ਸੰਨੀ ਦਿਓਲ ਨੇ ਖਰੀਦੀ 90 ਲੱਖ ਰੁਪਏ ਦੀ ਲੈਂਡ ਰੋਵਰ ਕਾਰ, ਬੇਟੇ ਕਰਨ ਦਿਓਲ ਨੂੰ ਕੀਤੀ ਗਿਫ਼ਟ
ਬਾਲੀਵੁੱਡ ਸਿਤਾਰੇ ਆਪਣੀ ਲਗਜ਼ਰੀ ਲਾਈਫ ਲਈ ਜਾਣੇ ਜਾਂਦੇ ਹਨ। ਮਨੋਰੰਜਨ ਜਗਤ ਨਾਲ ਜੁੜੇ ਸਿਤਾਰਿਆਂ ਦਾ ਮਹਿੰਗੀਆਂ ਗੱਡੀਆਂ ਦਾ ਸ਼ੌਕ ਕਿਸੇ ਤੋਂ ਲੁਕਿਆ ਨਹੀਂ ਹੈ। ਅਸੀਂ ਅਕਸਰ ਮਸ਼ਹੂਰ ਹਸਤੀਆਂ ਨੂੰ ਮਹਿੰਗੀਆਂ ਗੱਡੀਆਂ 'ਚ ਸਵਾਰ ਹੁੰਦੇ ਦੇਖਿਆ ਹੈ।
ਮੁੰਬਈ: ਬਾਲੀਵੁੱਡ ਸਿਤਾਰੇ ਆਪਣੀ ਲਗਜ਼ਰੀ ਲਾਈਫ ਲਈ ਜਾਣੇ ਜਾਂਦੇ ਹਨ। ਮਨੋਰੰਜਨ ਜਗਤ ਨਾਲ ਜੁੜੇ ਸਿਤਾਰਿਆਂ ਦਾ ਮਹਿੰਗੀਆਂ ਗੱਡੀਆਂ ਦਾ ਸ਼ੌਕ ਕਿਸੇ ਤੋਂ ਲੁਕਿਆ ਨਹੀਂ ਹੈ। ਅਸੀਂ ਅਕਸਰ ਮਸ਼ਹੂਰ ਹਸਤੀਆਂ ਨੂੰ ਮਹਿੰਗੀਆਂ ਗੱਡੀਆਂ 'ਚ ਸਵਾਰ ਹੁੰਦੇ ਦੇਖਿਆ ਹੈ। ਲਗਜ਼ਰੀ ਕਾਰਾਂ ਦੇ ਸ਼ੌਕੀਨਾਂ 'ਚ ਅਭਿਨੇਤਾ ਸੰਨੀ ਦਿਓਲ (Sunny Deol) ਦਾ ਨਾਂ ਵੀ ਸ਼ਾਮਲ ਹੈ। ਉਸ ਕੋਲ ਕਈ ਗੱਡੀਆਂ ਹਨ। ਹਾਲ ਹੀ ਵਿੱਚ ਉਸ ਨੇ ਆਪਣੇ ਗੈਰੇਜ ਵਿੱਚ ਇੱਕ ਹੋਰ ਮਹਿੰਗੀ ਕਾਰ ਨੂੰ ਸ਼ਾਮਲ ਕੀਤਾ ਹੈ। ਆਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ।
ਦਰਅਸਲ, ਸੰਨੀ ਦਿਓਲ ਨੇ 18 ਮਈ 2022 ਨੂੰ ਆਪਣੀ ਕਾਰ ਕਲੈਕਸ਼ਨ ਵਿੱਚ ਇੱਕ ਬਿਲਕੁਲ ਨਵੀਂ ਲਗਜ਼ਰੀ 'ਲੈਂਡ ਰੋਵਰ ਡਿਫੈਂਡਰ' ਕਾਰ ਦਾ ਸਵਾਗਤ ਕੀਤਾ ਅਤੇ ਇਹ ਮਹਿੰਗੀ ਗੱਡੀ ਦਿਓਲ ਦੀ ਪਰਸਨੈਲਿਟੀ ਨਾਲ ਮੇਲ ਖਾਂਦੀ ਹੈ। ਸੰਨੀ ਦੀ ਨਵੀਂ ਕਾਰ ਦੇ ਉਨ੍ਹਾਂ ਦੇ ਜੁਹੂ ਦੇ ਘਰ ਵਿੱਚ ਦਾਖਲ ਹੋਣ ਦੀਆਂ ਕਈ ਵੀਡੀਓਜ਼ ਇੰਟਰਨੈੱਟ 'ਤੇ ਸਾਹਮਣੇ ਆਈਆਂ ਹਨ। ਇਹ ਉਨ੍ਹਾਂ ਦੇ ਉਸ ਜਨੂੰਨ ਨੂੰ ਦਰਸਾਉਂਦਾ ਹੈ, ਜੋ ਐਕਟਰ ਕੋਲ ਫੈਨਸੀ ਕਾਰਾਂ ਲਈ ਹੈ।
