ਇਸ ਨੰਨ੍ਹੇ ਬੱਚੇ ਦੀ ਮੌਤ ਨੇ ਬਰਤਾਨਵੀ ਰੈਪਰ ਸਟੈਫਲੋਨ ਡੌਨ ਦੀਆਂ ਅੱਖਾਂ ਹੋਈਆਂ ਨਮ, ਪਾਕਿਸਤਾਨ 'ਚ ਸੋਗ ਦਾ ਮਾਹੌਲ, ਅਨਮੋਲ ਕਵਾਤਰਾ ਨੇ ਸ਼ੇਅਰ ਕੀਤੀ ਵੀਡੀਓ
Anmol Kwatra Video: ਗੁਰਜੋਤ ਦੀ ਮੌਤ ਨੇ ਪੂਰੇ ਪੰਜਾਬੀ ਨੂੰ ਗਮਗੀਨ ਕਰ ਦਿੱਤਾ। ਗੁਆਂਢੀ ਮੁਲਕ ਪਾਕਿਸਤਾਨ ਦੀਆਂ ਅੱਖਾਂ ਵੀ ਨਮ ਹੋ ਗਈਆਂ ਹਨ। ਇਸ ਦੇ ਨਾਲ ਰੈਪਰ ਸਟੈਫਲੋਨ ਡੌਨ ਨੇ ਵੀ ਇਸ ਬੱਚੇ ਦੀ ਮੌਤ ;ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ
Anmol Kwatra Video: ਅਨਮੋਲ ਕਵਾਤਰਾ ਨੂੰ ਗਰੀਬ ਤੇ ਬੇਸਹਾਰਾ ਲੋਕਾਂ ਦਾ ਮਸੀਹਾ ਕਿਹਾ ਜਾਂਦਾ ਹੈ। ਉਸ ਨੇ ਸਮਾਜ ਭਲਾਈ ਦੇ ਕੰਮ ਕਰਨ ਲਈ ਆਪਣਾ ਸਫਲ ਕਰੀਅਰ ਕੁਰਬਾਨ ਕੀਤਾ ਸੀ। ਫਿਲਹਾਲ ਅਨਮੋਲ ਕਵਾਤਰਾ ਸੁਰਖੀਆਂ 'ਚ ਬਣਿਆ ਹੋਇਆ ਹੈ। ਕਾਫੀ ਦਿਨ ਤੋਂ ਉਹ ਗੁਰਜੋਤ ਨਾਮ ਦੇ ਇੱਕ ਛੋਟੇ ਬੱਚੇ ਦਾ ਇਲਾਜ ਕਰਵਾ ਰਿਹਾ ਸੀ, ਜਿਸ ਦੀਆਂ ਕਿਡਨੀਆਂ ਖਰਾਬ ਸਨ। ਇਸ ਬੱਚੇ ਦੇ ਲਗਾਤਾਰ ਡਾਇਲਾਸਿਸ ਹੋ ਰਹੇ ਸਨ। ਇਸ ਬੱਚੇ ਲਈ ਦੁਨੀਆ ਭਰ ਤੋਂ ਮਦਦ ਆ ਰਹੀ ਸੀ, ਪਰ ਦੁਨੀਆ ਭਰ ਦੀ ਮਦਦ ਵੀ ਇਸ ਬੱਚੇ ਦੀ ਜ਼ਿੰਦਗੀ ਨੂੰ ਬਚਾ ਨਹੀਂ ਸਕੀ। ਇਸ ਬੱਚੇ ਦੀ ਹਾਲ ਹੀ 'ਚ ਮੌਤ ਹੋ ਗਈ।
ਗੁਰਜੋਤ ਦੀ ਮੌਤ ਨੇ ਪੂਰੇ ਪੰਜਾਬੀ ਨੂੰ ਗਮਗੀਨ ਕਰ ਦਿੱਤਾ ਹੈ। ਇੱਥੋਂ ਤੱਕ ਗੁਆਂਢੀ ਮੁਲਕ ਪਾਕਿਸਤਾਨ ਦੀਆਂ ਅੱਖਾਂ ਵੀ ਨਮ ਹੋ ਗਈਆਂ ਹਨ। ਇਸ ਦੇ ਨਾਲ ਨਾਲ ਬਰਤਾਨਵੀ ਰੈਪਰ ਸਟੈਫਲੋਨ ਡੌਨ ਨੇ ਵੀ ਇਸ ਬੱਚੇ ਦੀ ਮੌਤ ;ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਹ ਸਾਰੇ ਮੰਜ਼ਰ ਨੂੰ ਅਨਮੋਲ ਕਵਾਤਰਾ ਨੇ ਵੀਡੀਓ ਸ਼ੇਅਰ ਕਰ ਬਿਆਨ ਕੀਤਾ ਹੈ। ਅਨਮੋਲ ਕਵਾਤਰਾ ਨੇ ਦੱਸਿਆ ਕਿ ਪਾਕਿਸਤਾਨ ਤੋਂ ਵੀ ਇਸ ਬੱਚੇ ਦੇ ਲਈ ਮਦਦ ਆਉਂਦੀ ਸੀ। ਇੱਥੋਂ ਤੱਕ ਕਿ ਸਟੈਫਲੋਨ ਡੌਨ ਵੀ ਇਸ ਬੱਚੇ ਦੇ ਇਲਾਜ ਲਈ ਮਦਦ ਕਰਦੀ ਸੀ ਅਤੇ ਕਈ ਵਾਰ ਉਸ ਨੇ ਵੀਡੀਓ ਕਾਲ ਕਰ ਇਸ ਬੱਚੇ ਦੀ ਖੈਰ ਖਬਰ ਲਈ ਸੀ। ਪਰ ਇਸ ਬੱਚੇ ਦੀ ਮੌਤ ਨੇ ਹੁਣ ਇਨ੍ਹਾਂ ਸਭ ਨੂੰ ਗਮ 'ਚ ਡੁਬੋ ਦਿੱਤਾ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਜਾਣਿਆ ਮਾਣਿਆ ਸਮਾਜਸੇਵੀ ਹੈ। ਉਸ ਨੇ ਸਮਾਜ ਸੇਵਾ ਦੇ ਲਈ ਆਪਣਾ ਸਫਲ ਕਰੀਅਰ ਕੁਰਬਾਨ ਕੀਤਾ ਸੀ। ਅਨਮੋਲ ਦੇ ਪੂਰੀ ਦੁਨੀਆ 'ਚ ਚਾਹੁਣ ਵਾਲੇ ਹਨ, ਜੋ ਉਸ ਦੀ ਐਨਜੀਓ ਏਕ ਜ਼ਰੀਆ ਨੂੰ ਵਿੱਤੀ ਮਦਦ ਦਿੰਦੇ ਹਨ।