(Source: ECI/ABP News/ABP Majha)
Kapil Sharma: ਕਪਿਲ ਸ਼ਰਮਾ ਨੇ ਸੀਐਮ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ
Kapil Sharma Meets Punjab CM Mann: ਕਪਿਲ ਸ਼ਰਮਾ ਨੇ ਭਗਵੰਤ ਮਾਨ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਭਗਵੰਤ ਮਾਨ ਤੇ ਕਪਿਲ ਸ਼ਰਮਾ ਤੋਂ ਇਲਾਵਾ ਅਰਚਨਾ ਪੂਰਨ ਸਿੰਘ ਵੀ ਨਜ਼ਰ ਆ ਰਹੀ ਹੈ।
Kapil Sharma CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਮੁੰਬਈ ਦੌਰੇ ’ਤੇ ਹਨ। ਬੀਤੇ ਦਿਨੀਂ ਭਗਵੰਤ ਮਾਨ ਨੇ ਪੰਜਾਬ ’ਚ ਫ਼ਿਲਮ ਸਿਟੀ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨਾਲ ਹੋਈ।
ਕਪਿਲ ਸ਼ਰਮਾ ਨੇ ਭਗਵੰਤ ਮਾਨ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਭਗਵੰਤ ਮਾਨ ਤੇ ਕਪਿਲ ਸ਼ਰਮਾ ਤੋਂ ਇਲਾਵਾ ਅਰਚਨਾ ਪੂਰਨ ਸਿੰਘ ਵੀ ਨਜ਼ਰ ਆ ਰਹੀ ਹੈ।
ਤਸਵੀਰਾਂ ਸਾਂਝੀਆਂ ਕਰਦਿਆਂ ਕਪਿਲ ਸ਼ਰਮਾ ਨੇ ਲਿਖਿਆ, ‘‘ਕੱਲ ਸ਼ਾਮ ਮੁੰਬਈ ’ਚ ਵੱਡੇ ਵੀਰ ਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨਾਲ ਬੜੇ ਲੰਮੇ ਸਮੇਂ ਬਾਅਦ ਮੁਲਾਕਾਤ ਹੋਈ। ਦਿਲ ’ਚ ਪਿਆਰ ਤੇ ਜੱਫੀ ’ਚ ਨਿੱਘ ਪਹਿਲਾਂ ਨਾਲੋਂ ਵੀ ਜ਼ਿਆਦਾ ਸੀ। ਕੁਝ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਬੜੀ ਪਿਆਰੀ ਤੇ ਨਿੱਘੀ ਮੁਲਾਕਾਤ ਸੀ। ਤੁਹਾਡੇ ਪਿਆਰ, ਮਾਣ ਤੇ ਸਤਿਕਾਰ ਲਈ ਬਹੁਤ-ਬਹੁਤ ਧੰਨਵਾਦ ਭਾਅ ਜੀ। ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ’ਚ ਰੱਖੇ ਸਾਡੇ ਵੀਰ ਨੂੰ ।’’
View this post on Instagram
ਦੱਸ ਦੇਈਏ ਕਪਿਲ ਸ਼ਰਮਾ ਦੀ ਇਸ ਪੋਸਟ ’ਤੇ ਗਿੱਪੀ ਗਰੇਵਾਲ ਤੇ ਦਲੇਰ ਮਹਿੰਦੀ ਨੇ ਵੀ ਕੁਮੈਂਟ ਰਾਹੀਂ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਜਿਥੇ ਗਿੱਪੀ ਗਰੇਵਾਲ ਨੇ ਕੁਮੈਂਟ ’ਚ ਦਿਲ ਬਣਾ ਕੇ ਆਪਣੀ ਪ੍ਰਤੀਕਿਰਿਆ ਦਿੱਤੀ। ਉਥੇ ਦਲੇਰ ਮਹਿੰਦੀ ਨੇ ਲਿਖਿਆ, ‘‘ਮੇਰੇ ਪਿਆਰੇ ਵੀਰ ਭਗਵੰਤ ਮਾਨ, ਕਪਿਲ ਸ਼ਰਮਾ ਤੇ ਅਰਚਨਾ ਪੂਰਨ ਸਿੰਘ ਨੂੰ ਇਕੱਠਿਆਂ ਦੇਖ ਕੇ ਬੇਹੱਦ ਖ਼ੁਸ਼ੀ ਹੋਈ। ਚੜ੍ਹਦੀ ਕਲਾ, ਰੱਬ ਰਾਖਾ ।’’