
Death: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਹਸਤੀ ਦਾ ਸਦਮੇ 'ਚ ਪਰਿਵਾਰ, ਧੀ ਦਾ ਹੋਇਆ ਬੁਰਾ ਹਾਲ, ਜਾਣੋ ਕਿੰਨਾ ਪੈਸਾ ਛੱਡ ਗਿਆ ਅਦਾਕਾਰ
Atul Parchure Family and Net Worth: ਮਨੋਰੰਜਨ ਜਗਤ ਵਿੱਚ ਇਸ ਸਮੇਂ ਮਾਤਮ ਛਾਇਆ ਹੋਇਆ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਅਤੁਲ ਪਰਚੂਰੇ ਦੇ ਦੇਹਾਂਤ ਨਾਲ ਪਰਿਵਾਰ ਸਣੇ ਪ੍ਰਸ਼ੰਸਕ ਵੀ ਡੂੰਘੇ ਸਦਮੇ

Atul Parchure Family and Net Worth: ਮਨੋਰੰਜਨ ਜਗਤ ਵਿੱਚ ਇਸ ਸਮੇਂ ਮਾਤਮ ਛਾਇਆ ਹੋਇਆ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਅਤੁਲ ਪਰਚੂਰੇ ਦੇ ਦੇਹਾਂਤ ਨਾਲ ਪਰਿਵਾਰ ਸਣੇ ਪ੍ਰਸ਼ੰਸਕ ਵੀ ਡੂੰਘੇ ਸਦਮੇ ਵਿੱਚ ਹਨ। ਅਦਾਕਾਰ ਨੇ 57 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ 14 ਅਕਤੂਬਰ 2024 ਨੂੰ ਆਖਰੀ ਸਾਹ ਲਿਆ। ਉਨ੍ਹਾਂ ਨੂੰ ਕੁਝ ਸਾਲ ਪਹਿਲਾਂ ਹੀ ਕੈਂਸਰ ਦਾ ਪਤਾ ਲੱਗਾ ਸੀ। ਉਨ੍ਹਾਂ ਦੇ ਦੇਹਾਂਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਾਲਾਂਕਿ ਇਸ ਜੰਗ ਵਿਚਾਲੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਅਤੁਲ ਪਰਚੂਰੇ ਦੇ ਪਰਿਵਾਰਕ ਮੈਂਬਰ
ਅਤੁਲ ਪਰਚੂਰੇ ਆਪਣੇ ਪਿੱਛੇ ਪਤਨੀ ਸੋਨੀਆ ਪਰਚੂਰੇ ਅਤੇ ਇੱਕ ਬੇਟੀ ਛੱਡ ਗਏ ਹਨ। ਇਸ ਛੋਟੇ ਜਿਹੇ ਪਰਿਵਾਰ ਵਿੱਚ ਅਤੁਲ ਦੀ ਮੌਤ ਤੋਂ ਬਾਅਦ ਮਾਂ-ਧੀ ਇਕੱਲੇ ਰਹਿ ਗਏ ਹਨ ਅਤੇ ਹੁਣ ਦੋਵੇਂ ਇੱਕ-ਦੂਜੇ ਦਾ ਸਹਾਰਾ ਹਨ। ਫਿਲਹਾਲ ਅਦਾਕਾਰ ਦੀ ਪਤਨੀ ਕਾਫੀ ਟੁੱਟ ਚੁੱਕੀ ਹੈ। ਦੱਸ ਦੇਈਏ ਕਿ ਸੋਨੀਆ ਕਦੇ ਅਭਿਨੇਤਰੀ ਸੀ। ਹਾਲਾਂਕਿ, ਵਿਆਹ ਤੋਂ ਬਾਅਦ ਉਨ੍ਹਾਂ ਐਕਟਿੰਗ ਛੱਡ ਦਿੱਤੀ ਅਤੇ ਡਾਂਸ ਨੂੰ ਆਪਣਾ ਕਰੀਅਰ ਬਣਾਇਆ। ਉਹ ਇੱਕ ਸਿਖਲਾਈ ਪ੍ਰਾਪਤ ਕਥਕ ਡਾਂਸਰ ਹੈ। ਉਹ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ICCR) ਦੀ ਪੈਨਲਿਸਟ ਵੀ ਹੈ। ਉਨ੍ਹਾਂ 6 ਸਾਲ ਦੀ ਉਮਰ ਵਿੱਚ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਸੀ।
ਅਤੁਲ ਨੇ ਕਿਹਾ ਸੀ- ਮੇਰੀ ਪਤਨੀ ਹੀ ਮੇਰੀ ਅਸਲੀ ਹਿੰਮਤ
