SGPC on Yaariyan 2: ਐਸਜੀਪੀਸੀ ਦੀ ਚੇਤਾਵਨੀ ਤੋਂ ਬਾਅਦ 'ਯਾਰੀਆਂ 2' ਦੇ ਨਿਰਮਾਤਾਵਾਂ ਨੇ ਦਿੱਤੀ ਸਫਾਈ, ਜਾਣੋ ਫਿਲਮ ਤੇ ਲੱਗੇ ਕਿਹੜੇ ਦੋਸ਼
Yaariyan 2 Song Controversy: ਦਿਵਿਆ ਖੋਸਲਾ ਕੁਮਾਰ, ਮੀਜ਼ਾਨ ਜ਼ਾਫਰੀ ਅਤੇ ਪਰਲ ਵੀ ਪੁਰੀ ਸਟਾਰਰ ਫਿਲਮ 'ਯਾਰੀਆਂ 2' ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ, ਸਿੱਖ ਧਾਰਮਿਕ ਭਾਈਚਾਰਾ ਸ਼੍ਰੋਮਣੀ ਗੁਰਦੁਆਰਾ
Yaariyan 2 Song Controversy: ਦਿਵਿਆ ਖੋਸਲਾ ਕੁਮਾਰ, ਮੀਜ਼ਾਨ ਜ਼ਾਫਰੀ ਅਤੇ ਪਰਲ ਵੀ ਪੁਰੀ ਸਟਾਰਰ ਫਿਲਮ 'ਯਾਰੀਆਂ 2' ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ, ਸਿੱਖ ਧਾਰਮਿਕ ਭਾਈਚਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਨਿਰਮਾਤਾਵਾਂ 'ਤੇ ਫਿਲਮ ਦੇ ਤਾਜ਼ਾ ਰਿਲੀਜ਼ ਗੀਤ 'ਸੌਰੇ ਘਰ' ਦੇ ਇੱਕ ਸੀਨ ਵਿੱਚ ਕਿਰਪਾਨ ਦੀ ਇਤਰਾਜ਼ਯੋਗ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਮੇਕਰਸ ਨੇ ਇਸ ਬਾਰੇ 'ਚ ਸਪੱਸ਼ਟੀਕਰਨ ਵੀ ਜਾਰੀ ਕੀਤਾ ਹੈ।
'ਯਾਰੀਆਂ 2' ਦੇ ਗੀਤ 'ਸੌਰੇ ਘਰ' 'ਤੇ ਸਿੱਖ ਭਾਈਚਾਰੇ ਨੇ ਕੀਤਾ ਇਤਰਾਜ਼
ਨਿਰਮਾਤਾਵਾਂ ਨੇ 'ਯਾਰੀਆਂ 2' ਦਾ ਪਹਿਲਾ ਗੀਤ 'ਸੌਰੇ ਘਰ' ਰਿਲੀਜ਼ ਕਰ ਦਿੱਤਾ ਹੈ। ਹਾਲਾਂਕਿ, ਇਹ ਗੀਤ ਸਿੱਖ ਸੰਗਠਨਾਂ ਨੂੰ ਪਸੰਦ ਨਹੀਂ ਆਇਆ। ਉਨ੍ਹਾਂ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਕੁਝ ਦ੍ਰਿਸ਼ਾਂ ਵਿੱਚ ਮੀਜ਼ਾਨ ਨੇ ਸਿੱਖ ਕਕਾਰ (ਸਿੱਖ ਧਰਮ ਦਾ ਪ੍ਰਤੀਕ) ਕਿਰਪਾਨ ਨੂੰ 'ਇਤਰਾਜ਼ਯੋਗ ਢੰਗ' ਨਾਲ ਪਹਿਨਿਆ ਸੀ। ਐਸਜੀਪੀਸੀ ਨੇ ਆਪਣੇ ਟਵਿੱਟਰ 'ਤੇ ਇਸ ਬਾਰੇ ਟਵੀਟ ਕੀਤਾ ਅਤੇ ਸਰਕਾਰੀ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਯੂਟਿਊਬ ਅਤੇ ਹੋਰ ਸਟ੍ਰੀਮਿੰਗ ਪਲੇਟਫਾਰਮਾਂ ਤੋਂ ਗੀਤ ਨੂੰ ਹਟਾਉਣ ਦੀ ਬੇਨਤੀ ਕੀਤੀ ਨਹੀਂ ਤਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐਸਜੀਪੀਸੀ ਦੇ ਅਧਿਕਾਰਤ ਹੈਂਡਲ ਤੋਂ ਟਵੀਟ ਕੀਤਾ ਗਿਆ, " ਰਾਧਿਕਾ ਰਾਓ ਅਤੇ ਵਿਨੈ ਸਪਰੂ ਦੁਆਰਾ ਨਿਰਦੇਸ਼ਿਤ ਫਿਲਮ 'ਯਾਰੀਆਂ 2' ਦੇ ਗੀਤ 'ਸੌਰੇ ਘਰ' ਗਾਣੇ ਵਿੱਚ ਸ਼ੂਟ ਕੀਤੇ ਗਏ ਇਹਨਾਂ ਪ੍ਰਕਾਸ਼ਿਤ ਦ੍ਰਿਸ਼ਾਂ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹਾਂ ਕਿਉਂਕਿ ਅਦਾਕਾਰ ਨੂੰ ਸਿੱਖ ਕਕਾਰ ਕਿਰਪਾਨ (ਸਿੱਖ ਧਰਮ ਦਾ ਪ੍ਰਤੀਕ) ਨੂੰ ਇਤਰਾਜ਼ਯੋਗ ਢੰਗ ਨਾਲ ਪਹਿਨੇ ਹੋਏ ਦੇਖਿਆ ਜਾਂਦਾ ਹੈ ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਨਾਲ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ।
