Watch: ਪੈਪਰਾਜ਼ੀ 'ਤੇ ਭੜਕੀ Shehnaaz Gill? ਗੁੱਸੇ ਵਿੱਚ ਕਿਹਾ - 'ਇਹ ਬੇਇੱਜ਼ਤੀ ਹੈ'
ਬਾਲੀਵੁੱਡ 'ਚ ਫਿਲਮਾਂ ਤੋਂ ਇਲਾਵਾ ਆਪਣੇ ਸ਼ੋਅ 'Desi Vibes With Shehnaaz Gill ਨੂੰ ਵੀ ਹੋਸਟ ਕਰ ਰਹੀ ਹੈ। ਹਾਲ ਹੀ 'ਚ ਸ਼ਹਿਨਾਜ਼ ਨੂੰ ਆਪਣੇ ਸ਼ੋਅ ਦੇ ਸੈੱਟ 'ਤੇ ਪੈਪਰਾਜ਼ੀ 'ਤੇ ਗੁੱਸੇ ਕਰਦੇ ਦੇਖਿਆ ਗਿਆ ਸੀ।
Shehnaaz Gill Angry Video: ਪੰਜਾਬ ਦੀ ਕੈਟਰੀਨਾ ਕੈਫ (Katrin Kaif) ਵਜੋਂ ਜਾਣੀ ਜਾਂਦੀ ਸ਼ਹਿਨਾਜ਼ ਗਿੱਲ (Shehnaaz Gill) ਹੁਣ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। 'ਬਿੱਗ ਬੌਸ 13' (Bigg Boss 13) ਤੋਂ ਬਾਅਦ ਸ਼ਹਿਨਾਜ਼ ਦੀ ਕਿਸਮਤ ਚਮਕਣ ਲੱਗੀ ਹੈ। ਬਾਲੀਵੁੱਡ 'ਚ ਫਿਲਮਾਂ ਤੋਂ ਇਲਾਵਾ ਸ਼ਹਿਨਾਜ਼ ਇਨ੍ਹੀਂ ਦਿਨੀਂ ਆਪਣੇ ਸ਼ੋਅ 'ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ' (Desi Vibes With Shehnaaz Gill) ਨੂੰ ਵੀ ਹੋਸਟ ਕਰ ਰਹੀ ਹੈ। ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੂੰ ਆਪਣੇ ਸ਼ੋਅ ਦੇ ਸੈੱਟ 'ਤੇ ਪੈਪਰਾਜ਼ੀ 'ਤੇ ਗੁੱਸੇ ਕਰਦੇ ਦੇਖਿਆ ਗਿਆ ਸੀ।
ਸ਼ਹਿਨਾਜ਼ ਗਿੱਲ ਨੂੰ ਪੈਪਰਾਜ਼ੀ 'ਤੇ ਆਇਆ ਗੁੱਸਾ
ਉਂਝ ਤਾਂ ਸ਼ਹਿਨਾਜ਼ ਗਿੱਲ ਬਹੁਤ ਹੀ ਸ਼ਰਾਰਤੀ ਅਤੇ ਚੁਲਬੁਲੀ ਅੰਦਾਜ ਲਈ ਜਾਣੀ ਜਾਂਦੀ ਹੈ, ਪਰ ਕਈ ਵਾਰ ਉਨ੍ਹਾਂ ਨੂੰ ਪੈਪਰਾਜ਼ੀ ਉਤੇ ਗੁੱਸਾ ਵੀ ਕਰਦੇ ਵੇਖਿਆ ਗਿਆ। ਹਾਲ ਹੀ ਵਿੱਚ ਇਹ ਇੱਕ ਵਾਰ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਜਦੋਂ ਸ਼ਹਿਨਾਜ਼ ਮੀਡੀਆ ਨਾਲ ਗੱਲ ਕਰ ਰਹੀ ਸੀ ਤਾਂ ਕੋਈ ਉਨ੍ਹਾਂ ਨੂੰ ਵਾਰ-ਵਾਰ 'ਸ਼ਹਿਨਾਜ਼ ਸ਼ਹਿਨਾਜ਼' ਕਹਿ ਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਸੁਣ ਕੇ ਸ਼ਹਿਨਾਜ਼ ਥੋੜੀ ਚਿੜ ਜਾਂਦੀ ਹੈ ਅਤੇ ਪਹਿਲਾਂ ਉਸ ਨੂੰ ਚੁੱਪ ਰਹਿਣ ਲਈ ਕਹਿੰਦੀ ਹੈ। ਫਿਰ ਆਖਦੀ ਹੈ ਕਿ ਜੇ ਕੋਈ ਬੋਲ ਰਿਹਾ ਹੈ ਤਾਂ ਟੋਕਣਾ ਬੇਇੱਜ਼ਤੀ ਵਾਲੀ ਗੱਲ ਹੈ। ਫਿਰ ਉਹ ਕਿਸੇ ਨੂੰ ਉਸ ਵਿਅਕਤੀ ਨੂੰ ਚੁੱਪ ਕਰਾਉਣ ਲਈ ਕਹਿੰਦੀ ਹੈ ਅਤੇ ਆਪਣਾ ਇੰਟਰਵਿਊ ਦੇਣਾ ਜਾਰੀ ਰੱਖਦੀ ਹੈ।
ਪਹਿਲੀ ਮਹਿਲਾ ਸਟਾਰ ਸ਼ਹਿਨਾਜ਼ ਗਿੱਲ ਦੇ ਸਾਲ ਦੇ ਪਹਿਲੇ ਸ਼ੋਅ ਵਿੱਚ ਆਈ ਸੀ
ਸ਼ਹਿਨਾਜ਼ ਗਿੱਲ ਨੇ ਕੁਝ ਸਮਾਂ ਪਹਿਲਾਂ ਆਪਣਾ ਚੈਟ ਸ਼ੋਅ ਸ਼ੁਰੂ ਕੀਤਾ ਹੈ। ਹੁਣ ਤੱਕ ਇਸ ਵਿੱਚ ਰਾਜਕੁਮਾਰ ਰਾਓ (Rajkummar Rao), ਆਯੁਸ਼ਮਾਨ ਖੁਰਾਨਾ (Ayushmann Khurrana) ਅਤੇ ਵਿੱਕੀ ਕੌਸ਼ਲ (Vicky Kaushal) ਵਰਗੀਆਂ ਮਸ਼ਹੂਰ ਹਸਤੀਆਂ ਨਜ਼ਰ ਆ ਚੁੱਕੀਆਂ ਹਨ। ਸ਼ਹਿਨਾਜ਼ ਸਾਲ 2023 ਦਾ ਪਹਿਲਾ ਸ਼ੋਅ ਫੀਮੇਲ ਸਟਾਰ ਨਾਲ ਸ਼ੁਰੂ ਕਰੇਗੀ। ਸ਼ੋਅ 'ਚ ਰਕੁਲ ਪ੍ਰੀਤ ਸਿੰਘ ਨਜ਼ਰ ਆਵੇਗੀ। ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੇ ਵੀ ਰਕੁਲ ਪ੍ਰੀਤ ਸਿੰਘ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਡਾਂਸ ਕਰਦੀ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਰਕੁਲ ਨੇਵੀ ਬਲੂ ਕਲਰ ਦੀ ਡਰੈੱਸ 'ਚ ਖੂਬਸੂਰਤ ਲੱਗ ਰਹੀ ਹੈ, ਉਥੇ ਹੀ ਸ਼ਹਿਨਾਜ਼ ਵੀ ਬਲੈਕ ਡਰੈੱਸ ਦੇ ਨਾਲ ਬਲੂ ਬਲੇਜ਼ਰ 'ਚ ਕਾਫੀ ਸੋਹਣੀ ਲੱਗ ਰਹੀ ਹੈ।