ਮੌਤ ਤੋਂ ਪਹਿਲਾਂ ਇੱਕ ਇੰਟਰਵਿਊ ਵਿੱਚ ਅਤੁਲ ਪਰਚੂਰੇ ਨੇ ਆਪਣੀ ਪਤਨੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਅਭਿਨੇਤਾ ਨੇ ਦੱਸਿਆ ਸੀ ਕਿ ਉਸਦੀ ਪਤਨੀ ਹੀ ਉਸਦੀ ਅਸਲ ਹਿੰਮਤ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਉਹ ਵਿਆਹ ਤੋਂ ਪਹਿਲਾਂ ਇੱਕ ਵੱਡੇ ਬੰਗਲੇ ਵਿੱਚ ਰਹਿੰਦੀ ਸੀ, ਪਰ ਵਿਆਹ ਤੋਂ ਬਾਅਦ ਉਹ 2 ਕਮਰਿਆਂ ਵਾਲੇ ਫਲੈਟ ਵਿੱਚ ਚਲੀ ਗਈ ਅਤੇ ਉਨ੍ਹਾਂ ਇਸ ਬਾਰੇ ਕਦੇ ਸ਼ਿਕਾਇਤ ਨਹੀਂ ਕੀਤੀ।
ਇੱਕ ਸਾਲ ਤੱਕ ਅਤੁਲ ਕੋਲ ਨਹੀਂ ਸੀ ਕੋਈ ਕੰਮ
ਇਸ ਤੋਂ ਇਲਾਵਾ ਅਤੁਲ ਪਰਚੂਰੇ ਨੇ ਇਹ ਵੀ ਕਿਹਾ ਸੀ ਕਿ ਇੱਕ ਸਮੇਂ ਉਹ 4 ਮਹੀਨੇ ਲਈ ਹਸਪਤਾਲ 'ਚ ਦਾਖਲ ਰਹੇ ਸੀ ਅਤੇ ਕਰੀਬ ਇੱਕ ਸਾਲ ਤੱਕ ਕੰਮ ਨਹੀਂ ਕੀਤਾ। ਅਜਿਹੇ 'ਚ ਜਦੋਂ ਤੱਕ ਉਹ ਪੂਰੀ ਤਰ੍ਹਾਂ ਠੀਕ ਹੋ ਗਏ, ਉਦੋਂ ਤੱਕ ਉਨ੍ਹਾਂ ਦੀ ਪਤਨੀ ਨੇ ਨਾ ਸਿਰਫ ਉਸ ਦੀ ਦੇਖਭਾਲ ਕੀਤੀ, ਸਗੋਂ ਆਪਣੇ ਕਰੀਅਰ ਦੇ ਨਾਲ-ਨਾਲ ਉਨ੍ਹਾਂ ਦਾ ਘਰ ਵੀ ਚਲਾਇਆ। ਉਸ ਸਮੇਂ ਦੌਰਾਨ ਸੋਨੀਆ ਪਰਚੂਰੇ ਨੇ ਸਥਿਤੀ ਨੂੰ ਸੰਭਾਲਿਆ ਅਤੇ ਇਕੱਲੀ ਹੀ ਸਾਰਾ ਘਰ ਚਲਾਇਆ।
View this post on Instagram
ਅਤੁਲ ਦੀ ਬੇਟੀ ਫੈਸ਼ਨ ਸਟਾਈਲਿਸਟ
ਪਤਨੀ ਤੋਂ ਇਲਾਵਾ ਅਤੁਲ ਪਰਚੂਰੇ ਦੀ ਇੱਕ ਬੇਟੀ ਵੀ ਹੈ ਜਿਸ ਦੇ ਸਿਰ ਤੋਂ ਹੁਣ ਪਿਤਾ ਦਾ ਪਰਛਾਵਾਂ ਚਲਿਆ ਗਿਆ ਹੈ। ਅਦਾਕਾਰ ਦੀ ਬੇਟੀ ਦਾ ਨਾਂ ਸਖੀਲ ਪਰਚੂਰੇ ਹੈ। ਉਹ ਆਪਣੇ ਪਰਿਵਾਰ ਦੇ ਬਹੁਤ ਕਰੀਬ ਹੈ ਅਤੇ ਇਹ ਸੋਸ਼ਲ ਮੀਡੀਆ 'ਤੇ ਵੀ ਦਿਖਾਈ ਦੇ ਰਿਹਾ ਹੈ। ਸਖੀਲ ਇੱਕ ਫੈਸ਼ਨ ਸਟਾਈਲਿਸਟ ਹੈ ਅਤੇ ਕਾਫੀ ਮਸ਼ਹੂਰ ਵੀ ਹੈ।
ਅਤੁਲ ਪਰਚੂਰੇ ਦੀ ਜਾਇਦਾਦ
ਮਰਹੂਮ ਅਦਾਕਾਰ ਅਤੇ ਕਾਮੇਡੀਅਨ ਅਤੁਲ ਪਰਚੂਰੇ ਕਰੀਬ 300 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਸਨ। ਉਨ੍ਹਾਂ ਨੇ ਸਖਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਸੀ। ਹੁਣ ਸਿਰਫ ਉਨ੍ਹਾਂ ਦੀ ਪਤਨੀ ਅਤੇ ਬੇਟੀ ਹੀ ਉਸ ਦੀ ਜਾਇਦਾਦ ਦਾ ਪੂਰਾ ਧਿਆਨ ਰੱਖਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
