Rakhi Sawant: ਰਾਖੀ ਸਾਵੰਤ ਨੂੰ ਦੇਖ ਡਰਿਆ ਬੱਚਾ, ਦੇਖੋ ਕਿਵੇਂ ਰੋ-ਰੋ ਨਿਕਲੀਆਂ ਚੀਕਾਂ, ਵੀ਼ਡੀਓ ਵਾਇਰਲ
Rakhi Sawant With Child video: ਮਨੋਰੰਜਨ ਜਗਤ ਦੀ ਡਰਾਮਾ ਕੁਈਨ ਰਾਖੀ ਸਾਵੰਤ ਅੱਜਕੱਲ੍ਹ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਉਸ ਨੂੰ ਧਮਕੀ ਭਰੀ ਮੇਲ ਆਈ ਸੀ। ਜਿਸ ਨੂੰ ਲੈ ਉਹ ਖੂਬ ਸੁਰਖੀਆਂ ਵਿੱਚ ਰਹੀ....
Rakhi Sawant With Child video: ਮਨੋਰੰਜਨ ਜਗਤ ਦੀ ਡਰਾਮਾ ਕੁਈਨ ਰਾਖੀ ਸਾਵੰਤ ਅੱਜਕੱਲ੍ਹ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਉਸ ਨੂੰ ਧਮਕੀ ਭਰੀ ਮੇਲ ਆਈ ਸੀ। ਜਿਸ ਨੂੰ ਲੈ ਉਹ ਖੂਬ ਸੁਰਖੀਆਂ ਵਿੱਚ ਰਹੀ। ਦੱਸ ਦੇਈਏ ਕਿ ਇਸ ਤੋਂ ਇਲਾਵਾ ਉਹ ਆਪਣੇ ਕਿਸੇ ਨਾ ਕਿਸੇ ਵੀਡੀਓ ਨੂੰ ਲੈ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਰਾਖੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਕਿਸੇ ਦੇ ਬੱਚੇ ਨਾਲ ਦਿਖਾਈ ਦੇ ਰਹੀ ਹੈ। ਹਾਲਾਂਕਿ ਇਸ ਦੌਰਾਨ ਰਾਖੀ ਨੂੰ ਦੇਖ ਬੱਚਾ ਚੀਕਾਂ ਮਾਰ-ਮਾਰ ਰੋ ਰਿਹਾ ਹੈ। ਤੁਸੀ ਵੀ ਵੇਖੋ ਕਿਵੇਂ ਰਾਖੀ ਦੇ ਰੂਪ ਤੋਂ ਡਰੇ ਬੱਚੇ ਨੇ ਮਾਰੀਆਂ ਚੀਕਾਂ...
View this post on Instagram
ਦਰਅਸਲ, ਇਹ ਵੀਡੀਓ India Forums ਇੰਸਟਾਗ੍ਰਾਮ ਅਕਾਊਂਟ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਰਾਖੀ ਸਾਵੰਤ ਨੂੰ ਟੈਗ ਕੀਤਾ ਗਿਆ ਹੈ। ਇਸ ਵੀਡੀਓ ਨੂੰ ਦੇਖ ਪ੍ਰਸ਼ੰਸ਼ਕ ਵੀ ਹੱਸ ਹੱਸ ਲੋਟ ਪੋਟ ਹੋ ਰਹੇ ਹਨ। ਹਾਲਾਂਕਿ ਇਸ ਵਾਇਰਲ ਵੀਡੀਓ ਵਿੱਚ ਸਿਰਫ ਬੱਚਾ ਹੀ ਨਹੀਂ ਸਗੋਂ ਬੱਚੇ ਕੋਲੋਂ ਰਾਖੀ ਵੀ ਡਰਦੀ ਹੋਈ ਦਿਖਾਈ ਦੇ ਰਹੀ ਹੈ।
ਦੱਸ ਦੇਈਏ ਕਿ ਹਾਲ ਹੀ 'ਚ ਰਾਖੀ ਆਪਣੇ ਕਰੀਬੀ ਦੋਸਤ ਮੁਹੰਮਦ ਦਾਨਿਸ਼ ਦੇ ਵਿਆਹ ਵਿੱਚ ਦੁਲਹਨ ਦੇ ਲੁੱਕ ਵਿੱਚ ਪਹੁੰਚੀ। ਜਿੱਥੇ ਪਾਪਰਾਜ਼ੀ ਦੇ ਕੈਮਰੇ ਦੇ ਸਾਹਮਣੇ ਉਸ ਨੇ ਕਿਹਾ ਕਿ ਜਦੋਂ ਤੋਂ ਮੈਨੂੰ ਆਦਿਲ ਨੇ ਧੋਖਾ ਦਿੱਤਾ ਹੈ, ਹੁਣ ਮੈਂ ਹਰ ਵਿਆਹ 'ਚ ਦੁਲਹਨ ਬਣ ਕੇ ਜਾਂਦੀ ਹਾਂ। ਕੌਣ ਜਾਣਦਾ ਹੈ, ਮੈਨੂੰ ਉੱਥੇ ਇੱਕ ਲਾੜਾ ਮਿਲ ਸਕਦਾ ਹੈ। ਵੈਸੇ, ਸਾਡਾ ਧਿਆਨ ਰਾਖੀ ਦੇ ਬੋਲਾਂ ਨਾਲੋਂ ਉਸ ਦੇ ਲਹਿੰਗੇ 'ਤੇ ਜ਼ਿਆਦਾ ਕੇਂਦਰਿਤ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।
View this post on Instagram
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਰਾਖੀ ਪੀਲੇ ਰੰਗ ਦੇ ਲਹਿੰਗੇ 'ਚ ਦੁਲਹਨ ਵਾਂਗ ਲੱਗ ਰਹੀ ਹੈ। ਦੂਰੋਂ ਹੀ ਉਸ ਦਾ ਲੁੱਕ ਬਹੁਤ ਆਕਰਸ਼ਕ ਸੀ ਅਤੇ ਉਹ ਬਹੁਤ ਸੋਹਣੀ ਲੱਗ ਰਹੀ ਸੀ। ਰਾਖੀ ਨੇ ਗੁਲਾਬ ਦੇ ਫੁੱਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ। ਇਸ ਦੌਰਾਨ ਰਾਖੀ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਤਸਵੀਰਾਂ ਅਤੇ ਵੀਡੀਓ ਸਾਂਝੇ ਕੀਤੇ ਗਏ ਹਨ। ਜਿਨ੍ਹਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।