ਪਾਪਰਾਜ਼ੀ ਦੀ ਸੋਸ਼ਲ ਮੀਡੀਆ ਪੋਸਟ ਦੀ ਮੰਨੀਏ ਤਾਂ ਸੰਨੀ ਦਿਓਲ ਦੀ ਨਵੀਂ ਕਾਰ ਦਾ ਨੰਬਰ 9657 ਹੈ। ਇਸਦਾ ਕੁੱਲ 27 ਹੁੰਦਾ ਹੈ ਅਤੇ 27 ਨਵੰਬਰ ਉਸਦੇ ਪੁੱਤਰ ਕਰਨ ਦਿਓਲ ਦੀ ਜਨਮ ਤਰੀਕ ਹੈ। ਅਜਿਹੇ 'ਚ ਲਵਿੰਗ ਫਾਦਰ ਨੇ ਆਪਣੇ ਬੇਟੇ ਨੂੰ ਇਕ ਪਿਆਰਾ ਤੋਹਫਾ ਦਿੱਤਾ ਹੈ। ਇਸ ਆਲੀਸ਼ਾਨ ਕਾਰ ਦੀ ਕੀਮਤ ਬਾਰੇ ਗੱਲ ਕਰੀਏ ਤਾਂ 'ਲੈਂਡ ਰੋਵਰ ਇੰਡੀਆ' ਨੇ ਫਰਵਰੀ 2020 ਵਿੱਚ ਭਾਰਤ ਵਿੱਚ ਬਿਲਕੁਲ ਨਵਾਂ ਡਿਫੈਂਡਰ ਲਾਂਚ ਕੀਤਾ ਸੀ। ਜਿਸ ਦੇ ਬੇਸ ਵੇਰੀਐਂਟ (90) ਦੀ ਕੀਮਤ 69.99 ਲੱਖ ਰੁਪਏ ਅਤੇ 110 ਵੇਰੀਐਂਟ ਲਈ 87.10 ਲੱਖ ਰੁਪਏ ਰੱਖੀ ਗਈ ਹੈ। ਹਾਲਾਂਕਿ ਹੁਣ ਇਸ ਗੱਡੀ ਦੀ ਆਨ-ਰੋਡ ਕੀਮਤ 93 ਲੱਖ ਤੋਂ ਪਾਰ ਹੋ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸੰਨੀ ਦਿਓਲ ਕੋਲ ਕਈ ਮਹਿੰਗੀਆਂ ਕਾਰਾਂ ਹਨ , ਜਿਸ ਵਿੱਚ ਮਰਸੀਡੀਜ਼ ਬੈਂਜ਼ ਸਿਲਵਰ ਐੱਸ.ਐੱਲ.500' (ਕਰੀਬ 1.15 ਕਰੋੜ ਰੁਪਏ), 'ਔਡੀ ਏ8' ਕਾਰ (ਕਰੀਬ 1.57 ਕਰੋੜ ਰੁਪਏ), 'ਪੋਰਸ਼ ਕੇਏਨ' ਕਾਰ (ਕਰੀਬ 1.93 ਕਰੋੜ ਰੁਪਏ) ਅਤੇ 'ਲੈਂਡ ਰੇਂਜ ਰੋਵਰ ਆਟੋਬਾਇਓਗ੍ਰਾਫੀ' ਕਾਰ (ਕੀਮਤ 2.10 ਕਰੋੜ ਰੁਪਏ) ਅਜਿਹੀਆਂ ਕਾਰਾਂ ਸ਼ਾਮਿਲ ਹਨ। ਕੰਮ ਦੀ ਗੱਲ ਕਰੀਏ ਤਾਂ ਸੰਨੀ ਆਪਣੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ 'ਗਦਰ' ਦਾ ਭਾਗ 2 ਲੈ ਕੇ ਆ ਰਹੇ ਹਨ। ਸੰਨੀ ਆਰ ਬਾਲਕੀ ਦੀ ਫਿਲਮ 'ਚੁਪ' 'ਚ ਦੁਲਕਰ ਸਲਮਾਨ ਦੇ ਨਾਲ ਨਜ਼ਰ ਆਉਣਗੇ।