ਪੜਚੋਲ ਕਰੋ
(Source: ECI/ABP News)
ਸੁਸ਼ਾਂਤ ਕੇਸ 'ਚ ਉਲਝਦਾ ਜਾ ਰਿਹਾ 15 ਕਰੋੜ ਰੁਪਏ ਦਾ ਮਾਮਲਾ, ਸੋਮਵਾਰ ਨੂੰ ਰੀਆ ਤੋਂ ਮੁੜ ਪੁੱਛਗਿੱਛ ਕਰੇਗੀ ਈਡੀ
ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਸੀ ਕਿ ਰੀਆ ਚੱਕਰਵਰਤੀ ਅਤੇ ਉਸਦੇ ਪਰਿਵਾਰ ਨੇ ਸੁਸ਼ਾਂਤ ਦੇ 15 ਕਰੋੜ ਰੁਪਏ ਹੜਪ ਲਏ ਹਨ।
![ਸੁਸ਼ਾਂਤ ਕੇਸ 'ਚ ਉਲਝਦਾ ਜਾ ਰਿਹਾ 15 ਕਰੋੜ ਰੁਪਏ ਦਾ ਮਾਮਲਾ, ਸੋਮਵਾਰ ਨੂੰ ਰੀਆ ਤੋਂ ਮੁੜ ਪੁੱਛਗਿੱਛ ਕਰੇਗੀ ਈਡੀ Sushant Singh Rajput Death Case ED Investigation with Rhea Chakraborty to continue on Monday ਸੁਸ਼ਾਂਤ ਕੇਸ 'ਚ ਉਲਝਦਾ ਜਾ ਰਿਹਾ 15 ਕਰੋੜ ਰੁਪਏ ਦਾ ਮਾਮਲਾ, ਸੋਮਵਾਰ ਨੂੰ ਰੀਆ ਤੋਂ ਮੁੜ ਪੁੱਛਗਿੱਛ ਕਰੇਗੀ ਈਡੀ](https://static.abplive.com/wp-content/uploads/sites/5/2020/08/09002113/rhea-chakraborty-ED.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਵਿੱਚ 15 ਕਰੋੜ ਰੁਪਏ ਦੀ ਰਕਮ ਦਾ ਭੇਤ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਹੁਣ ਤੱਕ ਦੀ ਜਾਂਚ ਦੌਰਾਨ ਈਡੀ ਇਸ ਕੇਸ ਦੀ ਕਥਿਤ ਮੁੱਖ ਮੁਲਜ਼ਮ ਰੀਆ ਚੱਕਰਵਰਤੀ ਦੇ ਬੈਂਕ ਖਾਤਿਆਂ ਵਿੱਚ 15 ਕਰੋੜ ਰੁਪਏ ਹਾਸਲ ਨਹੀਂ ਕਰ ਸਕੀ। ਈਡੀ ਨੇ ਅੱਜ ਇਸ ਮਾਮਲੇ ਵਿੱਚ ਰੀਆ ਦੇ ਭਰਾ ਸ਼ੌਵਿਕ ਤੋਂ ਵੀ ਪੁੱਛਗਿੱਛ ਕੀਤੀ ਅਤੇ ਸੋਮਵਾਰ ਨੂੰ ਰੀਆ ਤੋਂ ਦੁਬਾਰਾ ਪੁੱਛਗਿੱਛ ਕਰੇਗੀ।
ਦੱਸ ਦਈਏ ਕਿ ਸੁਸ਼ਾਂਤ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਉਸਦੇ ਪਿਤਾ ਕੇਕੇ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਰਿਆ ਚੱਕਰਵਰਤੀ ਅਤੇ ਉਸਦੇ ਪਰਿਵਾਰ ਨੇ ਸੁਸ਼ਾਂਤ ਦੇ 15 ਕਰੋੜ ਰੁਪਏ ਹੜਪੇ ਸੀ। ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਇਹ ਰਕਮ ਸੁਸ਼ਾਂਤ ਦੇ ਬੈਂਕ ਖਾਤਿਆਂ ਤੋਂ ਜ਼ਬਰਦਸਤੀ ਟ੍ਰਾਂਸਫਰ ਕੀਤੀ ਗਈ ਸੀ।
ਅਜਿਹੇ 'ਚ ਸਵਾਲ ਉੱਠ ਰਿਹਾ ਹੈ ਕਿ ਫਿਰ 15 ਕਰੋੜ ਰੁਪਏ ਦੀ ਰਕਮ ਕਿੱਥੇ ਗਈ? ਈਡੀ ਦੇ ਸੂਤਰਾਂ ਦਾ ਮੰਨਣਾ ਹੈ ਕਿ ਇਸਦਾ ਮਤਲਬ ਹੈ ਕਿ ਪੈਸਾ ਕਿਤੇ ਹੋਰ ਟ੍ਰਾਂਸਫਰ ਕੀਤਾ ਗਿਆ ਹੈ। ਈਡੀ ਨੂੰ ਸੁਸ਼ਾਂਤ ਦੇ ਆਈਟੀਆਰ ਤੋਂ ਪਤਾ ਚੱਲਿਆ ਹੈ ਕਿ ਸੁਸ਼ਾਂਤ ਦੀ ਸਾਲਾਨਾ ਆਮਦਨ ਕਰੋੜਾਂ ਵਿੱਚ ਸੀ।
ਈਡੀ ਦੇ ਸੂਤਰਾਂ ਮੁਤਾਬਕ, ਰੀਆ ਨੂੰ ਸੋਮਵਾਰ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਮੁੜ ਬੁਲਾਇਆ ਗਿਆ ਹੈ ਕਿਉਂਕਿ ਈਡੀ ਰੀਆ ਵਲੋਂ ਦਿੱਤੇ ਸਵਾਲਾਂ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਈਡੀ ਦੇ ਸੂਤਰਾਂ ਮੁਤਾਬਕ, ਜਦੋਂ ਹੁਣ ਤੱਕ ਰੀਆ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਵਿੱਚ ਸੁਸ਼ਾਂਤ ਦੇ ਖਾਤਿਆਂ ਚੋਂ 15 ਕਰੋੜ ਰੁਪਏ ਟ੍ਰਾਂਸਫਰ ਕਰਨ ਦੇ ਦਸਤਾਵੇਜ਼ੀ ਸਬੂਤ ਨਹੀਂ ਮਿਲੇ। ਈਡੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਸੁਸ਼ਾਂਤ ਅਤੇ ਰੀਆ ਦਰਮਿਆਨ ਹੋਏ ਲੈਣ-ਦੇਣ ਦੇ ਦਸਤਾਵੇਜ਼ ਮਿਲ ਗਏ ਹਨ ਪਰ ਜੋ ਦਸਤਾਵੇਜ਼ ਹੁਣ ਤਕ ਮਿਲੇ ਹਨ ਉਹ 15 ਕਰੋੜ ਰੁਪਏ ਦੇ ਨਹੀਂ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਧਰਮ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)