Vivek Agnihotri: ਵਿਵੇਕ ਅਗਨੀਹੋਤਰੀ ਨੇ ਠੁਕਰਾਏ ਕਰੋੜਾਂ ਰੁਪਏ, ਖੁਲਾਸਾ ਕਰ ਦੱਸਿਆ ਆਖਿਰ ਕਿਉਂ ਆਏ ਵੱਡੇ ਆੱਫਰ
The Kashmir Files 2: ਫਿਲਮ ‘ਦ ਕਸ਼ਮੀਰ ਫਾਈਲਜ਼’ ਦੀ ਰਿਲੀਜ਼ ਦੇ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਹੁਣ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਆਪਣੀ ਅਗਲੀ ਫਿਲਮ ‘ਦ ਵੈਕਸੀਨ ਵਾਰ’ ਦੀ ਰਿਲੀਜ਼ ਦੀ ਤਿਆਰੀ ਕਰ ਰਹੇ
The Kashmir Files 2: ਫਿਲਮ ‘ਦ ਕਸ਼ਮੀਰ ਫਾਈਲਜ਼’ ਦੀ ਰਿਲੀਜ਼ ਦੇ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਹੁਣ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਆਪਣੀ ਅਗਲੀ ਫਿਲਮ ‘ਦ ਵੈਕਸੀਨ ਵਾਰ’ ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ। ‘ਦ ਵੈਕਸੀਨ ਵਾਰ’ ਉਨ੍ਹਾਂ ਵਿਗਿਆਨੀਆਂ ਦੀ ਕਹਾਣੀ ਹੈ ਜੋ ਸਵਦੇਸ਼ੀ BBV152 ਵੈਕਸੀਨ ਨੂੰ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਆਮ ਤੌਰ 'ਤੇ ਇਸਨੂੰ ਕੋਵੈਕਸਿਨ ਕਿਹਾ ਜਾਂਦਾ ਹੈ। ਇਸ ਦੌਰਾਨ ਨਿਰਦੇਸ਼ਕ ਨੇ ਦਾਅਵਾ ਕੀਤਾ ਕਿ ਇੰਡਸਟਰੀ ਵੱਲੋਂ 'ਦ ਵੈਕਸੀਨ ਵਾਰ' ਤੇ ਰੋਕ ਲਗਾਈ ਗਈ ਹੈ, ਮਤਲਬ ਕੋਈ ਵੀ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ।
'ਜਵਾਨ' ਨੂੰ ਲੈ ਬੋਲਿਆ ਨਿਰਦੇਸ਼ਕ
ਇੱਕ ਇੰਟਰਵਿਊ ਦੌਰਾਨ ਵਿਵੇਕ ਅਗਨੀਹੋਤਰੀ ਨੇ ਕਿਹਾ ਕਿ 'ਜਦੋਂ 'ਬੁੱਧਾ ਇਨ ਏ ਟ੍ਰੈਫਿਕ ਜਾਮ' ਆਈ ਤਾਂ ਕਈ ਲੋਕਾਂ ਨੇ ਯੂਟਿਊਬ 'ਤੇ ਇਸ ਦੀ ਸਮੀਖਿਆ ਕੀਤੀ। 'ਦ ਤਾਸ਼ਕੰਦ ਫਾਈਲਜ਼' ਦੌਰਾਨ ਸਾਡੇ ਕੋਲ ਜ਼ਿਆਦਾ ਸਰੋਤ ਨਹੀਂ ਸਨ, ਇਸ ਲਈ ਅਸੀਂ ਇਸਨੂੰ ਸਿਰਫ 175 ਥੀਏਟਰਾਂ ਵਿੱਚ ਹੀ ਰਿਲੀਜ਼ ਕਰ ਸਕੇ। ਤੁਸੀ ਜੇਕਰ ਅੱਜ 'ਜਵਾਨ' ਲਿਖੋ ਤਾਂ ਦਸ ਹਜ਼ਾਰ ਲੋਕ ਆ ਕੇ ਰੀਵਿਊ ਕਰਨਗੇ। ਇਸ ਦੇ ਨਾਲ ਹੀ ਮੈਂ 350 ਕਰੋੜ ਰੁਪਏ ਦੀ ਫਿਲਮ ਦਿੱਤੀ, ਜਿਸ ਨੇ ਇੱਕ ਖਾਸ ਪ੍ਰਭਾਵ ਪਾਇਆ, ਪਰ ਕਿਸੇ ਨੇ ਇਸ ਦੀ ਸਮੀਖਿਆ ਨਹੀਂ ਕੀਤੀ ਕਿਉਂਕਿ ਇਹ ਪੈਸੇ ਨਾਲ ਕਰਵਾਈ ਜਾ ਰਹੀ ਹੈ।
