'ਛੱਲਾ ਮੁੜ ਕੇ ਨਹੀਂ ਆਇਆ' ਫ਼ਿਲਮ ਦਾ ਟਰੇਲਰ ਟਰੈਂਡਿੰਗ `ਚ, ਹੁਣ ਤੱਕ 54 ਲੱਖ ਲੋਕਾਂ ਨੇ ਦੇਖਿਆ
ਛੱਲਾ ਮੁੜ ਕੇ ਨਹੀਂ ਆਇਆ ਫ਼ਿਲਮ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਇਸ ਫ਼ਿਲਮ ਦਾ ਟਰੇਲਰ ਧਮਾਕੇਦਾਰ ਹੈ। ਜਿਸ ਨੂੰ 24 ਘੰਟਿਆਂ `ਚ 54 ਲੱਖ ਲੋਕਾਂ ਨੇ ਦੇਖ ਲਿਆ ਹੈ। ਇਹੀ ਨਹੀਂ ਫ਼ਿਲਮ ਦਾ ਟਰੇਲਰ ਯੂਟਿਊਬ `ਤੇ ਪੰਜਵੇਂ ਨੰਬਰ `ਤੇ ਟਰੈਂਡ ਕਰ ਰਿਹਾ ਹੈ
!['ਛੱਲਾ ਮੁੜ ਕੇ ਨਹੀਂ ਆਇਆ' ਫ਼ਿਲਮ ਦਾ ਟਰੇਲਰ ਟਰੈਂਡਿੰਗ `ਚ, ਹੁਣ ਤੱਕ 54 ਲੱਖ ਲੋਕਾਂ ਨੇ ਦੇਖਿਆ chhalla mud ke nahi aaya film trailer trends on number 5 on youtube fetches 5 4 million views in 24 hours 'ਛੱਲਾ ਮੁੜ ਕੇ ਨਹੀਂ ਆਇਆ' ਫ਼ਿਲਮ ਦਾ ਟਰੇਲਰ ਟਰੈਂਡਿੰਗ `ਚ, ਹੁਣ ਤੱਕ 54 ਲੱਖ ਲੋਕਾਂ ਨੇ ਦੇਖਿਆ](https://feeds.abplive.com/onecms/images/uploaded-images/2022/07/25/2f028c6bb0e3cfc67ce3b30b9c91ce151658757904_original.jpg?impolicy=abp_cdn&imwidth=1200&height=675)
Chhalla Mud Ke Nahi Aaya: ਛੱਲਾ ਮੁੜ ਕੇ ਨਹੀਂ ਆਇਆ ਫ਼ਿਲਮ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਇਸ ਫ਼ਿਲਮ ਦਾ ਟਰੇਲਰ ਧਮਾਕੇਦਾਰ ਹੈ। ਜਿਸ ਨੂੰ 24 ਘੰਟਿਆਂ `ਚ 54 ਲੱਖ ਲੋਕਾਂ ਨੇ ਦੇਖ ਲਿਆ ਹੈ। ਇਹੀ ਨਹੀਂ ਫ਼ਿਲਮ ਦਾ ਟਰੇਲਰ ਯੂਟਿਊਬ `ਤੇ ਪੰਜਵੇਂ ਨੰਬਰ `ਤੇ ਟਰੈਂਡ ਕਰ ਰਿਹਾ ਹੈ। ਇਸ ਫ਼ਿਲਮ ਦੇ ਟਰੇਲਰ ਨੇ ਲੋਕਾਂ ਦੀਆਂ ਅੱਖਾਂ `ਚ ਹੰਝੂ ਲਿਆ ਦਿਤੇ ਹਨ। ਚਾਰੇ ਪਾਸੇ ਬੱਸ ਫ਼ਿਲਮ ਦੇ ਟਰੇਲਰ ਦੀ ਹੀ ਚਰਚਾ ਹੈ।
ਦੱਸ ਦਈਏ ਕਿ ਇਹ ਫ਼ਿਲਮ ਇਸ ਕਰਕੇ ਵੀ ਸੁਰਖੀਆਂ ਬਟੋਰ ਰਹੀ ਹੈ, ਕਿਉਂਕਿ ਇਸ ਵਿੱਚ ਉਹੀ ਪੁਰਾਣੀ ਤਿਕੜੀ 7 ਸਾਲਾਂ ਬਾਅਦ ਨਜ਼ਰ ਆ ਰਹੀ ਹੈ। ਅਸੀਂ ਇੱਥੇ ਗੱਲ ਕਰ ਰਹੇ ਹਾਂ ਫ਼ਿਲਮ ਦੀ ਸਟਾਰ ਕਾਸਟ ਦੀ। ਜੀ ਹਾਂ, ਫ਼ਿਲਮ `ਚ ਅਮਰਿੰਦਰ ਗਿੱਲ, ਸਰਗੁਣ ਮਹਿਤਾ ਤੇ ਬੀਨੂੰ ਢਿੱਲੋਂ ਦੀ ਤਿਕੜੀ ਧਮਾਲਾਂ ਪਾਉਂਦੀ ਨਜ਼ਰ ਆ ਰਹੀ ਹੈ।
ਟਰੇਲਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ `ਚ ਰੋਮਾਂਸ, ਕਾਮੇਡੀ, ਟਰੈਜਡੀ ਦਾ ਭਰਪੂਰ ਤੜਕਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਇਹ ਫ਼ਿਲਮ ਦਰਸ਼ਕਾਂ ਦੇ ਮਨਾਂ ;ਚ ਕਈ ਸਵਾਲ ਵੀ ਪੈਦਾ ਕਰੇਗੀ। ਕੁੱਲ ਮਿਲਾ ਕੇ ਇਸ ਫ਼ਿਲਮ ਨੂੰ ਕਿਸੇ ਮਕਸਦ ਨਾਲ ਬਣਾਇਆ ਗਿਆ ਹੈ। ਇਸ ਫ਼ਿਲਮ ਰਾਹੀਂ ਸਮਾਜ ਨੂੰ ਸੰਦੇਸ਼ ਦਿਤਾ ਗਿਆ ਹੈ। ਨਾਲ ਹੀ ਫ਼ਿਲਮ ਦੇ ਵਿੱਚ ਕਈ ਇਮੋਸ਼ਨਲ ਡਾਇਲੌਗਜ਼ ਵੀ ਹਨ।
View this post on Instagram
ਦਸਣਯੋਗ ਹੈ ਕਿ ਇਹ ਫ਼ਿਲਮ ਰਿਦਮ ਬੁਆਏਜ਼ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ, ਜਿਸ ਵਿੱਚ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਸਿਡਨੀ ਐਬਰਵਿਨ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ ਤੇ ਰਾਜ ਕਾਕੜਾ ਮੁੱਖ ਕਿਰਦਾਰ `ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ, ਜਦਕਿ ਫ਼ਿਲਮ `ਚ ਨਿਰਦੇਸ਼ਨ ਖੁਦ ਅਮਰਿੰਦਰ ਗਿੱਲ ਦੇ ਰਹੇ ਹਨ। ਇਹ ਫ਼ਿਲਮ 29 ਜੁਲਾਈ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)