(Source: ECI/ABP News)
ਮੁੜ ਫਿਰ ਪਿਆਰ 'ਚ ਡੁੱਬੇ ਨਜ਼ਰ ਆਏ Urvashi Rautela ਤੇ Guru Randhawa, ਵਾਇਰਲ ਹੋ ਰਹੀਆਂ ਇਹ ਤਸਵੀਰਾਂ
ਹੁਣ ਹਾਲ ਹੀ ਵਿੱਚ ਉਰਵਸ਼ੀ ਰਾਉਤੇਲਾ ਨੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਗੁਰੂ ਰੰਧਾਵਾ ਦਾ ਆਪਣੇ ਹੱਥਾਂ ਨਾਲ ਮੇਕਅਪ ਕਰਦੀ ਦਿਖਾਈ ਦਿੱਤੀ।
![ਮੁੜ ਫਿਰ ਪਿਆਰ 'ਚ ਡੁੱਬੇ ਨਜ਼ਰ ਆਏ Urvashi Rautela ਤੇ Guru Randhawa, ਵਾਇਰਲ ਹੋ ਰਹੀਆਂ ਇਹ ਤਸਵੀਰਾਂ Urvashi Rautela and Guru Randhawa seen in a very romantic style, these pictures are going viral ਮੁੜ ਫਿਰ ਪਿਆਰ 'ਚ ਡੁੱਬੇ ਨਜ਼ਰ ਆਏ Urvashi Rautela ਤੇ Guru Randhawa, ਵਾਇਰਲ ਹੋ ਰਹੀਆਂ ਇਹ ਤਸਵੀਰਾਂ](https://feeds.abplive.com/onecms/images/uploaded-images/2021/04/26/4526cbbb09c15f158521b87103fc609b_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਉਰਵਸ਼ੀ ਰਾਉਤੇਲਾ ਆਪਣੀ ਆਉਣ ਵਾਲੀ ਮਿਊਜ਼ਿਕ ਵੀਡੀਓ 'ਡੁੱਬ ਗਏ' ਵਿੱਚ ਗਾਇਕ ਗੁਰੂ ਰੰਧਾਵਾ ਨਾਲ ਬਹੁਤ ਹੀ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਰੈਮੋ ਡੀਸੂਜ਼ਾ ਨੇ ਕੀਤਾ ਹੈ ਤੇ ਬੀ ਪ੍ਰਾਕ ਨੇ ਬੋਲ ਲਿਖੇ ਹਨ। ਇਹ ਵੀਡੀਓ ਟੀ-ਸੀਰੀਜ਼ ਦੇ ਬੈਨਰ ਹੇਠ ਬਣ ਰਹੀ ਹੈ।
ਹੁਣ ਹਾਲ ਹੀ ਵਿੱਚ ਉਰਵਸ਼ੀ ਰਾਉਤੇਲਾ ਨੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਗੁਰੂ ਰੰਧਾਵਾ ਦਾ ਆਪਣੇ ਹੱਥਾਂ ਨਾਲ ਮੇਕਅਪ ਕਰਦੀ ਦਿਖਾਈ ਦਿੱਤੀ ਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।
ਇਸ ਦੇ ਨਾਲ ਹੀ ਉਰਵਸ਼ੀ ਰਾਉਤੇਲਾ ਆਪਣੇ ਆਉਣ ਵਾਲੇ ਗਾਣੇ ਦੀਆਂ ਵੀਡੀਓ ਤੇ ਤਸਵੀਰਾਂ ਨੂੰ ਲਗਾਤਾਰ ਫੈਨਸ ਲਈ ਸ਼ਏਅਰ ਕਰਦੀ ਰਹਿੰਦੀ ਹੈ ਤੇ ਫੈਨਸ ਵੀ ਉਸ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਦੇ ਨਹੀਂ ਥੱਕਦੇ। ਜੇ ਸੂਤਰਾਂ ਦੀ ਮੰਨੀਏ ਤਾਂ ਉਰਵਸ਼ੀ ਰਾਉਤੇਲਾ ਤੇ ਗੁਰੂ ਰੰਧਾਵਾ ਆਪਣੇ ਆਉਣ ਵਾਲੇ ਗਾਣੇ 'ਡੁੱਬ ਗਏ' 'ਚ ਇੱਕ ਇੰਟੀਮੇਟ ਸੀਨ ਵੀ ਕਰਨਗੇ।
ਇਹ ਗਾਣਾ 30 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਉਰਵਸ਼ੀ ਤੇ ਗੁਰੂ ਰੰਧਾਵਾ ਦੀ ਜੋੜੀ ਨੂੰ ਪਰਦੇ 'ਤੇ ਦੇਖਣ ਲਈ ਫੈਨਸ ਵੀ ਕਾਫ਼ੀ ਐਕਸਾਇਟੀਡ ਹਨ। ਇਸ ਤੋਂ ਇਲਾਵਾ ਉਰਵਸ਼ੀ ਰਾਉਤੇਲਾ ਦਾ ਆਉਣ ਵਾਲਾ ਪ੍ਰੋਜੈਕਟ 'ਦ ਬਲੈਕ ਰੋਜ਼', 'ਥ੍ਰਿੱਤੁੱਤੂ ਪਿਆਲੇ 2' ਜੋ ਤਮਿਲ ਸੁਪਰ ਹਿੱਟ ਫਿਲਮ ਦੀ ਰੀਮੇਕ ਹੈ, ਵੈੱਬ ਸੀਰੀਜ਼ 'ਇੰਸਪੈਕਟਰ ਅਵਿਨਾਸ਼' ਜੋ ਕਿ ਬਾਇਓਪਿਕ ਹੈ। ਇਸ ਤੋਂ ਇਲਾਵਾ ਇਜ਼ੀਪਟ ਦੇ ਗਾਇਕਾ ਤੇ ਅਦਾਕਾਰ ਮੁਹੰਮਦ ਰਮਜ਼ਾਨ ਦੇ ਨਾਲ ‘ਵਰਸਾਚੇ’ ਮਿਊਜ਼ਿਕ ਐਲਬਮ 'ਚ ਵੀ ਨਜ਼ਰ ਆਉਣ ਵਾਲੀ ਹੈ।
ਇਹ ਵੀ ਪੜ੍ਹੋ: ਭਾਰਤ ਨੂੰ ਕੋਰੋਨਾ ਤੋਂ ਬਚਾਉਣ ਲਈ ਅਮਰੀਕਾ ਨੇ ਸੰਭਾਲੀ ਕਮਾਨ, 318 ਆਕਸੀਜਨ ਕੰਸਨਟ੍ਰੇਟਰ ਦਿੱਲੀ ਪਹੁੰਚੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)