Sonia Mann: ਪੰਜਾਬੀ ਅਦਾਕਾਰਾ ਸੋਨੀਆ ਮਾਨ ਦੀ ਅਗਵਾਈ 'ਚ 'ਕੌਮੀ ਇਨਸਾਫ ਮੋਰਚੇ' ਦਾ ਕਾਫਲਾ ਅੰਮ੍ਰਿਤਸਰ ਤੋਂ ਮੋਹਾਲੀ ਰਵਾਨਾ
Punjabi Actress Sonia Mann: ਸੋਨੀਆ ਕੌਮੀ ਇਨਸਾਫ ਮੋਰਚੇ ਦਾ ਹਿੱਸਾ ਬਣੀ ਹੋਈ ਹੈ। ਇਸ ਦੇ ਤਹਿਤ ਅਦਾਕਾਰਾ ਅੰਮ੍ਰਿਤਸਰ 'ਚ ਸੀ। ਇੱਥੋਂ ਉਸ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਕਾਫਲੇ ਨੂੰ ਮੋਹਾਲੀ ਲਈ ਰਵਾਨਾ ਕੀਤਾ।
Sonia Mann News: ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ ਦੇ ਨਾਲ ਨਾਲ ਉਹ ਪੰਥਕ ਕਾਰਜਾਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੀ ਹੈ। ਇੰਨੀਂ ਦਿਨੀਂ ਸੋਨੀਆ ਕੌਮੀ ਇਨਸਾਫ ਮੋਰਚੇ ਦਾ ਹਿੱਸਾ ਬਣੀ ਹੋਈ ਹੈ। ਇਸ ਦੇ ਤਹਿਤ ਅਦਾਕਾਰਾ ਅੰਮ੍ਰਿਤਸਰ 'ਚ ਸੀ। ਇੱਥੋਂ ਉਸ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਕਾਫਲੇ ਨੂੰ ਮੋਹਾਲੀ ਲਈ ਰਵਾਨਾ ਕੀਤਾ।
View this post on Instagram
ਦੱਸ ਦਈਏ ਕਿ ਕੌਮੀ ਇਨਸਾਫ ਮੋਰਚੇ ਦਾ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਕਰਾਉਣਾ ਹੈ। ਇਸ ਦੇ ਲਈ ਪੂਰੇ ਪੰਜਾਬ 'ਚ ਮੋਰਚਾ ਕੱਢਿਆ ਜਾਰੀ ਹੈ। ਸੋਨੀਆ ਮਾਨ ਇਸ ਕਾਫਲੇ ਦੀ ਅਗਵਾਈ ਕਰ ਰਹੀ ਹੈ। ਉਸ ਦੀ ਅਗਵਾਈ ਵਿੱਚ ਹੀ ਇਹ ਕਾਫਲਾ ਅੰਮ੍ਰਿਤਸਰ ਤੋਂ ਮੋਹਾਲੀ ਰਵਾਨਾ ਹੋਇਆ, ਜਿਸ ਵਿੱਚ ਵੱਡੀ ਗਿਣਤੀ ਚ ਸੰਗਤਾਂ ਨੇ ਹਿੱਸਾ ਲਿਆ।
View this post on Instagram
ਕਾਬਿਲੇਗ਼ੌਰ ਹੈ ਕਿ ਸੋਨੀਆ ਮਾਨ ਪੰਜਾਬੀ ਇੰਡਸਟਰੀ ਦੀ ਜਾਣੀ ਮਾਣੀ ਅਦਾਕਾਰਾ ਤੇ ਮਾਡਲ ਹੈ। ਉਹ ਕਈ ਫਿਲਮਾਂ ਤੇ ਗਾਣਿਆਂ 'ਚ ਐਕਟਿੰਗ ਕਰ ਚੁੱਕੀ ਹੈ। ਉਹ ਕਿਸਾਨ ਅੰਦੋਲਨ ਦੌਰਾਨ ਸੁਰਖੀਆਂ 'ਚ ਆਈ ਸੀ। ਇੱਥੇ ਉਹ ਕਿਸਾਨਾਂ ਦੇ ਸਮਰਥਨ 'ਚ ਡਟ ਕੇ ਖੜੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਸੋਨੀਆ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਪੰਜਾਬੀ ਫਿਲਮ 'ਹੈ ਕੋਈ ਹੋਰ' 'ਚ ਨਜ਼ਰ ਆਉਣ ਵਾਲੀ ਹੈ। ਉਹ ਇਸ ਫਿਲਮ 'ਚ ਪੰਜਾਬੀ ਮਾਡਲ ਤੇ ਅਦਾਕਾਰਾ ਗੈਵੀ ਚਾਹਲ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੀ ਹੈ।
ਇਹ ਵੀ ਪੜ੍ਹੋ: ਐਮੀ ਵਿਰਕ ਦੀ ਐਲਬਮ 'ਲੇਅਰਜ਼' ਦੇ ਪਹਿਲੇ ਗਾਣੇ 'ਸੌਲਿਡ' ਦਾ ਪੋਸਟਰ ਰਿਲੀਜ਼, ਅਲੱਗ ਅੰਦਾਜ਼ 'ਚ ਨਜ਼ਰ ਆਏ ਐਮੀ