The Immortal Ashwatthama: ਵਿੱਕੀ ਕੌਸ਼ਲ ਦੇ ਹੱਥੋਂ ਨਿਕਲੀ ਵੱਡੀ ਫ਼ਿਲਮ, ਜਾਣੋ ਹੁਣ ਕੌਣ ਆਵੇਗਾ ਨਜ਼ਰ
The Immortal Ashwatthama: ਬਾਲੀਵੁੱਡ ਦੇ ਕਮਾਲ ਦੇ ਐਕਟਰ ਵਿੱਕੀ ਕੌਸ਼ਲ ਨੂੰ ਲੈ ਕੇ ਟਵਿੱਟਰ ਉੱਤੇ ਹੰਗਾਮਾ ਮਚ ਗਿਆ ਹੈ। ਆਓ ਜਾਣਦੇ ਹਾਂ ਕਿ ਪੂਰਾ ਮਾਮਲਾ ਹੈ ਕੀ?
Vicky Kaushal news: ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਫ਼ਿਲਮ ' The Immortal Ashwatthama ' ਨੂੰ ਲੈ ਕੇ ਚਰਚਾ 'ਚ ਹਨ। ਪਰ ਹੁਣ ਜੇਕਰ ਖਬਰਾਂ ਦੀ ਮੰਨੀਏ ਤਾਂ ਅਦਾਕਾਰ ਨੂੰ ਫਿਲਮ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਖਬਰਾਂ ਇਹ ਆ ਰਹੀਆਂ ਨੇ ਕਿ ਹੁਣ ਰਣਵੀਰ ਸਿੰਘ ਨੇ ਫ਼ਿਲਮ 'ਚ ਐਂਟਰੀ ਕੀਤੀ ਹੈ। ਅਜਿਹੇ 'ਚ ਟਵਿਟਰ 'ਤੇ ਹੰਗਾਮਾ ਮਚ ਗਿਆ ਹੈ ਅਤੇ ਪ੍ਰਸ਼ੰਸਕ ਲਗਾਤਾਰ ਵਿੱਕੀ ਕੌਸ਼ਲ ਦਾ ਸਮਰਥਨ ਕਰ ਰਹੇ ਹਨ।
ਵਿੱਕੀ ਕੌਸ਼ਲ ਹੋਏ ਫ਼ਿਲਮ ਤੋਂ ਬਾਹਰ
ਵਿੱਕੀ ਕੌਸ਼ਲ ਨੂੰ ਆਊਟ ਤੇ ਰਣਵੀਰ ਸਿੰਘ ਨੂੰ ਇਨ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚਰਚਾ ਦਾ ਬਾਜ਼ਾਰ ਗਰਮ ਹੈ। ਇਸ ਤੋਂ ਪਹਿਲਾਂ ਸਾਰਾ ਅਲੀ ਖਾਨ ਨੂੰ ਫਿਲਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਹੁਣ ਵਿੱਕੀ ਦੇ ਬਾਹਰ ਹੋਣ ਤੋਂ ਬਾਅਦ ਟਵਿੱਟਰ 'ਤੇ ਵੱਡੀ ਬਹਿਸ ਸ਼ੁਰੂ ਹੋ ਗਈ ਹੈ।
