Sunny Deol: ਸੰਨੀ ਦਿਓਲ ਨਾਲ ਹੁੰਦੀ ਸੀ ਕੁੱਟਮਾਰ, ਪਿਤਾ ਧਰਮਿੰਦਰ ਦੇ ਘਰੋਂ ਬਾਹਰ ਜਾਂਦੇ ਹੀ ਕੀਤਾ ਜਾਂਦਾ ਅਜਿਹਾ ਸਲੂਕ
Sunny Deol Beaten by Family In Childhood: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਦਿਓਲ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੰਨੀ ਨੇ 1983 'ਚ ਫਿਲਮ
Sunny Deol Beaten by Family In Childhood: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਦਿਓਲ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੰਨੀ ਨੇ 1983 'ਚ ਫਿਲਮ 'ਬੇਤਾਬ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਵਿੱਚ ਉਨ੍ਹਾਂ ਦੀ ਅਦਾਕਾਰੀ ਇੰਨੀ ਸ਼ਾਨਦਾਰ ਸੀ ਕਿ ਉਨ੍ਹਾਂ ਨੂੰ ਸਰਵੋਤਮ ਅਦਾਕਾਰ ਦਾ ਪੁਰਸਕਾਰ ਆਪਣੇ ਨਾਂਅ ਕੀਤਾ। ਇਸ ਫਿਲਮ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਸੁਪਰਹਿੱਟ ਫਿਲਮਾਂ ਦਿੱਤੀਆਂ। ਲੰਬੇ ਬ੍ਰੇਕ ਤੋਂ ਬਾਅਦ ਸੰਨੀ ਦਿਓਲ 'ਗਦਰ 2' 'ਚ ਨਜ਼ਰ ਆਏ। ਖਾਸ ਗੱਲ ਇਹ ਹੈ ਕਿ ਸਾਲ 2023 ਦਿਓਲ ਪਰਿਵਾਰ ਲਈ ਬੇਹੱਦ ਖਾਸ ਰਿਹਾ। ਧਰਮਿੰਦਰ, ਬੌਬੀ ਅਤੇ ਸੰਨੀ ਨੇ ਲੰਬੇ ਬ੍ਰੇਕ ਤੋਂ ਬਾਅਦ ਇੰਨੀ ਸ਼ਾਨਦਾਰ ਵਾਪਸੀ ਕੀਤੀ ਕਿ ਸਾਰਿਆਂ ਦੇ ਬੁੱਲਾਂ 'ਤੇ ਸਿਰਫ ਦਿਓਲ ਪਰਿਵਾਰ ਦਾ ਨਾਂਅ ਸੁਣਨ ਨੂੰ ਮਿਲਿਆ।
ਸੰਨੀ ਦਿਓਲ ਨੇ ਖੋਲ੍ਹੇ ਕਈ ਰਾਜ਼
ਹਾਲ ਹੀ 'ਚ ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ 'ਚ ਸ਼ਿਰਕਤ ਕੀਤੀ। ਇਸ ਦੌਰਾਨ ਸੰਨੀ ਦਿਓਲ ਨੇ ਆਪਣੀਆਂ ਕੁਝ ਨਵੀਂਆਂ ਅਤੇ ਪੁਰਾਣੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਪਿਲ ਨੇ ਵੀ ਸੰਨੀ ਨੂੰ ਕਈ ਸਵਾਲ ਪੁੱਛੇ ਕਿ ਧਰਮਪਾਜੀ ਤੁਹਾਡੇ ਦੋਵਾਂ ਲਈ ਸਟਰਿਕਟ ਹੈ ਜਾਂ ਤੁਸੀਂ ਆਪਣੇ ਬੱਚਿਆਂ ਲਈ ਸਟਰਿਕਟ ਹੋ? ਇਸ 'ਤੇ ਬੌਬੀ ਦਿਓਲ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਭਰਾ ਜ਼ਿਆਦਾ ਸਟਰਿਕਟ ਹੈ ਜਦਕਿ ਸੰਨੀ ਬੌਬੀ ਨੂੰ ਰੋਕਦੇ ਹੋਏ ਕਹਿੰਦੇ ਹਨ ਕਿ ਨਹੀਂ, ਪਿਤਾ ਜੀ ਸਟਰਿਕਟ ਸੀ। ਇਸ ਸਵਾਲ ਤੋਂ ਬਾਅਦ ਸੰਨੀ ਦਿਓਲ ਨੇ ਇਕ ਪੁਰਾਣੀ ਘਟਨਾ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਬਚਪਨ 'ਚ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਹੁੰਦਾ ਸੀ।
View this post on Instagram
ਸੰਨੀ ਨੂੰ ਕੁੱਟਦੇ ਸੀ ਪਰਿਵਾਰਕ ਮੈਂਬਰ
ਸੰਨੀ ਦਿਓਲ ਦਾ ਕਹਿਣਾ ਹੈ ਕਿ ਅਸੀਂ ਸੰਯੁਕਤ ਪਰਿਵਾਰ ਹਾਂ। ਚਾਚਾ, ਚਾਚੀ ਅਤੇ ਮਾਂ ਸਾਰੇ ਇਕੱਠੇ ਰਹਿੰਦੇ ਸਨ ਅਤੇ ਪਿਤਾ ਜ਼ਿਆਦਾਤਰ ਸ਼ੂਟਿੰਗ ਕਾਰਨ ਘਰ ਤੋਂ ਬਾਹਰ ਰਹਿੰਦੇ ਸਨ। ਜੇ ਉਹ ਮਾਮੂਲੀ ਜਿਹੀ ਵੀ ਸ਼ਰਾਰਤ ਕਰਦਾ ਤਾਂ ਸਾਰੇ ਮਿਲ ਕੇ ਕੁੱਟਦੇ। ਸੰਨੀ ਦਾ ਕਹਿਣਾ ਹੈ ਕਿ ਘਰ 'ਚ ਅਜਿਹਾ ਕੋਈ ਨਹੀਂ ਹੈ ਜਿਸ ਨੇ ਮੇਰੇ ਨਾਲ ਧੋਖਾ ਨਾ ਕੀਤਾ ਹੋਵੇ। ਸੰਨੀ ਦੀ ਇਹ ਗੱਲ ਸੁਣ ਕੇ ਬੌਬੀ ਦਿਓਲ ਕਹਿੰਦੇ ਹਨ ਕਿ ਇਸ ਲਈ ਭਰਾ 100-200 ਲੋਕਾਂ ਨਾਲ ਲੜ ਸਕਦਾ ਹੈ ਕਿਉਂਕਿ ਉਸ ਨੇ ਬਚਪਨ ਵਿੱਚ ਬਹੁਤ ਮਾਰ ਖਾਦੀ ਹੈ।