![ABP Premium](https://cdn.abplive.com/imagebank/Premium-ad-Icon.png)
Ammy Virk: 'ਪੰਜਾਬ 'ਚ ਅਣਖ ਨਾਲ ਨਹੀਂ ਜੀ ਸਕਦੇ, ਛੱਡਣਾ ਚਾਹੁੰਦਾ ਹਾਂ ਪੰਜਾਬ', ਐਮੀ ਵਿਰਕ ਦੀ ਪੁਰਾਣੀ ਵੀਡੀਓ ਹੋ ਰਹੀ ਵਾਇਰਲ
Ammy Virk Video: ਐਮੀ ਵਿਰਕ ਦਾ ਨਾਮ ਫਿਰ ਤੋਂ ਸੁਰਖੀਆਂ 'ਚ ਆ ਰਿਹਾ ਹੈ। ਇੰਨੀਂ ਦਿਨੀਂ ਐਮੀ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ 'ਚ ਐਮੀ ਬੋਲਦਾ ਨਜ਼ਰ ਆ ਰਿਹਾ ਹੈ ਕਿ...
![Ammy Virk: 'ਪੰਜਾਬ 'ਚ ਅਣਖ ਨਾਲ ਨਹੀਂ ਜੀ ਸਕਦੇ, ਛੱਡਣਾ ਚਾਹੁੰਦਾ ਹਾਂ ਪੰਜਾਬ', ਐਮੀ ਵਿਰਕ ਦੀ ਪੁਰਾਣੀ ਵੀਡੀਓ ਹੋ ਰਹੀ ਵਾਇਰਲ ammy virk old video goes viral says punjab ch anakh naal nahin jee sakde parivar nal chhaddna chaunda han punjab Ammy Virk: 'ਪੰਜਾਬ 'ਚ ਅਣਖ ਨਾਲ ਨਹੀਂ ਜੀ ਸਕਦੇ, ਛੱਡਣਾ ਚਾਹੁੰਦਾ ਹਾਂ ਪੰਜਾਬ', ਐਮੀ ਵਿਰਕ ਦੀ ਪੁਰਾਣੀ ਵੀਡੀਓ ਹੋ ਰਹੀ ਵਾਇਰਲ](https://feeds.abplive.com/onecms/images/uploaded-images/2023/08/02/a7f965509b70e1690f704b7a454acee41690981448909469_original.png?impolicy=abp_cdn&imwidth=1200&height=675)
Ammy Virk Video: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਉਹ ਬੇਹੱਦ ਉਮਦਾ ਐਕਟਰ ਵੀ ਹੈ। ਹਾਲ ਹੀ 'ਚ ਐਮੀ ਆਪਣੀ ਫਿਲਮ 'ਮੌੜ' ਕਰਕੇ ਕਾਫੀ ਚਰਚਾ 'ਚ ਰਿਹਾ ਸੀ। ਇਸ ਫਿਲਮ 'ਚ ਐਮੀ ਨੇ ਜਿਊਣਾ ਮੌੜ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਚ ਐਮੀ ਦੀ ਐਕਟਿੰਗ ਨੂੰ ਮਿਲੀ ਜੁਲੀ ਪ੍ਰਤੀਕਿਿਰਿਆ ਮਿਲੀ ਸੀ।
ਹੁਣ ਐਮੀ ਵਿਰਕ ਦਾ ਨਾਮ ਫਿਰ ਤੋਂ ਸੁਰਖੀਆਂ 'ਚ ਆ ਰਿਹਾ ਹੈ। ਇੰਨੀਂ ਦਿਨੀਂ ਐਮੀ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ 'ਚ ਐਮੀ ਬੋਲਦਾ ਨਜ਼ਰ ਆ ਰਿਹਾ ਹੈ ਕਿ 'ਉਹ ਆਪਣੇ ਪਰਿਵਾਰ ਸਮੇਤ ਪੰਜਾਬ ਛੱਡਣ ਦਾ ਪਲਾਨ ਬਣਾ ਰਿਹਾ ਹੈ। ਤੁਸੀਂ ਪੰਜਾਬ 'ਚ ਹਿੱਕ ਡਾਹ ਕੇ ਨਹੀਂ ਜਿਉ ਸਕਦੇ। ਅਣਖ ਨਾਲ ਨਹੀਂ ਜਿਉ ਹੋਣਾ ਇੱਥੇ।' ਹਾਲਾਂਕਿ ਇਹ ਪੁਰਾਣੀ ਵੀਡੀਓ ਹੈ, ਪਰ ਇਹ ਵੀਡੀਓ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗੌਰ ਹੈ ਕਿ ਐਮੀ ਵਿਰਕ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਜਿੰਨੀਂ ਸਫਲਤਾ ਹਾਸਲ ਕੀਤੀ ਹੈ, ਉਨੀਂ ਹੀ ਕਾਮਯਾਬੀ ਉਸ ਨੇ ਫਿਲਮਾਂ 'ਚ ਵੀ ਹਾਸਲ ਕੀਤੀ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਐਮੀ ਵਿਰਕ ਆਖਰੀ ਵਾਰ 'ਮੌੜ' ਫਿਲਮ 'ਚ ਨਜ਼ਰ ਆਇਆ ਸੀ। ਇਸ ਫਿਲਮ 'ਚ ਉਹ ਜਿਊਣਾ ਮੌੜ ਦੇ ਕਿਰਦਾਰ 'ਚ ਨਜ਼ਰ ਆਇਆ ਸੀ। ਫਿਲਮ 'ਚ ਦੇਵ ਖਰੌੜ ਵੀ ਐਮੀ ਨਾਲ ਐਕਟਿੰਗ ਕਰਦਾ ਨਜ਼ਰ ਆਇਆ ਸੀ। ਦੇਵ ਨੇ ਫਿਲਮ 'ਚ ਕਿਸ਼ਨੇ ਦਾ ਕਿਰਦਾਰ ਨਿਭਾਇਆ ਸੀ। ਫਿਲਮ ਨੂੰ ਤਾਂ ਕਾਫੀ ਪਸੰਦ ਕੀਤਾ ਗਿਆ ਸੀ, ਪਰ ਐਮੀ ਦੀ ਐਕਟਿੰਗ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ ਸੀ। ਕਿਉਂਕਿ ਉਸ ਦੇ ਕਿਰਦਾਰ ਦੀ ਤੁਲਨਾ ਗੁੱਗੂ ਗਿੱਲ ਦੇ ਜਿਊਣਾ ਮੌੜ ਵਾਲੇ ਕਿਰਦਾਰ ਨਾਲ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ: ਐੱਪਲ ਮਿਊਜ਼ਿਕ ਐਪ ਦੇ ਕਵਰ 'ਤੇ ਛਾਇਆ ਕਰਨ ਔਜਲਾ, ਗਾਇਕ ਪੋਸਟ ਸ਼ੇਅਰ ਕਰ ਬੋਲਿਆ- 'ਸ਼ੁਕਰਗੁਜ਼ਾਰ ਹਾਂ...'
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)