ਜਦੋਂ ਸ਼ੂਟਿੰਗ ਦੌਰਾਨ Hema Malini ਨੇ ਚਿੱਟੀ ਸਾੜੀ ਪਾਉਣ ਤੋਂ ਨਾਂਹ ਕੀਤੀ ਤਾਂ ਮਨੋਜ ਕੁਮਾਰ ਨੇ ਦਿੱਤੀ ਸੀ ਇਹ ਸਜ਼ਾ!
Hema Malini Birthday Special: ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ (Hema Malini) ਦਾ ਅੱਜ ਜਨਮਦਿਨ ਹੈ। ਹੇਮਾ ਮਾਲਿਨੀ 16 ਅਕਤੂਬਰ ਨੂੰ ਆਪਣਾ 74ਵਾਂ ਜਨਮਦਿਨ ਮਨਾ ਰਹੀ ਹੈ। ਹੇਮਾ ਮਾਲਿਨੀ ਨੇ ਆਪਣੇ ਕੈਰੀਅਰ ਦੀਆਂ ਬੁਲੰਦੀਆਂ ਵਿਚਾਲੇ ਅਭਿਨੇਤਾ ਧਰਮਿੰਦਰ ਨਾਲ ਵਿਆਹ ਕਰਵਾ ਲਿਆ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਵਿਆਹ ਦੇ ਅਗਲੇ ਹੀ ਦਿਨ ਅਦਾਕਾਰ-ਨਿਰਦੇਸ਼ਕ ਮਨੋਜ ਕੁਮਾਰ ਨੇ ਸੈੱਟ 'ਤੇ ਹੇਮਾ ਮਾਲਿਨੀ ਨੂੰ ਸਜ਼ਾ ਦਿੱਤੀ ਸੀ, ਜਿਸ ਕਾਰਨ ਅਦਾਕਾਰਾ ਵੀ ਬਹੁਤ ਨਾਰਾਜ਼ ਹੋ ਗਈ ਸੀ।
Hema Malini Birthday Special: ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ (Hema Malini) ਦਾ ਅੱਜ ਜਨਮਦਿਨ ਹੈ। ਹੇਮਾ ਮਾਲਿਨੀ 16 ਅਕਤੂਬਰ ਨੂੰ ਆਪਣਾ 74ਵਾਂ ਜਨਮਦਿਨ ਮਨਾ ਰਹੀ ਹੈ। ਹੇਮਾ ਮਾਲਿਨੀ 70 ਤੋਂ 80 ਦੇ ਦਹਾਕੇ ਦਰਮਿਆਨ ਬਾਲੀਵੁੱਡ ਦੀ ਸਭ ਤੋਂ ਰੁਝੀ ਹੋਈ ਅਦਾਕਾਰਾ ਰਹੀ ਹੈ। ਹੇਮਾ ਮਾਲਿਨੀ ਨੇ ਆਪਣੇ ਕੈਰੀਅਰ ਦੀਆਂ ਬੁਲੰਦੀਆਂ ਵਿਚਾਲੇ ਅਭਿਨੇਤਾ ਧਰਮਿੰਦਰ ਨਾਲ ਵਿਆਹ ਕਰਵਾ ਲਿਆ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਵਿਆਹ ਦੇ ਅਗਲੇ ਹੀ ਦਿਨ ਅਦਾਕਾਰ-ਨਿਰਦੇਸ਼ਕ ਮਨੋਜ ਕੁਮਾਰ ਨੇ ਸੈੱਟ 'ਤੇ ਹੇਮਾ ਮਾਲਿਨੀ ਨੂੰ ਸਜ਼ਾ ਦਿੱਤੀ ਸੀ, ਜਿਸ ਕਾਰਨ ਅਦਾਕਾਰਾ ਵੀ ਬਹੁਤ ਨਾਰਾਜ਼ ਹੋ ਗਈ ਸੀ।
ਦਰਅਸਲ, ਇਹ ਕਿੱਸਾ ਸਾਲ 1989 ਦਾ ਹੈ। ਉਸ ਵੇਲੇ ਮਨੋਜ ਕੁਮਾਰ ਦੀ ਸੁਪਰਹਿੱਟ ਫਿਲਮ 'ਕ੍ਰਾਂਤੀ' ਦੀ ਸ਼ੂਟਿੰਗ ਚੱਲ ਰਹੀ ਸੀ। ਇਹ ਮਲਟੀਸਟਾਰਰ ਫਿਲਮ ਸੀ, ਜਿਸ ਲਈ ਮਨੋਜ ਕੁਮਾਰ (Manoj Kumar) ਨੇ ਆਪਣੀ ਸਾਰੀ ਦੌਲਤ ਦਾਅ 'ਤੇ ਲਗਾ ਦਿੱਤੀ ਸੀ। ਦੂਜੇ ਪਾਸੇ ਹੇਮਾ ਮਾਲਿਨੀ ਇਨ੍ਹੀਂ ਦਿਨੀਂ 'ਕ੍ਰਾਂਤੀ' ਦੇ ਨਾਲ-ਨਾਲ ਆਪਣੀ ਦੂਜੀ ਫਿਲਮ 'ਰਜ਼ੀਆ ਸੁਲਤਾਨ' ਦੀ ਸ਼ੂਟਿੰਗ ਕਰ ਰਹੀ ਸੀ। ਇਸ ਦੌਰਾਨ ਹੇਮਾ ਮਾਲਿਨੀ ਅਤੇ ਧਰਮਿੰਦਰ ਨੇ ਵੀ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ।
