'ਦ੍ਰਿਸ਼ਯਮ-2' ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ
'ਦ੍ਰਿਸ਼ਯਮ 2' ਦੇ ਰਾਇਟਸ ਪੈਨੋਰਮਾ ਸਟੂਡੀਓ ਤੇ ਕੁਮਾਰ ਮੰਗਤ ਨੇ ਮਿਲ ਕੇ ਖਰੀਦੇ ਹਨ। ਇਕ ਰਿਪੋਰਟ ਦੇ ਮੁਤਾਬਕ ਦ੍ਰਿਸ਼ਯਮ ਦੇ ਪਹਿਲੇ ਪਾਰਟ ਨੂੰ ਪਨੋਰਮਾ ਤੇ ਕੁਮਾਰ ਮੰਗਤ ਦੇ ਨਾਲ ਵਾਇਕਾਮ 18 ਮੋਸ਼ਨ ਪਿਕਚਰਸ ਨੇ ਮਿਲ ਕੇ ਬਣਾਇਆ ਸੀ।
ਮੁੰਬਈ: ਫ਼ਿਲਮ ਦ੍ਰਿਸ਼ਯਮ ਮਲਿਆਲਮ ਦੇ ਨਾਲ ਹਿੰਦੀ 'ਚ ਵੀ ਹਿੱਟ ਸਾਬਿਤ ਹੋਈ ਸੀ। ਮਲਿਆਲਮ ਫਿਲਮ 'ਦ੍ਰਿਸ਼ਯਮ-2' ਵੀ ਸੁਪਰਹਿੱਟ ਬਣ ਚੁੱਕੀ ਹੈ। ਹੁਣ ਹਿੰਦੀ ਬੈਲਟ ਦੇ ਫੈਨਜ਼ ਵੀ 'ਦ੍ਰਿਸ਼ਯਮ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਦੇ ਦੂਜੇ ਹਿੱਸੇ ਦਾ ਹਿੰਦੀ ਵਰਜ਼ਨ ਇਕ ਵਾਰ ਫਿਰ ਅਜੇ ਦੇਵਗਨ ਨਾਲ ਦੇਖਣ ਨੂੰ ਮਿਲੇਗਾ। ਪਰ ਇਸ 'ਚ ਹੁਣ ਇਕ ਵੱਡੀ ਅੜਚਨ ਸਾਹਮਣੇ ਆਈ ਹੈ। ਦਰਅਸਲ ਮੰਗਲਵਾਰ ਫਿਲਮ ਦੇ ਹਿੰਦੀ ਰਾਈਟਸ ਖਰੀਦ ਲਏ ਗਏ ਸਨ। ਇਸ ਫਿਲਮ ਦੇ ਹਿੰਦੀ ਰੀਮੇਕ ਦੀ ਅਨਾਊਂਸਮੈਂਟ ਦੇ ਨਾਲ ਹੀ ਵਿਵਾਦ ਵੀ ਸਾਹਮਣੇ ਆ ਚੁੱਕਾ ਹੈ।
ਫ਼ਿਲਮ ਦੇ ਰਾਈਟਸ ਤੇ ਸ਼ੁਰੂ ਹੋਇਆ ਵਿਵਾਦ
'ਦ੍ਰਿਸ਼ਯਮ 2' ਦੇ ਰਾਇਟਸ ਪੈਨੋਰਮਾ ਸਟੂਡੀਓ ਤੇ ਕੁਮਾਰ ਮੰਗਤ ਨੇ ਮਿਲ ਕੇ ਖਰੀਦੇ ਹਨ। ਇਕ ਰਿਪੋਰਟ ਦੇ ਮੁਤਾਬਕ ਦ੍ਰਿਸ਼ਯਮ ਦੇ ਪਹਿਲੇ ਪਾਰਟ ਨੂੰ ਪਨੋਰਮਾ ਤੇ ਕੁਮਾਰ ਮੰਗਤ ਦੇ ਨਾਲ ਵਾਇਕਾਮ 18 ਮੋਸ਼ਨ ਪਿਕਚਰਸ ਨੇ ਮਿਲ ਕੇ ਬਣਾਇਆ ਸੀ। ਪਰ ਇਸ ਵਾਰ ਕੁਮਾਰ ਮੰਗਤ ਤੇ ਪੈਨੋਰਮਾ ਨੇ ਮਿਲ ਕੇ ਫਿਲਮ ਦੇ ਅਧਿਕਾਰ ਖਰੀਦੇ ਹਨ। ਇਨ੍ਹਾਂ ਦੋਵਾਂ ਨੇ ਵਾਇਕਾਮ 18 ਤੋਂ ਇਸ ਪ੍ਰੋਜੈਕਟ 'ਤੇ ਦੂਰੀ ਬਣਾ ਲਈ ਹੈ। ਦੂਜੇ ਪਾਸੇ ਵਾਇਕਾਮ 18 ਨੇ ਫ਼ਿਲਮ ਦੇ ਰਾਇਟਸ 'ਤੇ ਦਾਅਵਾ ਕੀਤਾ ਹੈ।
ਵਾਇਕਾਮ 18 ਨੇ ਦਰਜ ਕਰਾਇਆ ਕੇਸ
ਸੂਤਰਾਂ ਤੋਂ ਮਿਲੀਆਂ ਖਬਰਾਂ ਮੁਤਾਬਕ ਵਾਇਕਾਮ 18 ਨੇ ਸਾਫ ਕਰ ਦਿੱਤਾ ਹੈ ਕਿ ਫਿਲਮ ਦੇ ਨਿਰਮਾਤਾ ਉਨ੍ਹਾਂ ਨੂੰ ਇਸ ਪ੍ਰੋਜੈਕਟ ਤੋਂ ਵੱਖ ਨਹੀਂ ਕਰ ਸਕਦੇ। ਵਾਇਕਾਮ 18 ਵੱਲੋਂ ਕਿਹਾ ਗਿਆ ਕਿ ਕੁਮਾਰ ਮੰਗਤ ਉਨ੍ਹਾਂ ਨੂੰ ਵੱਖ ਕਰਕੇ ਫਿਲਮ ਦਾ ਨਿਰਮਾਣ ਨਹੀਂ ਕਰ ਸਕਦੇ। ਦੋਵਾਂ ਧਿਰਾਂ 'ਚ ਇਸ ਮੁੱਦੇ ਨੂੰ ਲੈਕੇ ਗੱਲਬਾਤ ਚੱਲ ਰਹੀ ਸੀ ਕਿ ਇਸ ਦਰਮਿਆਨ ਵਾਇਕਾਮ 18 ਵੱਲੋਂ ਉਨ੍ਹਾਂ ਖਿਲਾਫ ਕੇਸ ਦਰਜ ਕਰਵਾ ਦਿੱਤਾ ਗਿਆ। ਇਸ ਕੇਸ ਦੀ ਪਹਿਲੀ ਸੁਣਵਾਈ ਛੇਤੀ ਹੀ ਹੋਣ ਵਾਲੀ ਹੈ।
ਕੁਮਾਰ ਮੰਗਤ ਨੇ ਚੁੱਪ ਵੱਟੀ
ਇਸ ਮੁੱਦੇ ਨੂੰ ਲੈਕੇ ਕੁਮਾਰ ਮੰਗਤ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਇਸ ਫਿਲਮ 'ਤੇ ਮੁਸੀਬਤ ਦੇ ਬੱਦਲ ਛਾਏ ਹੋਏ ਹਨ।