ ਪੀਤਾ ਹੈ, ਪਰ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਇਹ ਸੋਡਾ ਪੀਤਾ ਹੋਵੇਗਾ। ਜਸਪਾਲ ਜੀ ਸਾਰਿਆਂ ਨੂੰ ਬਹੁਤ ਪਿਆਰ ਨਾਲ ਪਿਲਾਉਂਦੇ ਹਨ। ਜਦੋਂ ਵੀ ਤੁਸੀਂ ਪੰਜਾਬ ਆਓ ਤਾਂ ਤਰਨ ਤਾਰਨ ਰੋਡ 'ਤੇ ਜਸਪਾਲ ਜੀ ਤੋਂ ਲੈਮਨ-ਸੋਡਾ ਜ਼ਰੂਰ ਪੀਣਾ। ਆਲ ਦ ਬੈਸਟ।'
ਦੱਸ ਦਈਏ ਕਿ ਸੋਨੂੰ ਸੂਦ ਕੋਰੋਨਾਵਾਇਰਸ ਕਾਰਨ ਲਗਾਏ ਲੌਕਡਾਊਨ ਵਿੱਚ ਰਿਅਲ ਲਾਈਫ 'ਹੀਰੋ' ਬਣ ਕੇ ਉੱਭਰੇ। ਇਸ ਤੋਂ ਬਾਅਦ ਤੋਂ ਹੀ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਲਗਾਤਾਰ ਸੁਰਖੀਆਂ ਵਿੱਚ ਰਹਿੰਦੇ ਹਨ। ਸੋਨੂੰ ਨੇ ਕੋਰੋਨਾ ਪੀਰੀਅਡ ਦੌਰਾਨ ਪਰਵਾਸੀ ਮਜ਼ਦੂਰਾਂ ਲਈ ਇੱਕ ਸੱਚੇ ਹੀਰੋ ਵਜੋਂ ਭੂਮਿਕਾ ਅਦਾ ਕੀਤੀ। ਲੌਕਡਾਊਨ ਬਾਅਦ ਵੀ ਉਨ੍ਹਾਂ ਨੇ ਲੋਕਾਂ ਦੀ ਮਦਦ ਕਰਨ ਦੇ ਕੰਮ ਨੂੰ ਨਹੀਂ ਰੋਕਿਆ।
ਸੋਨੂ ਸੂਦ ਦੀ ਦਾਰੀਆਦਿਲੀ ਨੂੰ ਵੱਖ-ਵੱਖ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ। ਕੰਮ ਦੀ ਗੱਲ ਕਰਿਏ ਤਾਂ ਮੋਗੇ ਦਾ ਮੁੰਡਾ ਕੁਝ ਸਮਾਂ ਪਹਿਲਾ ਪੰਜਾਬੀ ਗੀਤਾਂ 'ਚ ਵੀ ਫ਼ੀਚਰ ਹੋਇਆ ਸੀ।
ਇਹ ਵੀ ਪੜ੍ਹੋ: Singer Ninja ਦੇ ਲੋਕ ਗੀਤ,ਆਪਣੇ ਅੰਦਾਜ਼ 'ਚ ਗਾਇਆ 'ਵੰਝਲੀ ਵਜਾ' ਗੀਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904