ਬੋਨੀ ਕਪੂਰ ਦਾ ਬੌਲੀਵੁੱਡ ਫ਼ਿਲਮਾਂ 'ਚ ਡੈਬਿਊ, ਹੁਣ ਅਦਾਕਾਰੀ ਕਰਦੇ ਨਜ਼ਰ ਆਉਣਗੇ ਅਰਜੁਨ ਕਪੂਰ ਦੇ ਪਿਤਾ
ਮਸ਼ਹੂਰ ਫਿਲਮ ਮੇਕਰ ਬੋਨੀ ਕਪੂਰ ਜਲਦ ਹੀ ਡਾਇਰੈਕਟਰ ਲਵ ਰੰਜਨ ਦੀ ਇੱਕ ਰੋਮਾਂਟਿਕ ਕਾਮੇਡੀ ਫਿਲਮ ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਰਣਬੀਰ ਕਪੂਰ, ਸ਼ਰਧਾ ਕਪੂਰ ਅਤੇ ਡਿੰਪਲ ਕਪਾਡੀਆ ਵੀ ਨਜ਼ਰ ਆਉਣਗੇ।
ਮਸ਼ਹੂਰ ਫਿਲਮ ਮੇਕਰ ਬੋਨੀ ਕਪੂਰ ਜਲਦ ਹੀ ਡਾਇਰੈਕਟਰ ਲਵ ਰੰਜਨ ਦੀ ਇੱਕ ਰੋਮਾਂਟਿਕ ਕਾਮੇਡੀ ਫਿਲਮ ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਰਣਬੀਰ ਕਪੂਰ, ਸ਼ਰਧਾ ਕਪੂਰ ਅਤੇ ਡਿੰਪਲ ਕਪਾਡੀਆ ਵੀ ਨਜ਼ਰ ਆਉਣਗੇ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਬੋਨੀ ਇਸ ਵਿੱਚ ਇੱਕ ਅਭਿਨੇਤਾ ਦੇ ਰੂਪ ਵਿੱਚ ਨਜ਼ਰ ਆਉਣ ਵਾਲੇ ਹਨ। ਬੋਨੀ ਨੇ ਹੁਣ ਤੱਕ 'ਮਿਸਟਰ ਇੰਡੀਆ', 'ਨੋ ਐਂਟਰੀ', 'ਜੁਦਾਈ' ਅਤੇ 'ਵਾਂਟੇਡ' ਵਰਗੀਆਂ ਕਈ ਹੀ ਸੁਪਰਹਿੱਟ ਫਿਲਮਾਂ ਨੂੰ ਪ੍ਰੋਡਿਊਸ ਕੀਤਾ ਹੈ।
ਹਾਲ ਹੀ ਦੇ ਵਿਚ ਇੱਕ ਇੰਟਰਵਿਉ ਦੌਰਾਨ ਬੋਨੀ ਕਪੂਰ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਅਰਜੁਨ ਕਪੂਰ ਨੇ ਉਨ੍ਹਾਂ ਨੂੰ ਇਸ ਫਿਲਮ ਵਿੱਚ ਅਭਿਨੈ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ ਕਿਹਾ, "ਸ਼ੁਰੂ ਵਿੱਚ ਮੈਂ ਇਹ ਫਿਲਮ ਨਹੀਂ ਕਰਨਾ ਚਾਹੁੰਦਾ ਸੀ। ਪਰ ਅਰਜੁਨ ਮੇਰੇ ਕੋਲ ਆਏ ਅਤੇ ਮੈਨੂੰ ਇਸ ਫਿਲਮ ਵਿੱਚ ਅਭਿਨੈ ਕਰਨ ਦੀ ਸਲਾਹ ਦਿੱਤੀ। ਅਰਜੁਨ ਨੇ ਮੈਨੂੰ ਦੱਸਿਆ ਕਿ ਇਸ ਫਿਲਮ ਵਿੱਚ ਅਭਿਨੈ ਕਰਨਾ ਮੈਨੂੰ ਇੱਕ ਨਵਾਂ ਬਦਲਾਅ ਦੇ ਸਕਦਾ ਹੈ।" ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਕਰਨ ਦੇ ਫੈਸਲੇ ਵਿੱਚ ਉਨ੍ਹਾਂ ਦੀ ਫੈਮਿਲੀ ਦਾ ਹੱਥ ਹੈ। ਬੋਨੀ ਨੇ ਦੱਸਿਆ ਕਿ ਉਹ ਇਸ ਫਿਲਮ ਵਿੱਚ ਇੱਕ ਪੰਜਾਬੀ ਪਿਤਾ ਦੀ ਭੂਮਿਕਾ ਨਿਭਾਉਣ ਜਾ ਰਿਹਾ ਹੈ।
ਬੋਨੀ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਕੈਮਰੇ ਦੇ ਪਿੱਛੇ ਰਹਿੰਦੇ ਸਨ ਅਤੇ ਅਦਾਕਾਰ ਨੂੰ ਉਨ੍ਹਾਂ ਦੇ ਇਸ਼ਾਰੇ 'ਤੇ ਕੰਮ ਕਰਦੇ ਸਨ। ਹੁਣ ਉਹ ਕੈਮਰੇ ਦੇ ਸਾਹਮਣੇ ਕੰਮ ਕਰਨ ਦਾ ਅਨੰਦ ਲੈ ਰਹੇ ਹਨ। ਫਿਲਮ ਦੇ ਸੈੱਟ 'ਤੇ ਬਹੁਤ ਹੀ ਸੁਹਾਵਣਾ ਮਾਹੌਲ ਹੈ। ਇਹ ਬਹੁਤ ਵਧੀਆ ਅਨੁਭਵ ਹੈ ਖਾਸ ਕਰਕੇ ਜਦੋਂ ਉਹ ਡਿੰਪਲ ਨਾਲ ਸਕ੍ਰੀਨ ਸ਼ੇਅਰ ਕਰ ਰਹੇ ਹੋਣ। ਉਨ੍ਹਾਂ ਕਿਹਾ ਕਿ ਉਹ ਡਿੰਪਲ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਤੋਂ ਉਨ੍ਹਾਂ ਨੇ ਫਿਲਮ 'ਬੌਬੀ' ਦੀ ਸ਼ੂਟਿੰਗ ਵੀ ਸ਼ੁਰੂ ਨਹੀਂ ਕੀਤੀ ਸੀ। ਡਿੰਪਲ ਫਿਲਮ ਵਿੱਚ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ।