Sridevi: ਸ਼੍ਰੀਦੇਵੀ ਹਰ ਕਿਰਦਾਰ 'ਚ ਪਾ ਦਿੰਦੀ ਸੀ ਜਾਨ, ਅਦਾਕਾਰਾ ਦੇ ਸਟਾਰਡਮ ਤੋਂ ਘਬਰਾਉਂਦੇ ਸਲਮਾਨ; ਸੁਣੋ ਅਣਸੁਣੀਆਂ ਗੱਲਾਂ
Sridevi Death Anniversary: ਹਿੰਦੀ ਸਿਨੇਮਾ ਦੀ 'ਹਵਾ ਹਵਾਈ ਗਰਲ' ਸ਼੍ਰੀਦੇਵੀ ਭਾਵੇਂ ਅੱਜ ਸਾਡੇ ਵਿਚਾਲੇ ਨਹੀਂ ਹੈ ਪਰ ਉਹ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਚਾਂਦਨੀ ਬਣ ਕੇ ਹਮੇਸ਼ਾ ਜ਼ਿੰਦਾ ਰਹੇਗੀ। ਅੱਜ ਵੀ ਉਨ੍ਹਾਂ
Sridevi Death Anniversary: ਹਿੰਦੀ ਸਿਨੇਮਾ ਦੀ 'ਹਵਾ ਹਵਾਈ ਗਰਲ' ਸ਼੍ਰੀਦੇਵੀ ਭਾਵੇਂ ਅੱਜ ਸਾਡੇ ਵਿਚਾਲੇ ਨਹੀਂ ਹੈ ਪਰ ਉਹ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਚਾਂਦਨੀ ਬਣ ਕੇ ਹਮੇਸ਼ਾ ਜ਼ਿੰਦਾ ਰਹੇਗੀ। ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਫਿਲਮਾਂ ਨੂੰ ਬਹੁਤ ਦਿਲਚਸਪੀ ਨਾਲ ਦੇਖਦੇ ਹਨ।
ਦੱਸ ਦੇਈਏ ਕਿ ਅੱਜ ਦੇ ਦਿਨ ਸ਼੍ਰੀਦੇਵੀ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਸੀ। 24 ਫਰਵਰੀ 2018 ਨੂੰ ਸ਼੍ਰੀਦੇਵੀ ਦੇ ਦੇਹਾਂਤ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਅੱਜ ਉਨ੍ਹਾਂ ਦੇ ਦੇਹਾਂਤ ਦੀ 6ਵੀਂ ਬਰਸੀ ਹੈ। ਤਾਂ ਆਓ ਜਾਣਦੇ ਹਾਂ ਇਸ ਮੌਕੇ 'ਤੇ ਅਦਾਕਾਰਾ ਨਾਲ ਜੁੜੀਆਂ ਕੁਝ ਖਾਸ ਗੱਲਾਂ...
ਉਸ ਦੇ ਸਟਾਰਡਮ ਤੋਂ ਘਬਰਾਉਂਦੇ ਸੀ ਵੱਡੇ-ਵੱਡੇ ਅਦਾਕਾਰ
80-90 ਦੇ ਦਹਾਕੇ 'ਚ ਸ਼੍ਰੀਦੇਵੀ ਨੂੰ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਮਜ਼ਬੂਤ ਹੀਰੋਇਨ ਮੰਨਿਆ ਜਾਂਦਾ ਸੀ। ਉਨ੍ਹਾਂ ਆਪਣੀ ਮਿਹਨਤ ਅਤੇ ਲਗਨ ਨਾਲ ਬਾਲੀਵੁੱਡ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਸੀ। ਇੱਕ ਸਮਾਂ ਸੀ ਜਦੋਂ ਅਦਾਕਾਰਾ ਦਾ ਨਾਮ ਇੰਡਸਟਰੀ ਵਿੱਚ ਮਸ਼ਹੂਰ ਸੀ। ਵੱਡੇ-ਵੱਡੇ ਅਦਾਕਾਰ ਉਸ ਦੇ ਸਟਾਰਡਮ ਤੋਂ ਘਬਰਾਉਂਦੇ ਸਨ। ਸਲਮਾਨ ਖਾਨ ਨੇ ਖੁਦ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਹ ਸ਼੍ਰੀਦੇਵੀ ਤੋਂ ਡਰਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਫਿਲਮਾਂ 'ਚ ਸ਼੍ਰੀਦੇਵੀ ਸੀ, ਉਥੇ ਦਰਸ਼ਕ ਦੂਜੇ ਐਕਟਰ ਨੂੰ ਦੇਖਦੇ ਵੀ ਨਹੀਂ ਸੀ।
View this post on Instagram
ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਸੀ ਸ਼੍ਰੀਦੇਵੀ
ਤੁਹਾਨੂੰ ਦੱਸ ਦੇਈਏ ਕਿ ਸ਼੍ਰੀਦੇਵੀ ਹਿੰਦੀ ਸਿਨੇਮਾ ਦੀ ਪਹਿਲੀ ਅਭਿਨੇਤਰੀ ਸੀ ਜਿਸ ਨੂੰ 'ਲੇਡੀ ਸੁਪਰਸਟਾਰ' ਦਾ ਖਿਤਾਬ ਮਿਲਿਆ ਸੀ। ਉਸ ਨੇ ਨਾ ਸਿਰਫ ਹਿੰਦੀ ਸਿਨੇਮਾ ਬਲਕਿ ਦੱਖਣ ਸਿਨੇਮਾ ਵਿੱਚ ਵੀ ਬਹੁਤ ਨਾਮ ਕਮਾਇਆ। ਜੀ ਹਾਂ, ਅਦਾਕਾਰਾ ਨੇ ਹਿੰਦੀ ਤੋਂ ਇਲਾਵਾ ਤੇਲਗੂ, ਤਾਮਿਲ ਅਤੇ ਮਲਿਆਲਮ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।
300 ਫਿਲਮਾਂ 'ਚ ਕੰਮ ਕੀਤਾ
ਉਸਨੇ ਸਿਰਫ 4 ਸਾਲ ਦੀ ਉਮਰ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਤਿੰਨ ਦਹਾਕਿਆਂ ਦੇ ਲੰਬੇ ਕਰੀਅਰ ਵਿੱਚ, ਅਭਿਨੇਤਰੀ ਨੇ ਲਗਭਗ 300 ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ 1967 ਵਿੱਚ ਰਿਲੀਜ਼ ਹੋਈ ਤਾਮਿਲ ਫਿਲਮ 'ਮੁਰੂਗਾ' ਨਾਲ ਬਾਲ ਕਲਾਕਾਰ ਦੇ ਰੂਪ ਵਿੱਚ ਫਿਲਮਾਂ ਵਿੱਚ ਪ੍ਰਵੇਸ਼ ਕੀਤਾ।
ਮੌਤ ਦੀ ਖਬਰ ਨਾਲ ਇੰਡਸਟਰੀ ਨੂੰ ਡੂੰਘਾ ਸਦਮਾ ਲੱਗਾ
ਸਾਲ 2018 'ਚ ਉਨ੍ਹਾਂ ਦੀ ਅਚਾਨਕ ਮੌਤ ਦੀ ਖਬਰ ਨਾਲ ਇੰਡਸਟਰੀ ਨੂੰ ਡੂੰਘਾ ਸਦਮਾ ਲੱਗਾ ਸੀ। ਇਹ ਖਬਰ ਆਉਂਦੇ ਹੀ ਪੂਰੇ ਸਿਨੇਮਾ ਜਗਤ 'ਚ ਸੰਨਾਟਾ ਛਾ ਗਿਆ। ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਉਹ ਹੁਣ ਸਾਡੇ ਵਿਚਕਾਰ ਨਹੀਂ ਹੈ। ਦੱਸ ਦੇਈਏ ਕਿ ਦੁਬਈ ਦੇ ਇੱਕ ਹੋਟਲ ਦੇ ਕਮਰੇ ਵਿੱਚ ਬਾਥਟਬ ਵਿੱਚ ਡੁੱਬਣ ਕਾਰਨ ਸ਼੍ਰੀਦੇਵੀ ਦੀ ਮੌਤ ਹੋ ਗਈ ਸੀ।