ਕਈ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਵਿੱਕੀ ਕੌਸ਼ਲ ਨੂੰ ਇਸ ਪ੍ਰੋਜੈਕਟ ਵਿੱਚੋਂ ਕਿਉਂ ਬਾਹਰ ਕੱਢਿਆ ਗਿਆ। ਵਿੱਕੀ ਦੇ ਪ੍ਰਸ਼ੰਸਕ ਗੁੱਸੇ 'ਚ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਰਣਵੀਰ ਸਿੰਘ ਨੂੰ ਇਹ ਫ਼ਿਲਮ ਉਨ੍ਹਾਂ ਦੇ ਕੁਨੈਕਸ਼ਨਾਂ ਦੇ ਦਮ 'ਤੇ ਮਿਲੀ ਹੈ ਜਦੋਂ ਕਿ ਕੁਝ ਲੋਕ ਕਹਿ ਰਹੇ ਹਨ ਕਿ ਵਿੱਕੀ ਨਾਲ ਅਜਿਹਾ ਸਲਮਾਨ ਖ਼ਾਨ ਦੀ ਪ੍ਰੇਮਿਕਾ ਕੈਟਰੀਨਾ ਨਾਲ ਵਿਆਹ ਕਾਰਨ ਹੋਇਆ ਹੈ। ਜਿਸ ਤੋਂ ਬਾਅਦ 'ਵਿੱਕੀ ਕੌਸ਼ਲ ਕਰੀਅਰ ਡਰਾਪ' ਟਵਿੱਟਰ 'ਤੇ ਟ੍ਰੈਂਡ ਕਰਨ ਲੱਗਾ। ਵਿੱਕੀ ਕੌਸ਼ਲ ਦਾ ਸਮਰਥਨ ਕਰਦੇ ਹੋਏ ਯੂਜ਼ਰ ਨੇ ਲਿਖਿਆ ਕਿ ਫ਼ਿਲਮ ਨਾ ਕਰਨ ਨਾਲ ਕਿਸੇ ਦਾ ਕਰੀਅਰ ਖਤਮ ਨਹੀਂ ਹੁੰਦਾ। ਵਿੱਕੀ ਇੱਕ ਚੰਗਾ ਐਕਟਰ ਹੈ ਅਤੇ ਉਸ ਨੂੰ ਫ਼ਿਲਮਾਂ ਮਿਲਦੀਆਂ ਰਹਿਣਗੀਆਂ।
ਅਸ਼ਵਥਾਮਾ ਫ਼ਿਲਮ ਦਾ ਨਿਰਦੇਸ਼ਨ ਆਦਿਤਿਆ ਧਰ ਕਰਨਗੇ। ਦੱਸ ਦੇਈਏ ਕਿ ਵਿੱਕੀ ਕੌਸ਼ਲ ਅਤੇ ਆਦਿਤਿਆ ਧਰ ਬਹੁਤ ਚੰਗੇ ਦੋਸਤ ਹਨ। ਦੋਵਾਂ ਨੇ ਮਿਲ ਕੇ ਫਿਲਮ ਉੜੀ: ਦਿ ਸਰਜੀਕਲ ਸਟ੍ਰਾਈਕ ਕੀਤੀ ਸੀ। ਇਸ ਫ਼ਿਲਮ ਨੇ ਕਈ ਅਵਾਰਡਸ ਵੀ ਜਿੱਤੇ ਸਨ। ਹੁਣ ਅਜਿਹੇ 'ਚ ਲੋਕ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ ਕਿ ਵਿੱਕੀ ਨਾਲ ਅਜਿਹਾ ਕੁਝ ਹੋਇਆ ਹੈ। ਇਸ ਦੇ ਨਾਲ ਹੀ ਰਣਵੀਰ ਦੀਆਂ ਫ਼ਿਲਮਾਂ ਵੀ ਫਿਲਹਾਲ ਕੁਝ ਖਾਸ ਕਮਾਲ ਨਹੀਂ ਕਰ ਰਹੀਆਂ ਹਨ। ਉਸ ਦੀਆਂ ਪਿਛਲੀਆਂ ਕੁਝ ਫਿਲਮਾਂ ਜਿਵੇਂ 83, ਜਯੇਸ਼ਭਾਈ ਜੋਰਦਾਰ ਅਤੇ ਸਰਕਸ ਨੇ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਰਹੀਆਂ ਸਨ। ਅਜਿਹੇ 'ਚ ਰਣਵੀਰ ਨੂੰ ਵਿੱਕੀ ਕੌਸ਼ਲ ਤੋਂ ਬਾਹਰ ਕਰਨਾ ਲੋਕਾਂ ਦੇ ਦਿਮਾਗ 'ਚ ਬਹੁਤ ਸਵਾਲ ਖੜ੍ਹੇ ਕਰ ਰਹੇ ਹਨ।