SGPC ਨੇ ਦਿੱਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀ
ਉਨ੍ਹਾਂ ਅੱਗੇ ਟਵੀਟ ਵਿੱਚ ਲਿਖਿਆ, "ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਅਤੇ ਭਾਰਤ ਦੇ ਸੰਵਿਧਾਨ ਦੁਆਰਾ ਦਿੱਤੇ ਗਏ ਅਧਿਕਾਰਾਂ ਅਨੁਸਾਰ, ਕੇਵਲ ਇੱਕ ਸਿੱਖ ਨੂੰ ਕਿਰਪਾਨ ਪਹਿਨਣ ਦਾ ਅਧਿਕਾਰ ਹੈ। ਇਹ ਵੀਡੀਓ ਗੀਤ TSeries ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਜਨਤਕ ਹੈ, ਜੋ ਕਿ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਣਾ ਚਾਹੀਦਾ ਹੈੈ।" ਜੇਕਰ ਉਕਤ ਇਤਰਾਜ਼ਯੋਗ ਦ੍ਰਿਸ਼ਾਂ ਵਾਲੇ ਇਸ ਵੀਡੀਓ ਗੀਤ ਨੂੰ ਪ੍ਰਕਾਸ਼ਿਤ ਕਰਨ ਲਈ ਕਿਸੇ ਹੋਰ ਪਲੇਟਫਾਰਮ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਉਸ ਨੂੰ ਵੀ ਹਟਾ ਦਿੱਤਾ ਜਾਣਾ ਚਾਹੀਦਾ ਹੈ।
ਅਸੀਂ ਤੁਰੰਤ ਸਰਕਾਰ ਦੇ ਨਾਲ ਸਾਰੇ ਚੈਨਲਾਂ ਅਤੇ ਡਿਜੀਟਲ ਪਲੇਟਫਾਰਮਾਂ 'ਤੇ ਇਸ ਇਤਰਾਜ਼ ਨੂੰ ਉਠਾ ਰਹੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ @MIB_India ਅਤੇ @GoI_MeitY ਇਹ ਯਕੀਨੀ ਬਣਾਉਣ ਕਿ ਇਹ ਇਤਰਾਜ਼ਯੋਗ ਵੀਡੀਓ ਜਾਂ ਉਕਤ ਫਿਲਮ ਦੇ ਕਿਸੇ ਵੀ ਅਸਵੀਕਾਰਨਯੋਗ ਦ੍ਰਿਸ਼ ਨੂੰ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੁਆਰਾ ਰਿਲੀਜ਼ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਜੇਕਰ ਵੀਡੀਓ ਨੂੰ ਲੋਕਾਂ ਦੇ ਨਜ਼ਰੀਏ ਤੋਂ ਨਾ ਹਟਾਇਆ ਗਿਆ ਤਾਂ ਅਸੀਂ ਘੱਟ ਗਿਣਤੀ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਾਨੂੰਨ ਅਨੁਸਾਰ ਕਾਨੂੰਨੀ ਕਾਰਵਾਈ ਸ਼ੁਰੂ ਕਰਾਂਗੇ।''
SGPC ਦੇ ਇਤਰਾਜ਼ ਤੋਂ ਬਾਅਦ ਨਿਰਮਾਤਾਵਾਂ ਨੇ ਜਾਰੀ ਕੀਤਾ ਸਪੱਸ਼ਟੀਕਰਨ
ਐਸਜੀਪੀਸੀ ਦੇ ਟਵੀਟ ਤੋਂ ਤੁਰੰਤ ਬਾਅਦ, ਨਿਰਦੇਸ਼ਕ ਜੋੜੀ ਰਾਧਿਕਾ ਰਾਓ ਅਤੇ ਵਿਨੈ ਸਪਰੂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੀਜ਼ਾਨ ਨੇ ਕਿਰਪਾਨ ਨਹੀਂ ਬਲਕਿ ਖੁਖਰੀ ਪਾਈ ਹੋਈ ਸੀ। ਟਵਿੱਟਰ 'ਤੇ ਬਿਆਨ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਗੀਤ 'ਚ ਐਕਟਰ ਨੇ ਕਿਰਪਾਨ ਨਹੀਂ ਸਗੋਂ ਖੁਖਰੀ ਪਹਿਨੀ ਹੋਈ ਹੈ। ਦਰਅਸਲ ਫਿਲਮ ਦੇ ਡਾਇਲਾਗਸ ਵੀ ਸਾਫ ਕਰਦੇ ਹਨ ਕਿ ਇਹ ਖੁਖਰੀ ਹੈ। ਦਿੱਖ ਵਿੱਚ ਇੱਕੋ ਜਿਹਾ ਹੋਣ ਕਾਰਨ ਕ੍ਰਿਏਟ ਹੋਈ ਕਿਸੇ ਵੀ ਗਲਤਫਹਿਮੀ ਲਈ ਅਫਸੋਸ ਹੈ। ਸਾਡਾ ਇਰਾਦਾ ਕਦੇ ਵੀ ਕਿਸੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਣਾ ਜਾਂ ਨਿਰਾਦਰ ਕਰਨਾ ਨਹੀਂ ਸੀ।