ਪੜਚੋਲ ਕਰੋ

Death: ਮਸ਼ਹੂਰ ਅਦਾਕਾਰ ਦਾ ਅਚਾਨਕ ਹੋਇਆ ਦੇਹਾਂਤ, ਗਮ 'ਚ ਡੁੱਬਿਆ ਪਰਿਵਾਰ

Delhi Ganesh Death: ਮਨੋਰੰਜਨ ਜਗਤ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦਿੱਲੀ ਗਣੇਸ਼ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਲੰਬੇ ਸਮੇਂ ਤੋਂ ਬਿਮਾਰ ਸਨ,

Delhi Ganesh Death: ਮਨੋਰੰਜਨ ਜਗਤ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦਿੱਲੀ ਗਣੇਸ਼ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਲੰਬੇ ਸਮੇਂ ਤੋਂ ਬਿਮਾਰ ਸਨ, ਜਿਸ ਤੋਂ ਬਾਅਦ ਉਹ 9 ਨਵੰਬਰ 2024 (ਸ਼ਨੀਵਾਰ) ਨੂੰ 80 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਬੇਟੇ ਮਹਾਦੇਵਨ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਦਿੱਲੀ ਗਣੇਸ਼ ਨੇ ਆਪਣੇ ਫਿਲਮੀ ਕਰੀਅਰ ਵਿੱਚ 400 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ।

ਦਿੱਲੀ ਗਣੇਸ਼ ਦੇ ਬੇਟੇ ਮਹਾਦੇਵਨ ਨੇ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਕਰਦੇ ਹੋਏ ਲਿਖਿਆ- 'ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੇ ਪਿਤਾ ਦਿੱਲੀ ਗਣੇਸ਼ ਦਾ 9 ਨਵੰਬਰ ਨੂੰ ਰਾਤ ਕਰੀਬ 11 ਵਜੇ ਦੇਹਾਂਤ ਹੋ ਗਿਆ।'

ਦਿੱਲੀ ਗਣੇਸ਼ ਦੀ ਆਖਰੀ ਫਿਲਮ ਸੀ ਕਮਲ ਹਾਸਨ ਦੀ ਇੰਡੀਅਨ 2  

ਮਰਹੂਮ ਅਦਾਕਾਰ ਦਿੱਲੀ ਗਣੇਸ਼ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1976 ਵਿੱਚ ਬਾਲਚੰਦਰ ਦੀ ਫਿਲਮ 'ਪੱਟਿਨਾ ਪ੍ਰਵੇਸ਼ਮ' ਨਾਲ ਕੀਤੀ ਸੀ। ਉਨ੍ਹਾਂ ਨੇ ਤਾਮਿਲ, ਤੇਲਗੂ ਅਤੇ ਮਲਿਆਲਮ ਵਿੱਚ 400 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਨਾਇਕਨ, ਮਾਈਕਲ ਮਧਾਨਾ ਕਾਮ ਰਾਜਨ, ਸਿੰਧੂ ਭੈਰਵੀ, ਇਰੁਵਰ ਵਰਗੀਆਂ ਕਈ ਫਿਲਮਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ। ਉਹ ਆਖਰੀ ਵਾਰ ਕਮਲ ਹਾਸਨ ਦੀ ਫਿਲਮ 'ਇੰਡੀਅਨ 2' 'ਚ ਨਜ਼ਰ ਆਏ ਸੀ।
 
ਦਿੱਲੀ ਗਣੇਸ਼ ਦਿੱਲੀ ਦਾ ਰਹਿਣ ਵਾਲਾ ਸੀ ਅਤੇ ਉਨ੍ਹਾਂ ਦਾ ਇਹ ਨਾਂ ਡਾਇਰੈਕਟਰ ਬਲਾਚੰਦਰ ਨੇ ਰੱਖਿਆ ਸੀ। ਅਭਿਨੇਤਾ ਦਿੱਲੀ ਵਿੱਚ ਇੱਕ ਥੀਏਟਰ ਮੰਡਲੀ, ਦੱਖਣੀ ਭਾਰਤ ਨਾਟਕ ਸਭਾ ਦਾ ਮੈਂਬਰ ਸੀ। ਉਨ੍ਹਾਂ ਇੱਕ ਦਹਾਕੇ ਤੱਕ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਕੀਤੀ।

View this post on Instagram
 
A post shared by Delhi Ganesh (@ganeshdelhi)

3 ਸਾਲ ਪਹਿਲਾਂ ਕਮਲ ਹਾਸਨ ਬਾਰੇ ਕਹੀਆਂ ਸੀ ਅਜਿਹੀਆਂ ਗੱਲਾਂ

ਸਾਲ 2021 ਵਿੱਚ ਸਿਨੇਮਾ ਐਕਸਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦਿੱਲੀ ਗਣੇਸ਼ ਨੇ ਕਿਹਾ ਸੀ ਕਿ ਕਮਲ ਹਾਸਨ ਦੇ ਨਾਲ ਕੀਤੀਆਂ ਸਾਰੀਆਂ ਫਿਲਮਾਂ ਉਨ੍ਹਾਂ ਨੂੰ ਪਸੰਦ ਹਨ। ਉਨ੍ਹਾਂ ਨੇ ਕਿਹਾ ਸੀ- 'ਮੈਂ ਕਮਲ ਹਾਸਨ ਦੇ ਨਾਲ ਜੋ ਵੀ ਫਿਲਮਾਂ ਕੀਤੀਆਂ ਹਨ। ਉਹ ਮੈਨੂੰ ਬਹੁਤ ਪਸੰਦ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਮੈਨੂੰ ਸਭ ਤੋਂ ਵੱਧ ਮਾਨਤਾ ਦਿਵਾਈ। ਅਵਵੈ ਸ਼ਨਮੁਘੀ, ਤੇਨਾਲੀ, ਮਾਈਕਲ ਮਦਾਨਾ ਕਾਮਾ ਰਾਜਨ ਅਤੇ ਅਪੂਰਵਾ ਸਗੋਧਰਰਗਲ ਕੁਝ ਫਿਲਮਾਂ ਹਨ ਜੋ ਮਨ ਵਿੱਚ ਆਉਂਦੀਆਂ ਹਨ। ਕਮਲ ਅਭਿਨੇਤਾਵਾਂ ਨੂੰ ਬਹੁਤ ਥਾਂ ਦਿੰਦੇੇ ਹਨ ਅਤੇ ਉਹ ਤੁਹਾਡੇ 'ਤੇ ਭਰੋਸਾ ਕਰਦੇ ਹਨ। ਉਸ ਨਾਲ ਹੀ ਸਾਰਾ ਫਰਕ ਪੈਂਦਾ ਹੈ।'

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?

ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !

Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
Advertisement
ABP Premium

ਵੀਡੀਓਜ਼

ਸਰਪੰਚਾਂ ਨੇ ਬਣਾਇਆ ਪਿੰਡ ਲਈ ਮੈਨੀਫੈਸਟੋਪਿੰਡਾ 'ਚ ਨਸ਼ੇ ਰੋਕਣ ਲਈ ਮੰਤਰੀ Laljeet Bhullar ਨੇ ਦਿੱਤਾ ਸੁਝਾਅਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਪਰਾਲੀ ਦੇ ਮੁੱਦੇ ਤੇ ਖਾਸ ਗੱਲਬਾਤਟਿਕਟ ਦੇ ਵਿਵਾਦ ਨੂੰ ਲੈ ਕੇ  ਇਸ਼ਾਂਕ ਨੇ ਦਿਤਾ ਜਵਾਬ, Interview Ishank

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?
ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !
ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ

Air Polltion:  ਪੰਜਾਬ ਸਰਕਾਰ ਨੇ ਵਧਦੇ ਹਵਾ ਪ੍ਰਦੂਸ਼ਣ ਕਰਕੇ ਪਾਰਕਾਂ ਤੇ ਅਜਾਇਬ ਘਰਾਂ ‘ਚ ਲੋਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਜਾਣੋ ਕਦੋਂ ਤੱਕ ਰਹਿਣਗੇ ਬੰਦ ?

4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ

Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ

Embed widget