ਪੜਚੋਲ ਕਰੋ
Advertisement
ਸਨੀ ਦਿਓਲ ਨੇ ਬਣਾਈ ਤੂਫਾਨ ਦੀ ਵੀਡੀਓ, ਸੋਸ਼ਲ ਮੀਡੀਆ 'ਤੇ ਚਰਚਾ
ਬਾਲੀਵੁੱਡ ਦੇ ਦਿੱਗਜ ਅਦਾਕਾਰ ਸਨੀ ਦਿਓਲ ਆਪਣੇ ਪੁੱਤਰ ਕਰਨ ਦਿਓਲ ਦੀ ਡੈਬਿਊ ਫ਼ਿਲਮ ਸਬੰਧੀ ਕਾਫ਼ੀ ਰੁੱਝੇ ਲੱਗ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਕਾਰਨ ਉਨ੍ਹਾਂ ਨੂੰ ਕਈ ਥਾਵਾਂ ’ਤੇ ਜਾਣਾ ਪੈਂਦਾ ਹੈ। ਇਸੇ ਸਬੰਧੀ ਹਾਲ ਹੀ ਵਿੱਚ ਉਹ ਗੁਰੂਗ੍ਰਾਮ ਪੁੱਜੇ ਸਨ। ਜਦੋਂ ਉਹ ਉੱਥੇ ਮੌਜੂਦ ਸੀ ਤਾਂ ਦਿੱਲੀ-ਐਨਸੀਆਰ ਸਣੇ ਦੇਸ਼ ਦੇ ਕਈ ਸੂਬਿਆਂ ਵਿੱਚ ਹਨ੍ਹੇਰੀ-ਤੂਫ਼ਾਨ ਆਪਣਾ ਕਹਿਰ ਵਰ੍ਹਾ ਰਿਹਾ ਸੀ।
ਇਸੇ ਦੌਰਾਨ ਉਨ੍ਹਾਂ ਆਪਣੇ ਫ਼ੋਨ ਵਿੱਚ ਸ਼ੈਲਫੀ ਵੀਡੀਓ ਬਣਾਈ ਤੇ ਆਪਣੇ ਇੰਸਟਾਗਰਾਮ ਅਕਾਊਂਟ ’ਤੇ ਸ਼ੇਅਰ ਕੀਤਾ। ਇਸ ਵੀਡੀਓ ਨਾਲ ਉਨ੍ਹਾਂ ਲਿਖਿਆ, 'ਪਲ ਪਲ ਦਿਲ ਕੇ ਪਾਸ #ਗੁਰੂਗਰਾਮ'
[embed]https://www.instagram.com/p/BiuIcPrhxUO/?utm_source=ig_embed[/embed]
ਦੱਸਿਆ ਜਾਂਦਾ ਹੈ ਕਿ ਸਨੀ ਦਿਓਲ ਦਾ ਪੁੱਤਰ ਕਰਨ ਬਾਲੀਵੁੱਡ ਵਿੱਚ ਆਪਣੀ ਪਹਿਲੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਤੋਂ ਐਂਟਰੀ ਕਰ ਰਿਹਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਲਈ ਉਹ ਦੇਸ਼ ਦੀਆਂ ਕਈ ਥਾਵਾਂ ’ਤੇ ਜਾ ਰਹੇ ਹਨ।
ਤੂਫ਼ਾਨ ਨਾਲ ਹੋਈਆਂ 71 ਮੌਤਾਂ
ਗੌਰਤਲਬ ਹੈ ਕਿ ਬੀਤੇ ਦਿਨੀਂ ਆਏ ਤੂਫ਼ਾਨ ਨੇ ਦੇਸ਼ ਦੇ ਕਈ ਸੂਬਿਆਂ ਵਿੱਚ ਤਬਾਹੀ ਮਚਾਈ। ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਪੰਜ ਸੂਬਿਆਂ ਵਿੱਚ ਬਿਜਲੀ ਡਿੱਗਣ ਤੇ ਹਨ੍ਹੇਰੀ ਨਾਲ ਮੀਂਹ ਆਉਣ ਕਾਰਨ 71 ਜਣਿਆਂ ਦੀ ਮੌਤ ਹੋਈ। ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੀ 42 ਮੌਤਾਂ ਹੋਈਆਂ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement