Shahrukh Khan: ਬੁਰਜ ਖਲੀਫ਼ਾ ਤੇ ਫ਼ਿਰ ਨਜ਼ਰ ਆਈ ਸ਼ਾਹਰੁਖ ਖਾਨ ਦੀ ਤਸਵੀਰ, ਕਿੰਗ ਖਾਨ ਨੂੰ ਇੰਜ ਦਿੱਤੀ ਜਨਮਦਿਨ ਦੀ ਵਧਾਈ
Shahrukh Khan Burj Khalifa: ਸ਼ਾਹਰੁਖ ਖਾਨ ਦੇ 57ਵੇਂ ਜਨਮਦਿਨ 'ਤੇ ਇਕ ਵਾਰ ਫਿਰ ਸ਼ਾਹਰੁਖ ਖਾਨ ਨੂੰ ਬੁਰਜ ਖਲੀਫਾ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਦਾ ਮਸ਼ਹੂਰ ਗੀਤ 'ਤੁਝੇ ਦੇਖਾ ਤੋਹ' ਵੀ ਚਲਾਇਆ ਗਿਆ।
Shah Rukh Khan Birthday: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਬੀਤੇ ਦਿਨ ਆਪਣਾ 57ਵਾਂ ਜਨਮਦਿਨ ਮਨਾਇਆ। ਇਸ ਮੌਕੇ ਸ਼ਾਹਰੁਖ ਨੇ ਪ੍ਰਸ਼ੰਸਕਾਂ ਨੂੰ ਰਿਟਰਨ ਗਿਫਟ ਦਿੰਦੇ ਹੋਏ ਆਪਣੀ ਆਉਣ ਵਾਲੀ ਫਿਲਮ 'ਪਠਾਨ' ਦਾ ਟੀਜ਼ਰ ਰਿਲੀਜ਼ ਕੀਤਾ। ਇਸ ਦੇ ਨਾਲ ਹੀ ਬਾਦਸ਼ਾਹ ਦੇ ਜਨਮ ਦਿਨ ਨੂੰ ਖਾਸ ਬਣਾਉਣ ਲਈ ਉਨ੍ਹਾਂ ਨੂੰ ਇਕ ਵਾਰ ਫਿਰ ਦੁਬਈ ਦੇ ਬੁਰਜ ਖਲੀਫਾ 'ਤੇ ਵਧਾਈ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਇਹ ਲਗਾਤਾਰ ਪੰਜਵੀਂ ਵਾਰ ਹੈ ਜਦੋਂ ਬੁਰਜ ਖਲੀਫਾ 'ਤੇ ਸ਼ਾਹਰੁਖ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ ਹੈ।
ਬੁਰਜ ਖਲੀਫਾ ਨੇ ਫਿਰ ਸ਼ਾਹਰੁਖ ਨੂੰ ਦਿੱਤੀ ਜਨਮਦਿਨ ਦੀ ਵਧਾਈ
ਦੁਬਈ ਦੀ ਸਭ ਤੋਂ ਵੱਡੀ ਅਤੇ ਇਤਿਹਾਸਕ ਇਮਾਰਤ 'ਵੀ ਲਵ ਯੂ' ਦੇ ਸੰਦੇਸ਼ ਨਾਲ ਰੌਸ਼ਨ ਕੀਤੀ ਗਈ। ਇਸ ਦੇ ਨਾਲ ਹੀ ਬਿਲਡਿੰਗ 'ਤੇ ਸ਼ਾਹਰੁਖ ਦੀ ਤਸਵੀਰ ਵੀ ਦਿਖਾਈ ਗਈ। ਇਸ ਤੋਂ ਇਲਾਵਾ ਸ਼ਾਹਰੁਖ ਦੀ ਮਸ਼ਹੂਰ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦਾ ਗੀਤ 'ਤੁਝੇ ਦੇਖਾ ਤੋ' ਵੀ ਉਥੇ ਹੀ ਚਲਾਇਆ ਗਿਆ। ਤੁਹਾਨੂੰ ਦੱਸ ਦੇਈਏ ਕਿ ਇਹ ਪੰਜਵੀਂ ਵਾਰ ਹੈ ਜਦੋਂ ਸ਼ਾਹਰੁਖ ਬੁਰਜ ਖਲੀਫਾ 'ਤੇ ਨਜ਼ਰ ਆਏ ਹਨ। ਸਾਲ 2021 'ਚ ਬੁਰਜ ਖਲੀਫਾ ਨੇ ਸ਼ਾਹਰੁਖ ਨੂੰ ਉਨ੍ਹਾਂ ਦੇ 56ਵੇਂ ਜਨਮਦਿਨ 'ਤੇ ਸਨਮਾਨਿਤ ਕੀਤਾ ਸੀ।
#BurjKhalifa lights up in celebration of the birthday of the great bollywood star, Shah Rukh Khan’s! Lets wish him a Happy Birthday pic.twitter.com/1Q55agSjXa
— Burj Khalifa (@BurjKhalifa) November 2, 2022
ਕਿੰਗ ਖਾਨ ਦੇ ਜਨਮਦਿਨ ਤੇ ਰਿਲੀਜ਼ ਹੋਇਆ `ਪਠਾਨ` ਦਾ ਟੀਜ਼ਰ
ਦੂਜੇ ਪਾਸੇ ਜੇਕਰ ਸ਼ਾਹਰੁਖ ਦੀ ਫਿਲਮ 'ਪਠਾਨ' ਦੇ ਟੀਜ਼ਰ ਦੀ ਗੱਲ ਕਰੀਏ ਤਾਂ ਇਸ 'ਚ ਸ਼ਾਹਰੁਖ ਖਾਨ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਫੈਨਜ਼ ਉਨ੍ਹਾਂ ਦੇ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ। ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਲਿਖਿਆ, ''ਆਪਣੀ ਕੁਰਸੀ ਦੀ ਪੇਟੀ ਬੰਨ੍ਹ ਲਓ, ਕਿਉਂਕਿ ਪਠਾਨ ਦਾ ਟੀਜ਼ਰ ਆ ਗਿਆ ਹੈ।" ਪਠਾਨ ਦਾ ਟੀਜ਼ਰ ਐਕਸ਼ਨ ਤੇ ਧਮਾਕੇ ਨਾਲ ਭਰਪੂਰ ਹੈ। ਟੀਜ਼ਰ ਦੇਖਣ ਤੋਂ ਬਾਅਦ ਫ਼ੈਨਜ਼ ਫ਼ਿਲਮ ਰਿਲੀਜ਼ ਹੋਣ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਖਬਰਾਂ ਮੁਤਾਬਕ 'ਪਠਾਨ' ਦੀ ਕਹਾਣੀ ਇਕ ਰਾਅ ਏਜੰਟ ਕੋਡਨੇਮ ਪਠਾਨ ਦੇ ਆਲੇ-ਦੁਆਲੇ ਘੁੰਮਦੀ ਹੈ, ਇਹ ਫਿਲਮ 25 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।