ਪੜਚੋਲ ਕਰੋ
Advertisement
ਗੁਜਰਾਤ ਵਿਚ ਸ਼ੇਰਾਂ ਨੂੰ ਬੰਦ ਕਰਨ ਕਰਕੇ ਮੁਸੀਬਤ ਵਿਚ ਫਸੇ ਆਮਿਰ ਖ਼ਾਨ, ਹਾਈ ਕੋਰਟ ਤੋਂ ਕਾਰਵਾਈ ਦੀ ਮੰਗ
ਵਾਈਲਡ ਲਾਈਫ ਐਕਟਿਵਿਸਟ ਨੇ ਆਮਿਰ ਖ਼ਾਨ ਦੇ ਖਿਲਾਫ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਆਮਿਰ 'ਤੇ ਗਿਰ ਦੇ ਜੰਗਲਾਂ ਵਿੱਚ ਸੀਮਤ ਥਾਂਵਾਂ 'ਤੇ ਘੁੰਮਣ ਦਾ ਦੋਸ਼ ਲਗਾਇਆ ਗਿਆ ਹੈ।
ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਗੁਜਰਾਤ ਵਿਚ ਆਪਣੇ ਪਰਿਵਾਰ ਨਾਲ ਛੁੱਟੀਆਂ 'ਤੇ ਗਏ ਹੋਏ ਹਨ। ਪਰ ਇਸ ਦੌਰਾਨ ਉਹ ਵੱਡੀ ਮੁਸੀਬਤ ਵਿੱਚ ਫਸ ਗਏ ਹਨ। ਜੰਗਲੀ ਜੀਵਣ ਕਾਰਕੁਨਾਂ ਨੇ ਆਮਿਰ ਖਿਲਾਫ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਆਮਿਰ ਖ਼ਾਨ 'ਤੇ ਗਿਰ ਦੇ ਜੰਗਲਾਂ ਵਿੱਚ ਸੀਮਤ ਥਾਂਵਾਂ 'ਤੇ ਘੁੰਮਣ ਦਾ ਦੋਸ਼ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਮਿਰ ਖਾਨ ਇਨ੍ਹਾਂ ਥਾਂਵਾਂ 'ਚ ਸ਼ੇਰ ਨੂੰ ਦੇਖਣ ਗਏ ਸੀ।
ਜਾਣਕਾਰੀ ਮੁਤਾਬਕ ਗੁਜਰਾਤ ਦੇ ਪੋਰਬੰਦਰ ਜ਼ਿਲ੍ਹੇ ਦੇ ਵਾਈਲਡ ਲਾਈਫ ਵਾਰਡ ਦੇ ਮੈਂਬਰ ਭਾਨੂ ਓਡੇਰਾ ਨੇ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਵਿਕਰਮਨਾਥ ਨੂੰ ਪੱਤਰ ਲਿਖ ਕੇ ਆਮਿਰ ਖ਼ਾਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਭਾਨੂ ਓਡੇਰਾ ਨੇ ਦੱਸਿਆ ਕਿ 'ਗਿਰ ਵਿਚ ਸ਼ੇਰ ਲਈ ਟ੍ਰੈਕਰ ਰੱਖੇ ਜਾਂਦੇ ਹਨ, ਕਈ ਵਾਰ ਅਜਿਹਾ ਹੁੰਦਾ ਹੈ ਕਿ ਸੈਲਾਨੀ ਇਕੋ ਰਸਤੇ 'ਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਇੱਕ ਵੀ ਸ਼ੇਰ ਵੇਖਣ ਨੂੰ ਨਹੀਂ ਮਿਲਦਾ। ਜਦੋਂਕਿ 13 ਸ਼ੇਰ ਆਮਿਰ ਖ਼ਾਨ ਦੇ ਟ੍ਰੈਕਰ 'ਤੇ ਤੁਰਦੇ ਵੇਖੇ ਗਏ, ਉਹ ਵੀ ਸਵੇਰੇ ਅਜਿਹਾ ਕਦੇ ਨਹੀਂ ਹੁੰਦਾ। ਇਸ ਦੇ ਬਾਰੇ ਭਾਨੂ ਓਡੇਰਾ ਨੇ ਪੱਤਰ ਵਿੱਚ ਕਿਹਾ ਕਿ ਆਮਿਰ ਖ਼ਾਨ ਦੇ ਰਸਤੇ 'ਤੇ 13 ਸ਼ੇਰ ਅਤੇ ਸ਼ੇਰਣੀਆਂ ਨੂੰ ਰੋਕਣ ਲਈ ਰੇਡੀਓ ਕਾਲਰਾਂ ਰਾਹੀਂ ਬੰਧਕ ਬਣਾਇਆ ਗਿਆ ਸੀ। ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਆਮਿਰ ਅਤੇ ਤਕਰੀਬਨ 50 ਲੋਕਾਂ ਦਾ ਕਾਫਲਾ ਆਮਿਰ ਦੇ ਨਾਲ ਸੀ। ਉਸਦੇ ਕਾਫਿਲੇ ਵਿੱਚ ਸ਼ਾਮਲ ਲੋਕ ਸਵੇਰ ਤੋਂ ਸ਼ਾਮ ਤੱਕ ਜੰਗਲ ਦੇ ਅੰਦਰ ਕਿਸੇ ਸੀਮਤ ਖੇਤਰ ਵਿੱਚ ਗਏ ਜਿਸ ਲਈ ਸ਼ੇਰਾਂ ਨੂੰ ਬੰਦੀ ਬਣਾ ਲਿਆ ਗਿਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904View this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement