Death Threat: ਸਲਮਾਨ-ਹਨੀ ਸਿੰਘ ਤੋਂ ਬਾਅਦ ਇਸ ਮਸ਼ਹੂਰ ਹਸਤੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸੋਸ਼ਲ ਮੀਡੀਆ 'ਤੇ ਮੱਚੀ ਹਲਚਲ
Elvish Yadav Death Threat: 'ਬਿੱਗ ਬੌਸ ਓਟੀਟੀ 2' ਦੇ ਜੇਤੂ ਅਤੇ ਯੂਟਿਊਬਰ ਐਲਵਿਸ਼ ਯਾਦਵ ਲਗਾਤਾਰ ਵਿਵਾਦਾਂ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ। ਯੂਟਿਊਬਰ ਨੂੰ ਅਕਸਰ ਕਿਸੇ ਨਾ-ਕਿਸੇ ਵਿਵਾਦ
Elvish Yadav Death Threat: 'ਬਿੱਗ ਬੌਸ ਓਟੀਟੀ 2' ਦੇ ਜੇਤੂ ਅਤੇ ਯੂਟਿਊਬਰ ਐਲਵਿਸ਼ ਯਾਦਵ ਲਗਾਤਾਰ ਵਿਵਾਦਾਂ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ। ਯੂਟਿਊਬਰ ਨੂੰ ਅਕਸਰ ਕਿਸੇ ਨਾ-ਕਿਸੇ ਵਿਵਾਦ ਕਾਰਨ ਸੋਸ਼ਲ ਮੀਡੀਆ ਤੇ ਵੇਖਿਆ ਜਾਂਦਾ ਹੈ। ਹੁਣ ਹਾਲ ਹੀ 'ਚ 'ਆਲ ਆਈਜ਼ ਆਨ ਰਾਫਾ' ਦਾ ਸਮਰਥਨ ਕਰਨ ਦੀ ਬਜਾਏ ਐਲਵਿਸ਼ ਨੇ 'ਆਲ ਆਈਜ਼ ਆਨ ਪੀਓਕੇ' ਦੀ ਪੋਸਟ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਉਹ ਫਿਰ ਤੋਂ ਵਿਵਾਦਾਂ 'ਚ ਘਿਰ ਗਏ ਹਨ। ਸੋਸ਼ਲ ਮੀਡੀਆ 'ਤੇ YouTuber ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਦਰਅਸਲ, ਐਲਵਿਸ਼ ਯਾਦਵ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "ਮੈਂ ਕਿਸੇ ਵੀ ਧਰਮ ਦੇ ਲੋਕਾਂ ਦੀ ਹੱਤਿਆ ਦੀ ਨਿੰਦਾ ਕਰਦਾ ਹਾਂ ਪਰ ਫਿਰ ਵੀ ਮੇਰੀ ਨਜ਼ਰ ਪੀਓਕੇ ਵੱਲ ਹੈ।" ਇਸ ਪੋਸਟ ਤੋਂ ਬਾਅਦ ਜਿੱਥੇ ਕਈ ਲੋਕ ਐਲਵਿਸ਼ ਦਾ ਸਮਰਥਨ ਕਰਦੇ ਨਜ਼ਰ ਆਏ, ਉੱਥੇ ਹੀ ਕਈ ਲੋਕ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ।
ਸੋਸ਼ਲ ਮੀਡੀਆ 'ਤੇ ਐਲਵਿਸ਼ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਇੱਕ ਯੂਜ਼ਰ ਨੇ ਲਿਖਿਆ - "ਕੀ ਤੁਹਾਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਰਾਫਾ ਦੀ ਬਜਾਏ ਪੀਓਕੇ ਲਿਖਦੇ ਹੋ ਤਾਂ ਇਹ ਵਧੀਆ ਲੱਗੇਗਾ?" ਇੱਕ ਹੋਰ ਨੇ ਕਿਹਾ, "ਕੁਰਬਾਨੀ ਆ ਰਹੀ ਹੈ।"
ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਬਾਅਦ ਐਲਵਿਸ਼ ਯਾਦਵ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "ਹੁਣੇ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ, ਮਤਲਬ ਕੋਈ ਤਾਂ ਗੱਲ ਹੈ ਤਾਂ ਹੀ ਇਨ੍ਹਾਂ ਨੂੰ ਮਿਰਚ ਲੱਗ ਗਈ।"
ਦੱਸ ਦੇਈਏ ਕਿ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਐਤਵਾਰ ਨੂੰ ਇਜ਼ਰਾਈਲ ਨੇ ਫਲਸਤੀਨ ਦੇ ਰਫਾਹ 'ਤੇ ਹਮਲਾ ਕੀਤਾ, ਜਿਸ 'ਚ ਬੱਚਿਆਂ ਅਤੇ ਔਰਤਾਂ ਸਮੇਤ 45 ਲੋਕ ਮਾਰੇ ਗਏ। ਅਜਿਹੇ 'ਚ ਪੂਰਾ ਬਾਲੀਵੁੱਡ ਇਸ ਹਮਲੇ ਦੀ ਨਿੰਦਾ ਕਰਦਾ ਨਜ਼ਰ ਆਇਆ।