BR Chopra Bungalow : ਜਾਣੋ ਕਿੰਨੇ ਕਰੋੜ 'ਚ ਵਿਕਿਆ BR ਚੋਪੜਾ ਦਾ ਆਲੀਸ਼ਾਨ ਬੰਗਲਾ, ਨੂੰਹ ਨੂੰ ਕਿਉਂ ਮਜ਼ਬੂਰੀ 'ਚ ਵੇਚਣਾ ਪਿਆ ਇਹ ਘਰ
ਬੀ ਆਰ ਚੋਪੜਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਫਿਲਮ ਪੱਤਰਕਾਰ ਵਜੋਂ ਕੀਤੀ ਸੀ। ਸਾਲ 1949 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਫਿਲਮ ‘ਕਰਵਟ’ ਬਣਾਈ ਜੋ ਫਲਾਪ ਸਾਬਤ ਹੋਈ। ਉਨ੍ਹਾਂ ਦੀ ਫਿਲਮ 'ਅਫਸਾਨਾ' ਹਿੱਟ ਰਹੀ ਸੀ।
Br Chopra Bungalow Sold: ਬਲਦੇਵ ਰਾਜ ਚੋਪੜਾ ਉਰਫ਼ ਬੀਆਰ ਚੋਪੜਾ, ਜੋ ਬਾਲੀਵੁੱਡ ਦੇ ਇੱਕ ਮਸ਼ਹੂਰ ਨਿਰਦੇਸ਼ਕ ਅਤੇ ਨਿਰਮਾਤਾ ਸਨ, ਨੇ ਆਪਣੀਆਂ ਸ਼ਾਨਦਾਰ ਫਿਲਮਾਂ ਨਾਲ ਇੰਡਸਟਰੀ ਵਿੱਚ ਇੱਕ ਵੱਖਰੀ ਪਛਾਣ ਹਾਸਲ ਕੀਤੀ। 'ਦ ਬਰਨਿੰਗ ਟਰੇਨ', 'ਨਿਕਾਹ' ਅਤੇ 'ਨਯਾ ਦੌਰ' ਉਸ ਦੀਆਂ ਕੁਝ ਬਿਹਤਰੀਨ ਫਿਲਮਾਂ ਹਨ। ਹਾਲਾਂਕਿ ਉਨ੍ਹਾਂ ਦੀਆਂ ਸੁਪਰਹਿੱਟ ਫਿਲਮਾਂ ਦੀ ਲਿਸਟ ਕਾਫੀ ਲੰਬੀ ਹੈ। ਇਸ ਤੋਂ ਇਲਾਵਾ ਮਿਥਿਹਾਸਕ ਸੀਰੀਅਲ 'ਮਹਾਭਾਰਤ' ਨੂੰ ਕੌਣ ਭੁੱਲ ਸਕਦਾ ਹੈ। ਖਬਰਾਂ ਆ ਰਹੀਆਂ ਹਨ ਕਿ ਬੀ ਆਰ ਚੋਪੜਾ ਦਾ ਮੁੰਬਈ ਸਥਿਤ ਆਲੀਸ਼ਾਨ ਬੰਗਲਾ ਵਿਕ ਗਿਆ ਹੈ।
ਬੀ ਆਰ ਚੋਪੜਾ ਦਾ ਬੰਗਲਾ ਮੁੰਬਈ ਦੇ ਸੀ ਪ੍ਰਿੰਸੇਸ ਹੋਟਲ ਦੇ ਸਾਹਮਣੇ ਹੈ। ਇੱਥੋਂ ਉਹ ਆਪਣਾ ਕਾਰੋਬਾਰ ਕਰਦੇ ਸਨ। ਰਿਪੋਰਟਾਂ ਦੀ ਮੰਨੀਏ ਤਾਂ ਤੋਰਹੇਜਾ ਕਾਰਪੋਰੇਸ਼ਨ ਨੇ ਹਾਊਸਿੰਗ ਪ੍ਰੋਜੈਕਟ ਬਣਾਉਣ ਲਈ ਬੀਆਰ ਚੋਪੜਾ ਦਾ ਬੰਗਲਾ ਖਰੀਦਿਆ ਹੈ। 25 ਹਜ਼ਾਰ ਵਰਗ ਫੁੱਟ 'ਚ ਫੈਲੇ ਇਸ ਆਲੀਸ਼ਾਨ ਬੰਗਲੇ ਨੂੰ ਬੀ ਆਰ ਚੋਪੜਾ ਦੀ ਨੂੰਹ ਰੇਣੂ ਚੋਪੜਾ ਨੇ 183 ਕਰੋੜ ਰੁਪਏ 'ਚ ਵੇਚਿਆ ਹੈ।
ਨੂੰਹ ਬੰਗਲਾ ਵੇਚਣ ਲਈ ਸੀ ਮਜਬੂਰ
ਕਿਹਾ ਜਾਂਦਾ ਹੈ ਕਿ ਫਲਾਪ ਫਿਲਮਾਂ ਕਾਰਨ ਉਨ੍ਹਾਂ ਦਾ ਪ੍ਰੋਡਕਸ਼ਨ ਹਾਊਸ ਘਾਟੇ 'ਚ ਚਲਾ ਗਿਆ ਸੀ, ਜਿਸ ਕਾਰਨ ਰੇਣੂ ਚੋਪੜਾ ਨੂੰ ਇਹ ਬੰਗਲਾ ਵੇਚਣ ਲਈ ਮਜਬੂਰ ਹੋਣਾ ਪਿਆ ਸੀ। ਬੀਆਰ ਚੋਪੜਾ ਦਾ ਸਾਲ 2008 ਵਿੱਚ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੇ ਬੇਟੇ ਰਵੀ ਚੋਪੜਾ ਨੇ ਵੀ ਸਾਲ 2014 ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।
ਬੀ ਆਰ ਚੋਪੜਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਫਿਲਮ ਪੱਤਰਕਾਰ ਵਜੋਂ ਕੀਤੀ ਸੀ। ਸਾਲ 1949 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਫਿਲਮ ‘ਕਰਵਟ’ ਬਣਾਈ ਜੋ ਫਲਾਪ ਸਾਬਤ ਹੋਈ। ਉਨ੍ਹਾਂ ਦੀ ਫਿਲਮ 'ਅਫਸਾਨਾ' ਹਿੱਟ ਰਹੀ ਸੀ। ਉਸਨੇ 1955 ਵਿੱਚ ਬੀਆਰ ਫਿਲਮਜ਼ ਪ੍ਰੋਡਕਸ਼ਨ ਹਾਊਸ ਬਣਾਇਆ।