ਬਾਂਦਰਾਂ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਸੋਨੂੰ ਸੂਦ ਤੋਂ ਮੰਗੀ ਮਦਦ, ਅੱਗੋਂ ਮਿਲਿਆ ਇਹ ਜਵਾਬ
ਪਿਛਲੇ ਲੰਬੇ ਸਮੇਂ ਤੋਂ ਬਾਲੀਵੁੱਡ ਐਕਟਰ ਸੋਨੂੰ ਸੂਦ ਜ਼ਰੂਰਤਮੰਦਾਂ ਦੀ ਮਦਦ ਕਰਕੇ ਸੁਰਖੀਆਂ 'ਚ ਬਣੇ ਹੋਏ ਹਨ। ਇਸ ਦੇ ਨਾਲ ਹੀ ਹੁਣ ਇੱਕ ਪਿੰਡ ਦੇ ਲੋਕਾਂ ਨੇ ਸੋਨੂੰ ਸੂਦ ਤੋਂ ਬਾਂਦਰਾਂ ਦੀ ਦਹਿਸ਼ਤ ਤੋਂ ਖੁਦ ਨੂੰ ਬਚਾਉਣ ਲਈ ਮਦਦ ਮੰਗੀ ਹੈ। ਇਸ ਦਾ ਜਵਾਬ ਉਨ੍ਹਾਂ ਨੇ ਕੁਝ ਇਸ ਤਰ੍ਹਾਂ ਦਿੱਤਾ।
ਮੁੰਬਈ: ਲੋਕਾਂ ਦੀ ਮਦਦ ਕਰਨ ਨੂੰ ਹਮੇਸ਼ਾ ਤਿਆਰ ਰਹਿਣ ਵਾਲੇ ਸੋਨੂੰ ਸੂਦ (Sonu Sood) ਕੋਲ ਹੁਣ ਅਜਿਹੇ ਪਿੰਡ ਦੇ ਕਈ ਲੋਕ ਪਹੁੰਚੇ ਹਨ ਜਿਨ੍ਹਾਂ ਨੂੰ ਬਾਂਦਰਾਂ ਤੋਂ ਖ਼ਤਰਾ ਹੈ। ਜੀ ਹਾਂ ਇਹ ਅਜੀਬ ਜ਼ਰੂਰ ਹੈ ਪਰ ਸੱਚ ਹੈ। ਇਸ ਪਿੰਡ ਦੇ ਲੋਕਾਂ ਨੇ ਸੋਨੂੰ ਸੂਦ ਤੋਂ ਬਾਂਦਰਾਂ ਨੂੰ ਭਜਾਉਣ 'ਚ ਮਦਦ ਮੰਗੀ ਹੈ।
ਦਰਅਸਲ ਟਵਿੱਟਰ 'ਤੇ ਬਾਸੂ ਗੁਪਤਾ ਨਾਂ ਦੇ ਯੂਜ਼ਰ ਨੇ ਸੋੂਨੰ ਸੂਦ ਨੂੰ ਟੈਗ ਕਰਕੇ ਲਿਖਿਆ,"ਸੋਨੂੰ ਸੂਦ ਸਰ, ਸਾਡੇ ਪਿੰਡ ਵਿੱਚ ਇੱਕ ਲੰਗੂਰ ਦੇ ਆਤੰਕ ਕਰਕੇ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ। ਤੁਹਾਨੂੰ ਬੇਨਤੀ ਹੈ ਕਿ ਬਾਂਦਰ ਨੂੰ ਸਾਡੇ ਪਿੰਡ ਤੋਂ ਕਿਤੇ ਦੂਰ ਜੰਗਲ 'ਚ ਭੇਜ ਦਿਓ।" ਇਸ ਖ਼ਬਰ ਨੂੰ ਉਸ ਨੇ ਅਖ਼ਬਾਰ ਦੀ ਇੱਕ ਤਸਵੀਰ ਨਾਲ ਵੀ ਸ਼ੇਅਰ ਕੀਤਾ ਹੈ।
ਸੋਨੂੰ ਸੂਦ ਨੇ ਥੋੜ੍ਹੀ ਦੇਰ ਬਾਅਦ ਜਵਾਬ ਦਿੱਤਾ। ਉਨ੍ਹਾਂ ਨੇ ਮਜ਼ਾਕੀਆ ਲਹਿਜੇ ਵਿੱਚ ਲਿਖਿਆ, "ਬੱਸ ਹੁਣ ਬਾਂਦਰ ਨੂੰ ਫੜਨਾ ਪਏਗਾ ਦੋਸਤ। ਪਤਾ ਭੇਜੋ, ਇਹ ਵੀ ਦੇਖ ਲੈਂਦੇ ਹਾਂ।"
ਦੱਸ ਦੇਈਏ ਕਿ ਸੋਨੂੰ ਸੂਦ ਲੋਕਾਂ ਦੀ ਮਦਦ ਕਰਕੇ ਮਸੀਹਾ ਬਣੇ। ਕੋਰੋਨਾ ਮਹਾਮਾਰੀ ਕਾਰਨ ਜਦੋਂ ਲੌਕਡਾਉਨ ਦੌਰਾਨ ਕਿਸੇ ਨੇ ਵੀ ਮਜ਼ਦੂਰਾਂ ਦੀ ਨਹੀਂ ਸੁਣੀ, ਤਾਂ ਸੋਨੂੰ ਸੂਦ ਨੇ ਆਪਣੇ ਖ਼ਰਚੇ 'ਤੇ ਸਾਰਿਆਂ ਨੂੰ ਆਪਣੇ ਘਰ ਭੇਜਿਆ।
ਇਹ ਵੀ ਪੜ੍ਹੋ: https://punjabi.abplive.com/sports/cricket/thieves-barge-into-ricky-ponting-s-house-in-melbourne-steal-car-613717
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904