(Source: ECI/ABP News)
Kapil Sharma: 'ਕਪਿਲ ਸ਼ਰਮਾ ਸ਼ੋਅ' ਦਾ 'ਕੈਰੀ ਆਨ ਜੱਟਾ' ਸਪੈਸ਼ਲ ਟੀਜ਼ਰ ਹੋਇਆ ਰਿਲੀਜ਼, ਐਤਵਾਰ ਨੂੰ ਪੈਣਗੇ ਹਾਸਿਆਂ ਦੇ ਪਟਾਕੇ
The Kapil Sharma Show: ਹਾਲ ਹੀ 'ਚ ਕੈਰੀ ਆਨ ਜੱਟਾ 3 ਦੀ ਟੀਮ ਵੀ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਮਹਿਮਾਨ ਬਣ ਪਹੁੰਚੀ ਸੀ। ਹੁਣ ਇਸ ਤੋਂ ਬਾਅਦ ਸ਼ੋਅ ਕਪਿਲ ਸ਼ਰਮਾ ਸ਼ੋਅ ਦਾ 'ਕੈਰੀ ਆਨ ਜੱਟਾ' ਸਪੈਸ਼ਲ ਟੀਜ਼ਰ ਵੀ ਰਿਲੀਜ਼ ਹੋ ਗਿਆ
![Kapil Sharma: 'ਕਪਿਲ ਸ਼ਰਮਾ ਸ਼ੋਅ' ਦਾ 'ਕੈਰੀ ਆਨ ਜੱਟਾ' ਸਪੈਸ਼ਲ ਟੀਜ਼ਰ ਹੋਇਆ ਰਿਲੀਜ਼, ਐਤਵਾਰ ਨੂੰ ਪੈਣਗੇ ਹਾਸਿਆਂ ਦੇ ਪਟਾਕੇ carry on jatta special in kapil sharma show watch teaser shared by gippy grewal Kapil Sharma: 'ਕਪਿਲ ਸ਼ਰਮਾ ਸ਼ੋਅ' ਦਾ 'ਕੈਰੀ ਆਨ ਜੱਟਾ' ਸਪੈਸ਼ਲ ਟੀਜ਼ਰ ਹੋਇਆ ਰਿਲੀਜ਼, ਐਤਵਾਰ ਨੂੰ ਪੈਣਗੇ ਹਾਸਿਆਂ ਦੇ ਪਟਾਕੇ](https://feeds.abplive.com/onecms/images/uploaded-images/2023/06/08/7ce6160fe40381399034940108a170301686229879718469_original.jpg?impolicy=abp_cdn&imwidth=1200&height=675)
Carry Oon Jatta Special In The Kapil Sharma Show: 'ਦ ਕਪਿਲ ਸ਼ਰਮਾ ਸ਼ੋਅ' ਭਾਰਤ ਦੇ ਲੋਕਾਂ ਦਾ ਸਭ ਤੋਂ ਮਨਪਸੰਦ ਸ਼ੋਅ ਹੈ। ਪੂਰੀ ਦੁਨੀਆ ਭਰ ਦੇ ਸੈਲੇਬ੍ਰਿਟੀ ਇਸ ਸ਼ੋਅ 'ਚ ਆਉਣਾ ਮਾਣ ਵਾਲੀ ਗੱਲ ਸਮਝਦੇ ਹਨ। ਇਹੀ ਨਹੀਂ ਹੁਣ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਇਸ ਸ਼ੋਅ ਦਾ ਹਿੱਸਾ ਬਣਦੇ ਹਨ। ਉਹ ਆਪਣੀਆਂ ਫਿਲਮਾਂ ਪ੍ਰਮੋਟ ਕਰਨ ਲਈ ਕਪਿਲ ਸ਼ਰਮਾ ਦੇ ਸ਼ੋਅ 'ਚ ਆਉਂਦੇ ਹਨ।
ਹਾਲ ਹੀ 'ਚ ਕੈਰੀ ਆਨ ਜੱਟਾ 3 ਦੀ ਟੀਮ ਵੀ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਮਹਿਮਾਨ ਬਣ ਪਹੁੰਚੀ ਸੀ। ਇੱਥੋਂ ਗਿੱਪੀ-ਸੋਨਮ ਸਣੇ ਟੀਮ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸੀ। ਹੁਣ ਇਸ ਤੋਂ ਬਾਅਦ ਸ਼ੋਅ ਕਪਿਲ ਸ਼ਰਮਾ ਸ਼ੋਅ ਦਾ 'ਕੈਰੀ ਆਨ ਜੱਟਾ' ਸਪੈਸ਼ਲ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਸ਼ੋਅ ਵਿੱਚ ਕੇਰੀ ਆਨ.. ਦੀ ਟੀਮ ਨੇ ਕਿੰਨਾ ਐਨਜੁਆਏ ਕੀਤਾ ਹੈ। ਤੁਸੀਂ ਵੀ ਦੇਖੋ ਇਹ ਮਜ਼ੇਦਾਰ ਟੀਜ਼ਰ:
View this post on Instagram
ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫਿਲਮ ਦਾ ਜ਼ਬਰਦਸਤ ਪ੍ਰਮੋਸ਼ਨ ਕੀਤਾ ਜਾ ਰਿਹਾ ਹੈ। ਇਹੀ ਨਹੀਂ ਫਿਲਮ ਦੇ ਟਰੇਲਰ ਨੂੰ ਆਮਿਰ ਖਾਨ ਤੋਂ ਲੌਂਚ ਕਰਾਇਆ ਗਿਆ ਸੀ। ਤਾਂ ਕਿ ਫਿਲਮ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਨਜ਼ਰ 'ਚ ਆ ਸਕੇ। ਇਸ ਸਭ ਨੂੰ ਦੇਖ ਕੇ ਇਹੀ ਲੱਗਦਾ ਹੈ ਕਿ ਗਿੱਪੀ ਗਰੇਵਾਲ ਦਾ ਨਿਸ਼ਾਨਾ 100 ਕਰੋੜ ਦੇ ਟਾਰਗੈੱਟ 'ਤੇ ਹੈ। ਵੈਸੇ ਫਿਲਮ ਦੇ ਟਰੇਲਰ ਨੂੰ ਦੇਖ ਕੇ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਫਿਲਮ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਫਿਲਮ ਬਣ ਸਕਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)