ਵਿਆਹ ਤੋਂ ਅਗਲੇ ਦਿਨ ਹੀ ਹੇਮਾ ਮਾਲਿਨੀ ਕ੍ਰਾਂਤੀ ਦੇ ਸੈੱਟ 'ਤੇ ਪਹੁੰਚੀ ਅਤੇ ਕਿਹਾ ਕਿ ਅੱਜ ਦੀ ਸ਼ੂਟਿੰਗ ਜਲਦੀ ਖਤਮ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੇ ਕਿਸੇ ਹੋਰ ਫਿਲਮ ਦੀ ਸ਼ੂਟਿੰਗ ਲਈ ਵੀ ਜਾਣਾ ਹੈ। ਬਸ ਫਿਰ ਕੀ ਸੀ ਮਨੋਜ ਕੁਮਾਰ ਨੂੰ ਹੇਮਾ ਮਾਲਿਨੀ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ। ਦੱਸਿਆ ਜਾਂਦਾ ਹੈ ਕਿ ਹੇਮਾ ਮਾਲਿਨੀ ਤੋਂ ਨਾਰਾਜ਼ ਮਨੋਜ ਕੁਮਾਰ ਨੇ ਉਨ੍ਹਾਂ ਨੂੰ ਪੂਰਾ ਦਿਨ ਸੈੱਟ 'ਤੇ ਬਿਠਾ ਕੇ ਰੱਖਿਆ, ਅੰਤ 'ਚ ਹੇਮਾ ਮਾਲਿਨੀ ਨਾਰਾਜ਼ ਹੋ ਕੇ ਘਰ ਪਰਤ ਆਈ ਸੀ।
ਰਜ਼ੀਆ 'ਸੁਲਤਾਨ' ਦੀ ਸ਼ੂਟਿੰਗ 'ਚ ਰੁੱਝੀ ਹੋਈ ਸੀ
ਰਿਪੋਰਟ ਮੁਤਾਬਕ ਹੇਮਾ ਮਾਲਿਨੀ ਆਪਣੀ ਫਿਲਮ 'ਰਜ਼ੀਆ ਸੁਲਤਾਨ' ਨੂੰ ਜ਼ਿਆਦਾ ਮਹੱਤਵ ਦੇ ਰਹੀ ਸੀ, ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਫਿਲਮ ਹਿੱਟ ਹੋਵੇਗੀ। ਪਰ ਜਦੋਂ ਦੋਵੇਂ ਫਿਲਮਾਂ ਰਿਲੀਜ਼ ਹੋਈਆਂ ਤਾਂ ਰਜ਼ੀਆ ਸੁਲਤਾਨ ਫਲਾਪ ਸਾਬਤ ਹੋਈ ਅਤੇ ਕ੍ਰਾਂਤੀ ਫਿਲਮ ਸੁਪਰਹਿੱਟ ਸਾਬਤ ਹੋਈ। ਇੰਨਾ ਹੀ ਨਹੀਂ, ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਹੇਮਾ ਮਾਲਿਨੀ ਤੋਂ ਰਜ਼ੀਆ ਸੁਲਤਾਨ ਦੇ ਨਿਰਦੇਸ਼ਕ ਕਮਲ ਅਮਰੋਹੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਮਨੋਜ ਕੁਮਾਰ ਨੂੰ ਫੋਨ ਵੀ ਕੀਤਾ ਸੀ।
ਅਜਿਹੇ 'ਚ ਮਨੋਜ ਕੁਮਾਰ ਨੇ ਅਮਰੋਹੀ ਨੂੰ ਕਿਹਾ ਕਿ ਹੇਮਾ ਨੂੰ ਮੇਰੇ ਤੋਂ ਕੋਈ ਹੋਰ ਫਿਲਮ ਕਰਨ ਦੀ ਇਜਾਜ਼ਤ ਲੈਣੀ ਚਾਹੀਦੀ ਸੀ। ਜਦਕਿ ਮੈਨੂੰ ਇਹ ਨਹੀਂ ਦੱਸਿਆ ਗਿਆ ਕਿ ਉਹ 'ਕ੍ਰਾਂਤੀ' ਤੋਂ ਇਲਾਵਾ ਕਿਸੇ ਹੋਰ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਹਾਲਾਂਕਿ, ਇਸਦੇ ਪਿੱਛੇ ਇੱਕ ਹੋਰ ਮਸ਼ਹੂਰ ਕਹਾਣੀ ਹੈ। ਕਿਹਾ ਜਾਂਦਾ ਹੈ ਕਿ ਹੇਮਾ ਮਾਲਿਨੀ ਵਿਆਹ ਦੇ ਅਗਲੇ ਹੀ ਦਿਨ ਕ੍ਰਾਂਤੀ ਦੇ ਸ਼ੂਟ 'ਚ ਸਫੇਦ ਸਾੜੀ ਨਹੀਂ ਪਾਉਣਾ ਚਾਹੁੰਦੀ ਸੀ, ਕਿਉਂਕਿ ਉਹ ਵਿਆਹੀ ਹੋਈ ਸੀ ਅਤੇ ਇਸ ਸੀਨ ਨੂੰ ਹੋਰ ਕਿਸੇ ਦਿਨ ਸ਼ੂਟ ਕਰਨ ਲਈ ਕਹਿ ਰਹੀ ਸੀ। ਇਸ 'ਤੇ ਮਨੋਜ ਕੁਮਾਰ ਗੁੱਸੇ 'ਚ ਆ ਗਏ ਸਨ।