ਦਿ ਕਸ਼ਮੀਰ ਫਾਈਲਜ਼ ਦੇ ਸੀਕਵਲ ਲਈ ਕਈ ਆਫਰ ਮਿਲੇ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਫੈਸਲੇ ਕਦੇ ਵੀ ਵਿੱਤੀ ਵਿਚਾਰਾਂ ਤੋਂ ਪ੍ਰੇਰਿਤ ਨਹੀਂ ਹੁੰਦੇ। ਉਸਨੇ ਖੁਲਾਸਾ ਕੀਤਾ ਕਿ ਕਈ ਵੱਡੇ ਪ੍ਰੋਡਕਸ਼ਨ ਹਾਊਸਾਂ ਅਤੇ ਵੱਡੇ ਸਿਤਾਰਿਆਂ ਨੇ ਉਸਨੂੰ ਪੇਸ਼ਕਸ਼ਾਂ ਦਿੱਤੀਆਂ। ਕਈ ਲੋਕਾਂ ਨੇ ਉਸ ਨੂੰ 'ਦ ਕਸ਼ਮੀਰ ਫਾਈਲਜ਼' ਦਾ ਸੀਕਵਲ ਬਣਾਉਣ ਦੀ ਬੇਨਤੀ ਕੀਤੀ। ਵਿਵੇਕ ਅਗਨੀਹੋਤਰੀ ਨੇ ਕਿਹਾ, 'ਮੈਂ ਉਸ ਜਾਲ 'ਚ ਨਹੀਂ ਫਸਣਾ ਚਾਹੁੰਦਾ ਸੀ। ਦ ਕਸ਼ਮੀਰ ਫਾਈਲਜ਼ ਤੋਂ ਬਾਅਦ, ਹਰ ਇੱਕ ਸਟੂਡੀਓ ਮੈਨੂੰ 200-300 ਕਰੋੜ ਰੁਪਏ ਦੇਣ ਲਈ ਤਿਆਰ ਸੀ ਅਤੇ ਹਰ ਸਟਾਰ ਨੇ ਮੈਨੂੰ ਨਿੱਜੀ ਤੌਰ 'ਤੇ ਬੁਲਾਇਆ ਅਤੇ ਮੇਰੇ ਨਾਲ 'ਦ ਦਿੱਲੀ ਫਾਈਲਜ਼' ਜਾਂ 'ਦ ਕਸ਼ਮੀਰ ਫਾਈਲਜ਼ ਪਾਰਟ 2' ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਖੈਰ, ਕੋਈ ਵੀ 'ਦ ਕਸ਼ਮੀਰ ਫਾਈਲਜ਼ 2' ਬਣਾ ਸਕਦਾ ਹੈ।
'ਅਸੀਂ ਜੋ ਵੀ ਪੈਸਾ ਕਮਾਇਆ ਇਸ ਫਿਲਮ 'ਚ ਲਗਾ ਦਿੱਤਾ'
ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਇਸ ਤਰ੍ਹਾਂ ਦੇ ਸੀਕਵਲ ਬਣਾਉਣ ਲਈ ਤਿਆਰ ਹਨ। ਇਸ 'ਤੇ ਵਿਵੇਕ ਨੇ ਕਿਹਾ, ''ਮੈਂ ਪੈਸਾ ਕਮਾਉਣ ਲਈ ਅਜਿਹਾ ਕਰ ਸਕਦਾ ਸੀ, ਪਰ ਇਸ ਦੀ ਬਜਾਏ ਅਸੀਂ ਵਾਪਸ ਚਲੇ ਗਏ ਅਤੇ ਇਕ ਛੋਟੀ ਫਿਲਮ ਬਣਾਈ। ਬਹੁਤ ਸੰਘਰਸ਼ ਕੀਤਾ, 50 ਦਿਨ ਤੱਕ ਨੀਂਦ ਨਹੀਂ ਆਈ। ਪੱਲਵੀ (ਅਦਾਕਾਰਾ ਅਤੇ ਉਸਦੀ ਪਤਨੀ ਪੱਲਵੀ ਜੋਸ਼ੀ) ਅਤੇ ਮੈਂ ਇਧਰ-ਉਧਰ ਭੱਜ ਰਹੇ ਸੀ। ਅਸੀਂ ਜੋ ਵੀ ਥੋੜਾ ਜਿਹਾ ਪੈਸਾ ਕਮਾਇਆ, ਅਸੀਂ ਉਸ ਨੂੰ ਇਸ ਫਿਲਮ ਵਿੱਚ ਲਗਾ ਦਿੱਤਾ ਹੈ ਅਤੇ ਜੇਕਰ ਇਹ ਫਿਲਮ ਨਹੀਂ ਚੱਲਦੀ ਹੈ, ਤਾਂ ਮੈਂ ਉੱਥੇ ਹੀ ਵਾਪਿਸ ਆ ਜਾਂਵਾਗਾਂ, ਜਿੱਥੇ ਮੈਂ 'ਦ ਕਸ਼ਮੀਰ ਫਾਈਲਜ਼' ਤੋਂ ਪਹਿਲਾਂ ਸੀ।