Kangana Ranaut: ਸੁਭਾਸ਼ ਚੰਦਰ ਬੋਸ ਦੇ ਪੋਤੇ ਦਾ ਕੰਗਨਾ ਰਣੌਤ 'ਤੇ ਫੁੱਟਿਆ ਗੁੱਸਾ, ਜਾਣੋ ਅਦਾਕਾਰਾ ਦੇ ਕਿਸ ਬਿਆਨ ਨੂੰ ਲੈ ਮੱਚਿਆ ਬਵਾਲ
Chandra Bose Questions Kangana Ranaut Netaji Comment Controversy: ਬਾਲੀਵੁੱਡ ਪੰਗਾ ਕੁਈਨ ਕੰਗਨਾ ਰਣੌਤ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸਦੀ ਵਜ੍ਹਾ ਉਸਦਾ ਸਿਆਸੀ
Chandra Bose Questions Kangana Ranaut Netaji Comment Controversy: ਬਾਲੀਵੁੱਡ ਪੰਗਾ ਕੁਈਨ ਕੰਗਨਾ ਰਣੌਤ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸਦੀ ਵਜ੍ਹਾ ਉਸਦਾ ਸਿਆਸੀ ਸਫਰ ਹੋਣ ਦੇ ਨਾਲ-ਨਾਲ ਇੱਕ ਬਿਆਨ ਵੀ ਹੈ। ਦਰਅਸਲ, ਹਾਲ ਹੀ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਕਹਿਣ ਵਾਲੀ ਭਾਜਪਾ ਉਮੀਦਵਾਰ ਕੰਗਨਾ ਰਣੌਤ 'ਤੇ ਹੁਣ ਨੇਤਾ ਜੀ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਸਵਾਲ ਚੁੱਕੇ ਹਨ। ਨੇਤਾਜੀ ਦੇ ਪੋਤੇ ਅਤੇ ਸਾਬਕਾ ਭਾਜਪਾ ਨੇਤਾ ਚੰਦਰ ਕੁਮਾਰ ਬੈਸ ਨੇ ਕੰਗਨਾ ਦੇ ਬਿਆਨ ਨੂੰ ਨੇਤਾ ਜੀ ਦੀ ਵਿਰਾਸਤ ਨਾਲ ਛੇੜਛਾੜ ਦੱਸਿਆ ਹੈ।
ਅਦਾਕਾਰਾ ਤੋਂ ਰਾਜਨੇਤਾ ਬਣੀ ਕੰਗਨਾ ਰਣੌਤ ਦੀ ਨਿੰਦਾ ਕਰਦੇ ਹੋਏ ਚੰਦਰ ਕੁਮਾਰ ਬੋਸ ਨੇ ਕਿਹਾ ਕਿ ਕੰਗਨਾ ਦਾ ਬਿਆਨ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਹੈ ਅਤੇ ਸਿਆਸੀ ਫਾਇਦੇ ਲਈ ਬੋਸ ਦੀ ਵਿਰਾਸਤ ਨਾਲ ਛੇੜਛਾੜ ਹੈ। ਇਸ ਦੀ ਸਖ਼ਤ ਨਿਖੇਧੀ ਕਰਦੇ ਹਾਂ।
'ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ'
ਰਣੌਤ ਨੇ ਹਾਲ ਹੀ ਵਿੱਚ ਇਹ ਕਹਿ ਕੇ ਵਿਵਾਦ ਪੈਦਾ ਕਰ ਦਿੱਤਾ ਸੀ ਕਿ ਬੋਸ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਇਸ ਦਾਅਵੇ ਦਾ ਖੰਡਨ ਕਰਦਿਆਂ, ਬੋਸ ਦੇ ਪੋਤੇ ਚੰਦਰ ਬੋਸ ਨੇ ਕਿਹਾ, “ਬੰਗਾਲ ਅਤੇ ਪੰਜਾਬ ਦੀ ਵੰਡ ਤੋਂ ਬਾਅਦ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਇਹ ਇਤਿਹਾਸ ਹੈ। ਇਸ ਨੂੰ ਕੋਈ ਨਹੀਂ ਬਦਲ ਸਕਦਾ।'' ਇਸ ਤੋਂ ਇਲਾਵਾ ਉਨ੍ਹਾਂ ਕਿਹਾ, ''ਨੇਤਾਜੀ ਦਾ ਇਸਤੇਮਾਲ ਨਹਿਰੂ ਅਤੇ ਕਾਂਗਰਸ ਦਾ ਮੁਕਾਬਲਾ ਕਰਨ ਲਈ ਕੀਤਾ ਰਿਹਾ ਹੈ, ਜੋ ਕਿ ਬਹੁਤ ਇਤਰਾਜ਼ਯੋਗ ਹੈ।
'ਇਹ ਸੱਚ ਹੈ ਕਿ ਨਹਿਰੂ ਅਤੇ ਨੇਤਾ ਜੀ ਵਿੱਚ ਮਤਭੇਦ ਸਨ'
ਚੰਦਰ ਬੋਸ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਅਤੇ ਕਿਹਾ, “ਹਾਲਾਂਕਿ ਨੇਤਾ ਜੀ ਅਤੇ ਨਹਿਰੂ ਵਿੱਚ ਮਤਭੇਦ ਸਨ, ਫਿਰ ਵੀ ਉਹ ਇੱਕ ਦੂਜੇ ਦਾ ਸਤਿਕਾਰ ਕਰਦੇ ਸਨ। ਜੇਕਰ ਅਜਿਹਾ ਨਾ ਹੋਇਆ ਹੁੰਦਾ ਤਾਂ ਨੇਤਾ ਜੀ ਆਜ਼ਾਦ ਹਿੰਦ ਫੌਜ ਦੀ ਬ੍ਰਿਗੇਡ ਦਾ ਨਾਂ ਨਹਿਰੂ ਅਤੇ ਗਾਂਧੀ ਦੇ ਨਾਂ 'ਤੇ ਰੱਖਦੇ।''
ਹਿਮਾਚਲ ਪ੍ਰਦੇਸ਼ ਵਿੱਚ ਕੰਗਨਾ ਰਣੌਤ ਨੇ ਕਿਹਾ ਸੀ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ, ਜਵਾਹਰ ਲਾਲ ਨਹਿਰੂ ਨਹੀਂ। ਇਸ 'ਤੇ ਕਾਂਗਰਸ ਨੇ ਤਿੱਖਾ ਹਮਲਾ ਕੀਤਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਸੀ, ਜਿਸ ਦਾ ਉਨ੍ਹਾਂ ਨੇ ਜਵਾਬ ਦਿੱਤਾ ਹੈ।
ਵਿਵਾਦ 'ਤੇ ਕੰਗਨਾ ਰਣੌਤ ਨੇ ਕੀ ਦਿੱਤਾ ਜਵਾਬ?
ਕੰਗਨਾ ਰਣੌਤ ਨੇ ਆਲੋਚਕਾਂ ਨੂੰ ਕਿਹਾ ਹੈ ਕਿ ਇਹ ਤੁਹਾਡੇ ਆਈਕਿਊ ਲੈਵਲ ਤੋਂ ਉੱਪਰ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੀ ਕੰਗਣਾ ਰਣੌਤ ਦਾ ਸਮਰਥਨ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਚਾਰ ਸਾਲ ਪਹਿਲਾਂ 1943 ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਸਰਕਾਰ ਬਣਾਈ ਸੀ, ਜਿਸ ਨੂੰ ਦੁਨੀਆ ਭਰ ਦੇ ਨੌਂ ਦੇਸ਼ਾਂ ਨੇ ਭਾਰਤ ਦੀ ਅਧਿਕਾਰਕ ਸਰਕਾਰ ਵਜੋਂ ਮਾਨਤਾ ਦਿੱਤੀ ਸੀ।